20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2026

ਗਣੇਸ਼ ਚਤੁਰਥੀ ਮੌਕੇ ਸ਼ਾਮ ਨਰਸਿੰਗ ਹੋਮ ਵਲੋਂ ਭਜਨ ਸੰਧਿਆ

ਮੋਗਾ, 20 ਸਤੰਬਰ (ਸੁਰਿੰਦਰਪਾਲ ਸਿੰਘ)-ਗਣੇਸ਼ ਚਤੁਰਥੀ ਦੇ ਪਾਵਨ ਮੌਕੇ ‘ਤੇ ਸ਼ਾਮ ਨਰਸਿੰਗ ਹੋਮ ਦੇ ਐਮ. ਡੀ.

Ad Position 21
No active advertisement
ਅਜੀਤ ਡੈਸਕ 21-09-2026
ਮੋਗਾ, 20 ਸਤੰਬਰ (ਸੁਰਿੰਦਰਪਾਲ ਸਿੰਘ)-ਗਣੇਸ਼ ਚਤੁਰਥੀ ਦੇ ਪਾਵਨ ਮੌਕੇ ‘ਤੇ ਸ਼ਾਮ ਨਰਸਿੰਗ ਹੋਮ ਦੇ ਐਮ.ਡੀ. ਡਾ. ਸ਼ਾਮ ਸੁੰਦਰ ਗਰਗ, ਨੀਨਾ ਗਰਗ, ਡਾ. ਸੀਮਾਂਤ ਗਰਗ, ਡਾ. ਮੋਨਿਕਾ ਗਰਗ, ਸਮਰਥ ਗਰਗ ਅਤੇ ਐਮਾਨੀ ਗਰਗ ਵਲੋਂ ਪਰਵਾਨਾ ਨਗਰ ਸਥਿਤ ਨਿਵਾਸ ਸਥਾਨ ਵਿਖੇ ਭਗਵਾਨ ਗਣੇਸ਼ ਦੀ ਮੂਰਤੀ ਵਿਧੀ-ਵਿਧਾਨ ਨਾਲ ਸਥਾਪਿਤ ਕਰ ਕੇ ਪੂਜਾ ਅਰਚਨਾ ਕੀਤੀ ਗਈ। ਇਸ ਮੌਕੇ ਭਜਨ ਸੰਧਿਆ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਪ੍ਰਸਿੱਧ ਭਜਨ ਗਾਇਕ ਸੁਖਦੇਵ ਸਾਂਵਰਾ ਨੇ ਭਗਵਾਨ ਗਣੇਸ਼ ਜੀ ਦੇ ਭਜਨਾਂ ਦਾ ਗਾਇਣ ਕਰ ਕੇ ਹਾਜ਼ਰ ਸ਼ਰਧਾਲੂਆਂ ਨੂੰ ਭਗਤੀ ਰਸ ਵਿਚ ਲੀਨ ਕਰ ਦਿੱਤਾ। ਉਪਰੰਤ ਭਗਵਾਨ ਗਣੇਸ਼ ਜੀ ਦੀ ਆਰਤੀ ਕੀਤੀ ਗਈ ਅਤੇ ਪ੍ਰਸਾਦ ਦਾ ਭੋਗ ਲਗਾ ਕੇ ਸ਼ਰਧਾਲੂਆਂ ਨੇ ਆਸ਼ੀਰਵਾਦ ਪ੍ਰਾਪਤ ਕੀਤਾ। ਭਗਵਾਨ ਗਣਪਤੀ ਜੀ ਦੀ ਮੂਰਤੀ ਦਾ ਵਿਸਰਜਨ ਵੀ ਪੂਰੇ ਧਾਰਮਿਕ ਰੀਤੀ-ਰਿਵਾਜਾਂ ਅਤੇ ਗਣਪਤੀ ਬੱਪਾ ਮੋਰਿਆ ਦੇ ਜੈਕਾਰਿਆਂ ਦਰਮਿਆਨ ਧੂਮਧਾਮ ਨਾਲ ਕੀਤਾ ਗਿਆ। ਇਸ ਮੌਕੇ ਡਾ. ਸੀਮਾਂਤ ਗਰਗ ਨੇ ਸਮਾਗਮ ਵਿਚ ਸ਼ਾਮਿਲ ਹੋਏ ਸ਼ਹਿਰ ਦੇ ਸਮੂਹ ਡਾਕਟਰਾਂ, ਵਕੀਲਾਂ ਅਤੇ ਪਤਵੰਤੇ ਵਿਅਕਤੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਉਨ੍ਹਾਂ ਲਈ ਖ਼ੁਸ਼ਕਿਸਮਤੀ ਦੀ ਗੱਲ ਹੈ ਕਿ ਹਰ ਸਾਲ ਭਗਵਾਨ ਗਣੇਸ਼ ਜੀ ਨੂੰ ਯਾਦ ਕਰ ਕੇ ਉਨ੍ਹਾਂ ਦਾ ਆਸ਼ੀਰਵਾਦ ਪ੍ਰਾਪਤ ਕਰਨ ਦਾ ਮੌਕਾ ਮਿਲਦਾ ਹੈ। ਇਸ ਮੌਕੇ ਪ੍ਰਸਿੱਧ ਸਮਾਜ ਸੇਵਿਕਾ ਇੰਦੂ ਪੁਰੀ, ਸਾਬਕਾ ਸਿਹਤ ਮੰਤਰੀ ਡਾ. ਮਾਲਤੀ ਥਾਪਰ, ਡਾ. ਪਵਨ ਥਾਪਰ, ਡਾ. ਸੰਦੀਪ ਗਰਗ, ਡਾ. ਅੰਜੂ ਗਰਗ, ਐਡਵੋਕੇਟ ਸੁਨੀਲ ਗਰਗ, ਡਾ. ਰਾਜੀਵ ਗੁਪਤਾ, ਡਾ. ਵਨੀਸ਼ਾ ਗੁਪਤਾ, ਡਾ. ਵਿਸ਼ਾਲੀ, ਡਾ. ਚੰਦਨ ਸਿੰਗਲਾ, ਡਾ. ਰਜਨੀ ਸਿੰਗਲਾ, ਡਾ. ਵਰੁਣ ਸੂਦ, ਡਾ. ਜਾਗ੍ਰਿਤੀ ਸੂਦ, ਡਾ. ਅੰਮ੍ਰਿਤਪਾਲ ਸਿੰਘ ਸੋਢੀ, ਡਾ. ਮਨਦੀਪ ਕੌਰ ਸੋਢੀ, ਡਾ. ਗੌਰਵ ਮਿੱਤਲ, ਡਾ. ਹਰਸ਼ਾ ਮਿੱਤਲ, ਡਾ. ਨਿਤਿਨ ਮਿੱਤਲ , ਡਾ. ਪੂਜਾ ਮਿੱਤਲ, ਡਾ. ਆਦਿਤਿਆ ਸਿੰਗਲਾ, ਮੋਹਨ ਲਾਲ ਸੇਠੀ, ਰੋਹਿਤ ਸੇਠੀ, ਨੈਸਲੇ ਇੰਡੀਆ ਦੇ ਮੈਨੇਜਰ ਸ੍ਰੀ ਮਾਥੁਰ, ਰਮੀਰਾ ਮੋਟਰ ਦੇ ਮਾਲਕ ਜਗਮੋਹਨ ਸਿੰਘ ਬਰਾੜ, ਅਮਿਤ ਬਰਾੜ, ਰਾਧੇਸ਼ ਸਿੰਗਲ, ਨਰੇਸ਼ ਗੋਇਲ ਕਿੱਟੂ, ਦੀਪਕ ਮਹਿੰਦੀਰੱਤਾ, ਪ੍ਰਦੀਪ ਮਹਿੰਦੀਰੱਤਾ, ਨੀਲਾ ਪੱਬੀ, ਨਿਧੜਕ ਸਿੰਘ ਬਰਾੜ, ਸਾਬਕਾ ਐਸ.