ਮੋਗਾ, 23 ਅਪ੍ਰੈਲ (ਸੁਰਿੰਦਰਪਾਲ ਸਿੰਘ)-ਗੁਰੂ ਨਾਨਕ ਕਾਲਜ ਮੋਗਾ ਵਿਖੇ ਕਿ੍ਕਟ ਸਪੋਰਟਸ ਕਲੱਬ ਵਲੋਂ ਸਵਰਗਵਾਸੀ ਆਸ਼ੂ ਸੂਦ ਦੀ ਯਾਦ 'ਚ ਪੰਜਵਾਂ ਕਿ੍ਕਟ ਟੂਰਨਾਮੈਂਟ ਕਰਵਾਇਆ ਗਿਆ | ਇਸ ਮੌਕੇ ਸਾਬਕਾ ਵਿਧਾਇਕ ਡਾ. ਹਰਜੋਤ ਕਮਲ ਸਿੰਘ, ਸੀਨੀਅਰ ਕਾਂਗਰਸੀ ਆਗੂ ਤੇ ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ ਵਿਨੋਦ ਬਾਂਸਲ, ਬੀ. ਬੀ. ਐਸ. ਸੰਸਥਾਵਾਂ ਦੇ ਚੇਅਰਮੈਨ ਸੰਜੀਵ ਸੈਣੀ, ਕਾਂਗਰਸ ਦੇ ਹਲਕਾ ਇੰਚਾਰਜ ਮਾਲਵਿਕਾ ਸੂਦ, ਪ੍ਰਵੀਨ ਗਰਗ, ਅਜੇ ਸ਼ਰਮਾ, ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਸੰਜੀਤ ਸਿੰਘ ਸੰਨ੍ਹੀ ਗਿੱਲ ਨੇ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਿਰਕਤ ਕੀਤੀ | ਉਨ੍ਹਾਂ ਦਾ ਸਵਾਗਤ ਕਲੱਬ ਦੇ ਪ੍ਰਧਾਨ ਸ਼ਿਵ ਸੂਦ, ਡਾ. ਸਾਹਿਲ ਸੂਦ, ਗੈਰੀ, ਡਾ. ਸ਼ਮਸ਼ੇਰ ਸਿੰਘ ਜੌਹਲ, ਰਾਜ ਕੁਮਾਰ, ਰਾਜੂ ਬਾਈ, ਗੰਮੀ, ਰਾਣਾ ਗਿੱਲ ਅਤੇ ਪ੍ਰਕਾਸ਼ ਆਦਿ ਨੇ ਕੀਤਾ | ਇਸ ਮੌਕੇ ਵਿਸ਼ੇਸ਼ ਮਹਿਮਾਨਾਂ ਨੇ ਖਿਡਾਰੀਆਂ ਦੀ ਹੌਂਸਲਾ ਅਫਜ਼ਾਈ ਕਰਦਿਆਂ ਕਿਹਾ ਕਿ ਖੇਡਾਂ ਨੌਜਵਾਨਾਂ ਨੂੰ ਸਿਹਤਮੰਦ ਜੀਵਨ ਜਿਉਣ ਵੱਲ ਪ੍ਰੇਰਿਤ ਕਰਦੀਆਂ ਹਨ | ਉਨ੍ਹਾਂ ਕਲੱਬ ਦੇ ਪ੍ਰਧਾਨ ਸ਼ਿਵ ਸੂਦ ਅਤੇ ਡਾ. ਸਾਹਿਲ ਸੂਦ ਦਾ ਇਸ ਸਮਾਗਮ ਦੇ ਆਯੋਜਨ ਲਈ ਧੰਨਵਾਦ ਕੀਤਾ | ਕਲੱਬ ਦੇ ਪ੍ਰਧਾਨ ਸ਼ਿਵ ਸੂਦ, ਡਾ. ਸਾਹਿਲ ਸੂਦ, ਗੈਰੀ, ਸ਼ਮਸ਼ੇਰ ਸਿੰਘ ਜੌਹਲ, ਰਾਜ ਕੁਮਾਰ, ਰਾਜੂ ਬਾਈ, ਗੰਮੀ, ਰਾਣਾ ਗਿੱਲ ਤੇ ਪ੍ਰਕਾਸ਼ ਅਤੇ ਵਿਸ਼ੇਸ਼ ਮਹਿਮਾਨਾਂ ਵਲੋਂ ਜੇਤੂ ਟੀਮਾਂ ਤੇ ਖਿਡਾਰੀਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਮਨਜੀਤ ਸਿੰਘ ਧੰਮੂ ਐਮ.ਸੀ., ਗੋਵਰਧਨ ਪੋਪਲੀ ਸੀਨੀਅਰ ਅਕਾਲੀ ਆਗੂ, ਗੁਰਜੰਟ ਸਿੰਘ ਰਾਮੂੰਵਾਲਾ, ਜੁਆਏ ਦੀਪ ਸ਼ਰਮਾ ਐਸ.ਓ.ਆਈ. ਜ਼ਿਲ੍ਹਾ ਪ੍ਰਧਾਨ, ਸੁਖਬੀਰ ਸਿੰਘ ਗਿੱਲ ਹਾਜ਼ਰ ਸਨ |