ਮੋਗਾ, 24 ਅਪ੍ਰੈਲ (ਸੁਰਿੰਦਰਪਾਲ ਸਿੰਘ)-ਮੋਗਾ ਦੇ ਆਰਾ ਰੋਡ 'ਤੇ ਸਥਿਤ ਸ਼੍ਰੀ ਪੰਚ ਮੁਖੀ ਮੰਦਰ ਵਿਖੇ 'ਬਾਲਾ ਜੀ ਨੂੰ ਸਮਰਪਿਤ ਸ਼ਾਮ' ਸਿਰਲੇਖ ਵਾਲਾ ਇਕ ਸੰਕੀਰਤਨ ਆਯੋਜਿਤ ਕੀਤਾ ਗਿਆ | ਇਸ ਦੀ ਸ਼ੁਰੂਆਤ ਸਮਾਜ ਸੇਵੀ ਸੋਹਮ ਵਰਮਾ ਆਪਣੇ ਪਰਿਵਾਰ ਦੇ ਨਾਲ ਤੇ ਪੰਡਤ ਪੁਸ਼ਪ ਰਾਜ ਸ਼ਰਮਾ ਦੀ ਅਗਵਾਈ ਹੇਠ ਨੇ ਬਾਲਾ ਜੀ ਮਹਾਰਾਜ ਨੂੰ ਭੋਗ ਦੀ ਰਸਮ ਅਦਾ ਕਰਕੇ ਕੀਤੀ | ਇਸ ਤੋਂ ਬਾਅਦ ਮੰਦਰ ਕਮੇਟੀ ਨੇ ਉਨ੍ਹਾਂ ਨੂੰ ਸਨਮਾਨਿਤ ਕੀਤਾ | ਇਸ ਮੌਕੇ ਮੰਦਰ ਕਮੇਟੀ ਦੇ ਵਲੰਟੀਅਰ ਮਨੋਜ ਟੰਡਨ ਤੇ ਸ਼ਿਵ ਟੰਡਨ ਨੇ ਸ਼ਹਿਰ ਵਾਸੀਆਂ ਦਾ ਧੰਨਵਾਦ ਕੀਤਾ | ਸਮਾਗਮ ਦੌਰਾਨ ਸ਼ਰਧਾਲੂ ਗਾਇਕਾਂ ਨੇ ਸਰੋਤਿਆਂ ਦਾ ਮਨ ਮੋਹ ਲਿਆ | ਇਸ ਮੌਕੇ ਸ਼ਿਵ ਟੰਡਨ, ਮਨੋਜ ਟੰਡਨ, ਅਮਨ ਮਦਾਨ, ਦੀਪਕ ਕੌੜਾ, ਸੁਸ਼ੀਲ ਮਿੱਢਾ, ਸੌਰਭ ਗੋਇਲ, ਸ਼ੁਭਮ ਗੁਪਤਾ, ਮਨੀ ਜਿੰਦਲ, ਸੰਜੇ ਬਿੱਟੂ, ਦੀਪਕ ਕੁਮਾਰ, ਤਰਸੇਮ ਕੁਮਾਰ, ਆਸ਼ੂ ਗੋਇਲ, ਮਹੇਸ਼ ਕੁਮਾਰ, ਸੋਨੂੰ ਢੀਂਗਰਾ, ਵੋਵਨ ਕੁਮਾਰ ਆਦਿ ਹਾਜ਼ਰ ਸਨ |