ਪੀ. ਮੁਖ਼ਤਿਆਰ ਸਿੰਘ, ਕੌਂਸਲਰ ਵਿੱਕੀ ਸਿਤਾਰਾ, ਦੀਪਕ ਤਲਵਾੜ, ਡਿੰਪੀ ਸੂਦ, ਮੁਕੇਸ਼ ਸ਼ਰਮਾ, ਜਤਿੰਦਰ ਚੱਢਾ, ਰਜਿੰਦਰ ਗਾਬਾ, ਚੇਤਨ ਕੁਮਾਰ, ਸੰਜੀਵ ਮੰਗਲਾ, ਸੋਨੂੰ ਦੂਆ, ਯੋਗੀ ਘਈ, ਡਾ. ਡਿੰਪਲ ਸਿੰਗਲ, ਡਾ. ਦਵਿੰਦਰ ਸਿੱਧੂ, ਅਸ਼ਵਨੀ ਗੁਪਤਾ, ਵਿਕਾਸ ਗੁਪਤਾ, ਮੁਕੇਸ਼ ਕੋਚਰ, ਆਰ.ਐਸ.ਐਸ. ਦੇ ਜਸਵੀਰ ਸਿੰਘ, ਸ਼ਿਲਪਾ ਬਾਂਸਲ, ਗੀਤਾ ਆਰਿਆ, ਨੀਤੂ ਗੁਪਤਾ, ਭਵਦੀਪ ਕੋਹਲੀ, ਸੋਨੀ ਪੈਟਰੋਲ ਪੰਪ ਵਾਲੇ, ਰਾਜੀਵ ਮਿੱਤਲ, ਰਿਸ਼ੂ ਅਗਰਵਾਲ, ਹਰਸ਼ ਗੋਇਲ, ਹਰਸ਼ ਬਾਂਸਲ, ਦੀਪਕ ਸਿੰਗਲਾ, ਡਾ. ਪ੍ਰਭਾ ਮਿੱਤਲ, ਮਧੁਰ ਸਿੰਗਲਾ, ਨਿਪਿਨ ਕੁਮਾਰ, ਸੋਨੂੰ ਅਰੋੜਾ ਅਤੇ ਰੂਬਨ ਕੋਹਲੀ ਤੋਂ ਇਲਾਵਾ ਵੱਡੀ ਗਿਣਤੀ ਵਿਚ ਸ਼ਹਿਰ ਦੇ ਡਾਕਟਰ, ਵਕੀਲ ਅਤੇ ਪਤਵੰਤੇ ਵਿਅਕਤੀ ਹਾਜ਼ਰ ਸਨ। ਇਸ ਉਪਰੰਤ ਭਗਵਾਨ ਗਣਪਤੀ ਜੀ ਦੀ ਮੂਰਤੀ ਨੂੰ ਪੂਰੇ ਵਿਧੀ-ਵਿਧਾਨ ਨਾਲ ਵਿਸਰਜਨ ਲਈ ਰਵਾਨਾ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਬਾਬਾ ਰੁੱਖੜ ਦਾਸ ਦੇ ਸਥਾਨ ’ਤੇ ਸਾਲਾਨਾ ਭੰਡਾਰਾ ਅਤੇ ਸਭਿਆਚਾਰਕ ਜੋੜ ਮੇਲੇ ਦਾ ਆਯੋਜਨ ਬਲਕਾਰ ਅਣਖੀਲਾ-ਬੀਬਾ ਮਨਜਿੰਦਰ ਗ... ਅਗਲੀ ਖ਼ਬਰ ਜ਼ਿਲ੍ਹਾ ਮੈਜਿਸਟ੍ਰੇਟ ਵਲੋਂ ਰੈਡਬੁਲ, ਸਟਿੰਗ ਆਦਿ ਐਨਰਜੀ ਡਰਿੰਕਸ ਬੱਚਿਆਂ ਨੂੰ ਵੇਚਣ ’ਤੇ ਲਗਾਈ ਪਾਬੰਦੀ
Ad Position 24