21-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-04-2026

ਮੋਗਾ ਅੰਡਰ-16 ਨੇ ਪਹਿਲੀ ਪਾਰੀ ਦੀ ਬੜ੍ਹਤ ਨਾਲ ਸੈਮੀਫਾਈਨਲ 'ਚ ਬਣਾਈ ਜਗ੍ਹਾ-ਕਮਲ ਅਰੋੜਾ

Ad Position 21
No active advertisement
ਇੰਟਰ ਡਿਸਟਿ੍ਕਟ ਅੰਡਰ-16 ਕ੍ਰਿਕਟ ਟੂਰਨਾਮੈਂਟ 'ਚ ਮੋਗਾ ਦੀ ਸੈਮੀਫਾਈਨਲ 'ਚ ਪੁੱਜੀ ਟੀਮ ਪ੍ਰਬੰਧਕਾਂ ਨਾਲ | ਅਜੀਤ ਤਸਵੀਰ <br/> 27-04-2026
ਮੋਗਾ, 26 ਅਪ੍ਰੈਲ (ਸੁਰਿੰਦਰਪਾਲ ਸਿੰਘ)-ਕਮਲ ਅਰੋੜਾ ਅਪੈਕਸ ਮੈਂਬਰ ਪੰਜਾਬ ਕਿ੍ਕਟ ਐਸੋਸੀਏਸ਼ਨ ਮੋਹਾਲੀ ਨੇ ਦੱਸਿਆ ਕਿ ਪੰਜਾਬ ਸਟੇਟ ਇੰਟਰ ਡਿਸਟਿ੍ਕਟ ਅੰਡਰ-16 ਟੂਰਨਾਮੈਂਟ 2026-27 ਦੌਰਾਨ ਮੋਗਾ ਡਿਸਟਿ੍ਕਟ ਕਿ੍ਕਟ ਗਰਾਊਾਡ ਵਿਖੇ ਖੇਡੇ ਗਏ ਮੈਚ 'ਚ ਮੋਗਾ ਤੇ ਸੰਗਰੂਰ ਵਿਚਾਲੇ ਮੁਕਾਬਲਾ ਡਰਾਅ ਰਿਹਾ, ਪਰ ਮੋਗਾ ਅੰਡਰ-16 ਨੇ ਪਹਿਲੀ ਪਾਰੀ ਦੀ ਬੜ੍ਹਤ ਹਾਸਲ ਕਰਕੇ ਸੈਮੀਫਾਈਨਲ ਲਈ ਕਵਾਲੀਫਾਈ ਕਰ ਲਿਆ | ਪਹਿਲਾਂ ਬੱਲੇਬਾਜ਼ੀ ਕਰਦਿਆਂ ਮੋਗਾ ਦੀ ਟੀਮ ਨੇ 64.1 ਓਵਰਾਂ 'ਚ 179 ਰਨ ਬਣਾਏ | ਇਸ ਵਿਚ ਜਗਨੂਰ ਸਿੰਘ ਨੇ ਸ਼ਾਨਦਾਰ 101 ਰਨਾਂ ਦੀ ਪਾਰੀ ਖੇਡੀ | ਗਾਵਿਨ ਕੋਹਲੀ ਨੇ 28 ਤੇ ਸੱਜਣ ਸਿੰਘ ਨੇ 20 ਰਨ ਬਣਾ ਕੇ ਟੀਮ ਨੂੰ ਮਜ਼ਬੂਤ ਸਕੋਰ ਤੱਕ ਪਹੁੰਚਾਇਆ | ਸੰਗਰੂਰ ਵਲੋਂ ਪਿ੍ਥਮ ਸਿੰਘ ਨੇ 4 ਵਿਕਟਾਂ ਹਾਸਲ ਕੀਤੀਆਂ | ਜਵਾਬ ਵਿਚ ਸੰਗਰੂਰ ਦੀ ਟੀਮ 59.2 ਓਵਰਾਂ ਵਿਚ 155 ਰਨਾਂ 'ਤੇ ਆਊਟ ਹੋ ਗਈ | ਸੁਖਮਨਪ੍ਰੀਤ ਸਿੰਘ ਨੇ 32 ਰਨ ਬਣਾਏ, ਜਦ ਕਿ ਆਰਨਵ ਸਿੰਘ ਬਿਸ਼ਟ ਨੇ 31 ਅਤੇ ਅਰਨਵ ਗੌਤਮ ਨੇ 23 ਰਨਾਂ ਦਾ ਯੋਗਦਾਨ ਦਿੱਤਾ | ਮੋਗਾ ਵਲੋਂ ਗਾਵਿਨ ਕੋਹਲੀ ਨੇ 3 ਵਿਕਟਾਂ ਲੈ ਕੇ ਸ਼ਾਨਦਾਰ ਗੇਂਦਬਾਜ਼ੀ ਕੀਤੀ, ਜਦਕਿ ਕੇਸ਼ਵ ਸ਼ਰਮਾ ਅਤੇ ਜੈ ਦਿਤਿਆ ਤਾਂਗਰੀ ਨੇ ਵੀ ਮਹੱਤਵਪੂਰਨ ਵਿਕਟਾਂ ਹਾਸਲ ਕੀਤੀਆਂ | ਦੂਜੀ ਪਾਰੀ ਵਿਚ ਮੋਗਾ ਨੇ 37 ਓਵਰਾਂ ਵਿਚ 4 ਵਿਕਟਾਂ 'ਤੇ 88 ਰਨ ਬਣਾਏ | ਇਸ ਤਰ੍ਹਾਂ ਮੈਚ ਡਰਾਅ ਰਿਹਾ ਪਰ ਪਹਿਲੀ ਪਾਰੀ ਦੀ ਬੜ੍ਹਤ ਦੇ ਆਧਾਰ 'ਤੇ ਮੋਗਾ ਅੰਡਰ-16 ਟੀਮ ਨੇ ਸੈਮੀਫਾਈਨਲ ਵਿਚ ਆਪਣੀ ਜਗ੍ਹਾ ਪੱਕੀ ਕਰ ਲਈ | ਇਸ ਮੌਕੇ ਡਾ. ਪੈਟਰਨ ਸੰਜੀਵ ਕੁਮਾਰ ਸੈਣੀ, ਪ੍ਰਧਾਨ ਰਵਿੰਦਰ ਸਿੰਘ, ਪ੍ਰਦੀਪ ਮੋਂਗਾ, ਸਨੀ ਮਨਚੰਦਾ, ਕੋਚ ਮਨਜੀਤ ਕੁਮਾਰ, ਕਪਿਲ ਦੇਵ, ਹਰਸਿਮਰਨ ਸਿੰਘ ਮੋਹਨ ਸੁੰਦਰ ਦਾਸ, ਡਾ. ਸ਼ਮਸ਼ੇਰ ਸਿੰਘ ਅਤੇ ਆਰ.ਕੇ. ਜਿੰਦਲ ਆਦਿ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਚਿੱਟੇ ਮੋਤੀਏ ਦਾ ਮੁਫ਼ਤ ਜਾਂਚ ਕੈਂਪ ਭਲਕੇ ਅਗਲੀ ਖ਼ਬਰ ਪਿੰਡ ਚੁੱਘਾ ਖ਼ੁਰਦ ਵਿਖੇ ਧਾਰਮਿਕ ਸਮਾਗਮ (ਧੂਣਾ ਦਿਵਸ) ਭਲਕੇ
Ad Position 24