05-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-04-2026

ਮੋਹਨ ਲਾਲ ਪਲਤਾ ਨਮਿਤ ਸ਼ਰਧਾਂਜਲੀ ਸਮਾਗਮ <br/>

Ad Position 21
repet_subhas-goyals [Copy P29]
ਅਜੀਤ ਡੈਸਕ 25-04-2026
ਮੋਗਾ, 24 ਅਪ੍ਰੈਲ (ਅ.ਬ.)-ਉੱਘੇ ਕਾਰੋਬਾਰੀ ਤੇ ਪਲਤਾ ਟਰੈਵਲਜ਼ ਐਡਵਾਈਜ਼ਰ ਦੇ ਐਮ.ਡੀ. ਭੁਪਿੰਦਰ ਸਿੰਘ ਪਲਤਾ ਦੇ ਪੂਜਨੀਕ ਪਿਤਾ ਤੇ ਗੋਲਡਨ ਟਰੈਵਲਜ਼ ਐਡਵਾਈਜ਼ਰ ਤੇ ਹੋਲੀ ਹਾਰਟ ਸਕੂਲ ਅਜੀਤਵਾਲ ਮੋਗਾ ਦੇ ਚੇਅਰਮੈਨ ਸੁਭਾਸ਼ ਪਲਤਾ ਦੇ ਵੱਡੇ ਭਰਾਤਾ ਮੋਹਨ ਲਾਲ ਪਲਤਾ ਜੋ ਕਿ ਬੀਤੇ ਦਿਨੀਂ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਸਦੀਂਵੀ ਵਿਛੋੜਾ ਦੇ ਗਏ ਸਨ ਉਨ੍ਹਾਂ ਨਮਿਤ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ, ਉਪਰੰਤ ਕੀਰਤਨੀ ਜਥੇ ਨੇ ਕੀਰਤਨ ਰਾਹੀਂ ਸੰਗਤਾਂ ਨੂੰ ਗੁਰੂ ਘਰ ਨਾਲ ਜੋੜਿਆ | ਗੁਰਦੁਆਰਾ ਬਾਬਾ ਵਿਸ਼ਵਕਰਮਾ ਭਵਨ ਵਿਖੇ ਮੋਹਨ ਲਾਲ ਪਲਤਾ ਨਮਿਤ ਹੋਈ ਅੰਤਿਮ ਅਰਦਾਸ ਵਿਚ ਵੱਖ-ਵੱਖ ਲੋਕਾਂ ਨੇ ਜਿੱਥੇ ਸੁਭਾਸ਼ ਪਲਤਾ, ਭੁਪਿੰਦਰ ਸਿੰਘ ਪਲਤਾ, ਪਰਮਜੀਤ ਕੌਰ ਪਲਤਾ, ਸੁਖਦੀਪ ਸਿੰਘ ਮੌਂਗਾ, ਸ੍ਰੀਮਤੀ ਨੀਤਾ ਢੰਡ, ਸੰਨੀ ਢੰਡ ਡਾਇਰੈਕਟਰ ਗੋਲਡਨ ਟਰੈਵਲ ਨਾਲ ਜਿੱਥੇ ਦੁੱਖ ਸਾਂਝਾਂ ਕੀਤਾ, ਉੱਥੇ ਮੋਹਨ ਲਾਲ ਪਲਤਾ ਨੂੰ ਸ਼ਰਧਾ ਦੇ ਫ਼ੁੱਲ ਭੇਟ ਕੀਤੇ | ਸਟੇਜ ਦਾ ਸੰਚਾਲਨ ਕਰਦਿਆਂ 'ਅਜੀਤ' ਉਪ ਦਫ਼ਤਰ ਮੋਗਾ ਦੇ ਜ਼ਿਲ੍ਹਾ ਇੰਚਾਰਜ ਸੁਰਿੰਦਰਪਾਲ ਸਿੰਘ ਨੇ ਮੋਹਨ ਲਾਲ ਪਲਤਾ ਦੇ ਜੀਵਨ 'ਤੇ ਵਿਸਥਾਰ ਸਾਹਿਤ ਚਾਨਣਾ ਪਾਇਆ | ਸ਼ਰਧਾਂਜਲੀ ਸਮਾਗਮ ਨੂੰ ਪੀਟਰ ਸੰਧੂ ਵਿਧਾਇਕ ਕੈਨੇਡਾ, ਸਾਬਕਾ ਮੰਤਰੀ ਡਾ. ਮਾਲਤੀ ਥਾਪਰ, ਲਾਭ ਸਿੰਘ ਆਹਲੂਵਾਲੀਆ, ਪਰਮਪਾਲ ਸਿੰਘ ਤਖ਼ਤੂਪੁਰਾ, ਦਵਿੰਦਰ ਸਿੰਘ ਰਣੀਆਂ ਨੇ ਕਿਹਾ ਕਿ ਸਵ: ਮੋਹਨ ਲਾਲ ਪਲਤਾ ਅਚਾਨਕ ਸਦੀਵੀ ਵਿਛੋੜਾ ਦੇ ਜਾਣ ਅਸਹਿ ਤੇ ਅਕਹਿ ਸਦਮਾ ਹੈ | ਇਸ ਸਮੇਂ ਸੁਖਦੀਪ ਸਿੰਘ ਮੌਂਗਾ ਦਾਮਾਦ ਮੋਹਨ ਲਾਲ ਪਲਤਾ ਤੇ ਪਲਤਾ ਦੀ ਬੇਟੀ ਜੋਤੀ, ਸ਼ਵੇਤਾ ਨੇ ਵੀ ਆਪਣੇ ਪਿਤਾ ਨੂੰ ਸ਼ਰਧਾਂਜਲੀ ਭੇਟ ਕੀਤੀ | ਇਸ ਮੌਕੇ ਬਰਜਿੰਦਰ ਸਿੰਘ ਮੱਖਣ ਬਰਾੜ, ਨਿਧੜਕ ਸਿੰਘ ਬਰਾੜ, ਜ਼ਿਲ੍ਹਾ ਪ੍ਰਧਾਨ ਭਾਜਪਾ ਹਰਜੋਤ ਕਮਲ, ਖਣਮੁੱਖ ਭਾਰਤੀ ਪੱਤੋ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਅਕਾਲੀ ਦਲ, ਡਾ. ਰਾਕੇਸ਼ ਕੁਮਾਰ ਪਤੀ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ, ਭੁਪਿੰਦਰ ਸਿੰਘ ਸਾਹੋਕੇ ਹਲਕਾ ਇੰਚਾਰਜ, ਗੁਰਸੇਵਕ ਸਿੰਘ ਸੰਨਿਆਸੀ, ਡਾ. ਪਵਨ ਥਾਪਰ, ਤਰਸੇਮ ਸਿੰਘ ਮੱਲਾ, ਡਾ. ਸੰਜੀਵ ਕੁਮਾਰ ਸੈਣੀ, ਦਵਿੰਦਰਪਾਲ ਸਿੰਘ ਰਿੰਪੀ, ਪ੍ਰਵੀਨ ਗਰਗ, ਮਨੋਜ ਬਾਂਸਲ ਚੇਅਰਮੈਨ ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆਂ, ਅਮਨਿੰਦਰ ਸਿੰਘ ਵਿੱਕੀ ਧਾਲੀਵਾਲ, ਡਾਇਰੈਕਟਰ ਪਿ੍ੰਸੀਪਲ ਸ਼ਿਵਾਨੀ ਅਰੋੜਾ, ਅਮਿਤ ਪਤਲਾ ਡਾਇਰੈਕਟਰ, ਰਮਨ ਅਰੋੜਾ ਡਾਇਰੈਕਟਰ, ਡਾ. ਸ਼ੁਭਮ ਪਲਤਾ, ਅਰਜਿੰਦਰ ਸਿੰਘ, ਹਰਪਾਲ ਸਿੰਘ ਮੱਕੜ ਨੈਸਲੇ, ਪ੍ਰੇਮ ਚੰਦ ਚੱਕੀ ਵਾਲੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ, ਗਿਆਨ ਸਿੰਘ, ਰਜਿੰਦਰ ਸਿੰਘ ਡੱਲਾ , ਗੁਰਜੰਟ ਸਿੰਘ ਰਾਮੰੂਵਾਲਾ, ਮੱਖਣ ਸਿੰਘ ਪ੍ਰਧਾਨ, ਰਾਕੇਸ਼ ਜੈਸਵਾਲ ਐਮ.ਡੀ. ਜੈਸਵਾਲ ਹੋਟਲ, ਗੁਰਨਾਮ ਸਿੰਘ ਗਾਮਾ, ਰਾਜਬੀਰ ਸਿੰਘ ਅਰੋੜਾ ਨੈਸਲੇ, ਬਲਜੀਤ ਸਿੰਘ ਵਿੱਕੀ ਪ੍ਰਧਾਨ, ਸਤਨਾਮ ਸਿੰਘ ਬੀ.ਏ., ਮੁਖਤਿਆਰ ਸਿੰਘ, ਐਡਵੋਕੇਟ ਦਿਨੇਸ਼ ਗਰੋਵਰ, ਜਗਦੀਪ ਸਿੰਘ ਬਰਾੜ ਜੈਮਲ ਵਾਲਾ, ਜਸਪਾਲ ਸਿੰਘ ਔਲਖ, ਡਾ. ਰਾਜੇਸ਼ ਅੱਤਰੀ, ਰਜਿੰਦਰ ਸਿੰਘ ਦੀਪ ਡਰੈੱਸ ਕੇਅਰ, ਡਾ. ਕੁਲਤਾਰ ਸਿੰਘ, ਕੁਲਦੀਪ ਸਿੰਘ ਜੋਗੇਵਾਲਾ, ਦਿਆਲ ਸਿੰਘ ਠੇਕੇਦਾਰ, ਪਿਰਤਪਾਲ ਸਿੰਘ ਰਣੀਆਂ, ਗੁਰਦਰਸ਼ਨ ਸਿੰਘ, ਮਹਿੰਦਰ ਸਿੰਘ ਰੱਤੀਆਂ, ਕੇਵਲ ਭੇਖਾ ਏ.ਐਸ.ਆਈ., ਸੰਜੀਵ ਅਰੋੜਾ, ਦੀਪਕ ਤਾਇਲ ਆੜ੍ਹਤੀ, ਕੁਲਵੰਤ ਸਿੰਘ ਦਾਨੀ, ਸੰਜੀਵ ਨਰੂਲਾ, ਸ਼ਿੰਦਰ ਸਿੰਘ ਗਿੱਲ, ਅਜੀਤਪਾਲ ਸਿੰਘ ਰਣੀਆਂ, ਚਮਕੌਰ ਸਿੰਘ ਸੰਘਾ ਦੁਸਾਂਝ, ਪਾਲ ਗਾਇਕ ਦੌਧਰ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸ੍ਰੀ ਪੰਚ ਮੁਖੀ ਮੰਦਰ 'ਚ ਬਾਲਾ ਜੀ ਨੂੰ ਸਮਰਪਿਤ ਸ਼ਾਮ ਸੰਕੀਰਤਨ <br/> ਅਗਲੀ ਖ਼ਬਰ 'ਸਿੱਖ ਵਿਰਾਸਤੀ ਮਹੀਨਾ' ਲਿਖੀ ਜਰਸੀ ਤੇ ਖ਼ਾਲਸਾ ਸਾਜਨਾ ਦਿਵਸ
Ad Position 24