14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-04-2026

ਨਗਰ ਕੌਂਸਲ ਚੋਣਾਂ ਲਈ ਕੀਤੀ ਵਾਰਡਬੰਦੀ ਤੋਂ ਸੰਗਤ ਮੰਡੀ ਵਾਸੀ ਡਾਢ੍ਹੇ ਨਾਰਾਜ਼

Ad Position 21
No active advertisement
ਅਜੀਤ ਡੈਸਕ 28-04-2026
ਸੰਗਤ ਮੰਡੀ, 27 ਅਪ੍ਰੈਲ (ਅੰਮਿ੍ਤਪਾਲ ਸ਼ਰਮਾ)-ਪੰਜਾਬ ਸਰਕਾਰ ਵੱਲੋਂ ਨਗਰ ਕੌਂਸਲ ਸੰਗਤ ਦੀਆਂ ਚੋਣਾਂ ਲਈ ਕੀਤੀ ਗਈ ਨਵੀਂ ਵਾਰਡਬੰਦੀ ਤੋਂ ਸੰਗਤ ਮੰਡੀ ਵਾਸੀ ਡਾਢੇ ਨਾਰਾਜ਼ ਹਨ, ਜਿਥੇ ਆਬਾਦੀ ਦੇ ਉਲਟ ਵਾਰਡਾਂ ਦਾ ਰਾਖਵਾਂਕਰਨ ਕਰ ਦਿੱਤਾ ਗਿਆ ਹੈ | ਇਹ ਗੱਲ ਨਗਰ ਕੌਂਸਲ ਸੰਗਤ ਦੇ ਸਾਬਕਾ ਪ੍ਰਧਾਨ ਸੁਸ਼ੀਲ ਕੁਮਾਰ ਗੋਲਡੀ, ਰੇਸ਼ਮ ਸਿੰਘ ਸਿੱਧੂ, ਰਣਜੀਤ ਸਿੰਘ ਕੌਂਸਲਰ, ਰੋਹਿਤ ਕੁਮਾਰ ਗੋਗੀ ਅਤੇ ਰਾਹੁਲ ਕੁਮਾਰ ਗੋਇਲ ਨੇ ਆਖੀ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨਗਰ ਕੌਂਸਲ ਚੋਣਾਂ ਧੱਕੇ ਨਾਲ ਜਿੱਤਣਾ ਚਾਹੁੰਦੀ ਹੈ, ਜਿਸ ਕਾਰਨ ਰਾਜਨੀਤਕ ਦਬਾਅ ਨਾਲ ਨਵੀਆਂ ਵੋਟਰ ਲਿਸਟਾਂ 'ਚੋਂ ਵੋਟਾਂ ਕਟਵਾ ਕੇ ਲੋਕਤੰਤਰ ਦਾ ਘਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ | ਉਨ੍ਹਾਂ ਦੱਸਿਆ ਕਿ ਨਗਰ ਕੌਂਸਲ ਸੰਗਤ ਦੇ ਵਾਰਡ ਨੰਬਰ 1 ਅਤੇ 9 ਵਿੱਚ 90 ਫ਼ੀਸਦੀ ਤੋਂ ਵੱਧ ਗਰੀਬ ਵਰਗ ਨਾਲ ਸਬੰਧਿਤ ਵੋਟਰ ਹਨ ਪ੍ਰੰਤੂ ਵਾਰਡ ਜਨਰਲ ਕਰ ਦਿੱਤੇ ਹਨ, ਜਦੋਂ ਕਿ ਵਾਰਡ ਨੰਬਰ 7 ਵਿੱਚ 90 ਫ਼ੀਸਦੀ ਤੋਂ ਵੱਧ ਜਨਰਲ ਵਰਗ ਦੇ ਵੋਟਰ ਹਨ ਪੰ੍ਰਤੂ ਇਸ ਨੂੰ ਐਸ. ਸੀ. ਰਾਖਵਾਂ ਦੀ ਸ਼੍ਰੇਣੀ 'ਚ ਰੱਖਿਆ ਗਿਆ ਹੈ | ਇਸੇ ਤਰ੍ਹਾਂ ਵਾਰਡ ਨੰਬਰ 8 ਐਸ. ਸੀ. ਔਰਤਾਂ ਰਿਜ਼ਰਵ ਰੱਖਿਆ ਹੈ, ਜਿਥੇ 90 ਫ਼ੀਸਦੀ ਤੋਂ ਵੱਧ ਜਨਰਲ ਵਰਗ ਦੀ ਰਿਹਾਇਸ਼ ਹੈ |


Ad Position 22
No active advertisement
ਪਿਛਲੀ ਖ਼ਬਰ ਸਪੋਰਟਕਿੰਗ ਫ਼ੈਕਟਰੀ ਜੀਦਾ ਵਿਖੇ ਧਰਨਾਕਾਰੀਆਂ ਨੂੰ ਗਿ੍ਫ਼ਤਾਰ ਕਰਨਾ ਸਰਾਸਰ ਗੈਰ ਸੰਵਿਧਾਨਿਕ-ਜਮਹੂਰੀ ਅਧਿਕਾਰ ਸਭਾ ਅਗਲੀ ਖ਼ਬਰ ਆਲ ਇੰਡੀਆ ਐਗਰੋ ਡੀਲਰ ਐਸੋਸੀਏਸ਼ਨ ਵਲੋਂ ਦਿੱਤੇ ਗਏ ਬੰਦ ਨੂੰ ਮਿਲਿਆ ਭਰਵਾਂ ਹੁੰਗਾਰਾ ਜ਼ੀਰਾ ਵਿਖੇ ਸਮੂਹ ਪੈਸਟੀਸਾਈਡ ਦ...
Ad Position 24