ਧਰਮਕੋਟ, 26 ਅਪ੍ਰੈਲ (ਪਰਮਜੀਤ ਸਿੰਘ)-ਉਦਾਸੀਨ ਡੇਰਾ ਬਾਬਾ ਸ਼੍ਰੀ ਚੰਦ ਜੀ ਪਿੰਡ ਚੁੱਘਾ ਖ਼ੁਰਦ ਵਿਖੇ ਮੁੱਖ ਸੇਵਾਦਾਰ ਬਾਬਾ ਭੋਲਾ ਭਗਤ ਦੀ ਦੇਖ ਰੇਖ ਹੇਠ ਧੂਣਾ ਦਿਵਸ (ਧਾਰਮਿਕ ਸਮਾਗਮ) ਸ਼ਰਧਾ ਭਾਵਨਾ ਨਾਲ 28 ਅਪ੍ਰੈਲ ਦਿਨ ਮੰਗਲਵਾਰ ਨੂੰ ਮਨਾਇਆ ਜਾ ਰਿਹਾ ਹੈ | ਸਮਾਗਮ ਸਬੰਧੀ ਜਾਣਕਾਰੀ ਦਿੰਦੇ ਹੋਏ ਬਾਬਾ ਭੋਲਾ ਭਗਤ ਨੇ ਦੱਸਿਆ ਕਿ 26 ਅਪ੍ਰੈਲ ਨੂੰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਗਏ ਹਨ, ਜਿਨ੍ਹਾਂ ਦੇ ਭੋਗ 28 ਅਪ੍ਰੈਲ ਦਿਨ ਮੰਗਲਵਾਰ ਨੂੰ ਪਾਏ ਜਾਣਗੇ | ਉਪਰੰਤ ਧਾਰਮਿਕ ਦੀਵਾਨ ਸਜਾਏ ਜਾਣਗੇ ਜਿਸ ਦੌਰਾਨ ਰਾਗੀ, ਢਾਡੀ, ਕਵੀਸ਼ਰ ਤੇ ਕੀਰਤਨੀ ਜਥੇ ਸੰਗਤਾਂ ਨੂੰ ਗੁਰ ਇਤਿਹਾਸ ਸੁਣਾ ਕੇ ਨਿਹਾਲ ਕਰਨਗੇ | ਇਸ ਮੌਕੇ ਕਮਲ ਚੁੱਘਾ, ਅਵਤਾਰ ਸਿੰਘ, ਅਜਮੇਰ ਸਿੰਘ, ਮਨਜੀਤ ਸਿੰਘ, ਗੁਰਮੀਤ ਸਿੰਘ ਮੋਗਾ, ਸੋਨੂੰ ਮੋਗਾ, ਜਗਪ੍ਰੀਤ ਸਿੰਘ, ਪ੍ਰਗਟ ਸਿੰਘ ਧਰਮਕੋਟ, ਕੁਨਾਲ ਸ਼ਰਮਾ (ਗੋਲਡੀ), ਸਾਹਿਬ ਜੋਤ ਸਿੰਘ, ਬਿੱਟਾ ਮਖੂ, ਤਜਿੰਦਰ ਸਿੰਘ, ਪੱਪਾ ਮੋਗਾ, ਤਰਨੀ ਬੁੱਟਰ, ਬੋਹੜ ਗਿੱਲ, ਮੰਦਰ ਦਾਇਆ, ਸੁਖਮੰਦਰ ਸਿੰਘ, ਹੁਸ਼ਿਆਰ ਸਿੰਘ, ਕੰਮਾਂ ਦਾਇਆ, ਮਾਸਟਰ ਭਗਵੰਤ ਸਿੰਘ ਦਾਇਆ, ਕਰਮ, ਰਾਣਾ ਰਾਊਕੇ ਅਤੇ ਸੰਦੀਪ ਸਿੰਘ ਧਰਮਕੋਟ ਆਦਿ ਹਾਜ਼ਰ ਸਨ |