14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-04-2026

ਆਲ ਇੰਡੀਆ ਐਗਰੋ ਡੀਲਰ ਐਸੋਸੀਏਸ਼ਨ ਵਲੋਂ ਦਿੱਤੇ ਗਏ ਬੰਦ ਨੂੰ ਮਿਲਿਆ ਭਰਵਾਂ ਹੁੰਗਾਰਾ ਜ਼ੀਰਾ ਵਿਖੇ ਸਮੂਹ ਪੈਸਟੀਸਾਈਡ ਦੁਕਾਨਾਂ ਰਹੀਆਂ ਬੰਦ

Ad Position 21
No active advertisement
ਅਜੀਤ ਡੈਸਕ 28-04-2026
ਜ਼ੀਰਾ 27 ਅਪ੍ਰੈਲ(ਪ੍ਰਤਾਪ ਸਿੰਘ ਹੀਰਾ)-ਆਲ ਇੰਡੀਆ ਐਗਰੋ ਡੀਲਰ ਐਸੋਸੀਏਸ਼ਨ ਵਲੋਂ ਦਿੱਤੇ ਗਏ ਭਾਰਤ ਬੰਦ ਦੇ ਸੱਦੇ ਤਹਿਤ ਜ਼ੀਰਾ ਵਿਖੇ ਪੈਸਟੀਸਾਈਡ ਯੂਨੀਅਨ ਵਲੋਂ ਕੇਂਦਰ ਸਰਕਾਰ ਦੀਆਂ ਕਥਿਤ ਮਾਰੂ ਨੀਤੀਆਂ ਅਤੇ ਵਪਾਰੀਆਂ ਦੀਆਂ ਚਿਰੋਕਣੀ ਮੰਗਾਂ ਦੇ ਹੱਕ ਵਿਚ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਮੁਕੰਮਲ ਤੌਰ ਤੇ ਬੰਦ ਰੱਖ ਕੇ ਰੋਸ ਪ੍ਰਦਰਸ਼ਨ ਕੀਤਾ | ਇਸ ਮੌਕੇ ਯੂਨੀਅਨ ਦੇ ਪ੍ਰਧਾਨ ਇੰਦਰਜੀਤ ਸਿੰਘ ਬੁੱਟਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹਨਾਂ ਦੀਆਂ ਮੁੱਖ ਮੰਗਾਂ ਵਿਚ ਮਾਰਜਨ ਵਿਚ ਵਾਧਾ, ਖਾਦਾਂ ਅਤੇ ਦਵਾਈਆਂ ਅਤੇ ਉਹਨਾਂ ਦਾ ਕਮਿਸ਼ਨ ਮਾਰਜਨ ਵਧਾ ਕੇ ਘੱਟੋ ਘੱਟ 8% ਸੈਂਪਲ ਫ਼ੇਲ੍ਹ ਹੋਣ ਤੇ ਸਿਰਫ਼ ਡੀਲਰ ਨੂੰ ਜ਼ਿੰਮੇਵਾਰ ਠਹਿਰਾਉਣ ਦੀ ਬਜਾਏ ਸਿੱਧਾ ਕੰਪਨੀ ਦੇ ਕਾਰਵਾਈ ਕੀਤੀ ਜਾਵੇ ਅਤੇ ਖਾਦਾਂ ਦੇ ਨਾਲ ਗੈਰ ਜ਼ਰੂਰੀ ਸਮਾਨ ਦੀ ਕੀਤੀ ਜਾ ਰਹੀ ਜ਼ਬਰਦਸਤੀ ਟੈਗਿੰਗ ਨੂੰ ਤੁਰੰਤ ਬੰਦ ਕੀਤਾ ਜਾਵੇ | ਈ ਟੋਕਨ ਪ੍ਰਣਾਲੀ ਵਿਚ ਸੁਧਾਰ ਕੀਤਾ ਜਾਵੇ ਅਤੇ ਲਾਇਸੈਂਸ ਪ੍ਰਕਿਰਿਆਵਾਂ ਵਿਚ ਵਪਾਰੀਆਂ ਨੂੰ ਆ ਰਹੀਆਂ ਦਿੱਕਤਾਂ ਦਾ ਹੱਲ ਕਰਨ ਦੀ ਮੰਗ ਕੀਤੀ ਗਈ ਹੈ | ਇਸ ਮੌਕੇ ਉਹਨਾਂ ਦੇ ਨਾਲ ਮਨਦੀਪ ਸਿੰਘ ਸਰਾਂ ਮੀਤ ਪ੍ਰਧਾਨ, ਹਾਕਮ ਸਿੰਘ ਅਰੋੜਾ ਸਰਪ੍ਰਸਤ, ਦਵਿੰਦਰ ਨੰਦਾ ਸੈਕਟਰੀ, ਪੂਰਨ ਸਿੰਘ ਅਰੋੜਾ ਕੈਸ਼ੀਅਰ, ਵਿਸ਼ਾਲ ਬਾਂਸਲ, ਤਜਿੰਦਰ ਅਰੋੜਾ, ਪਿ੍ੰਸ ਅਰੋੜਾ, ਹਰਮਨਦੀਪ ਸਾਬੜਾ, ਸਰਬਜੀਤ ਸਿੰਘ ਢਿੱਲੋਂ ਆਦਿ ਸਮੂਹ ਡੀਲਰ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਨਗਰ ਕੌਂਸਲ ਚੋਣਾਂ ਲਈ ਕੀਤੀ ਵਾਰਡਬੰਦੀ ਤੋਂ ਸੰਗਤ ਮੰਡੀ ਵਾਸੀ ਡਾਢ੍ਹੇ ਨਾਰਾਜ਼ ਅਗਲੀ ਖ਼ਬਰ ਐਂਬਰੋਜ਼ੀਅਲ ਸਕੂਲ ਵਿਖੇ ਵਿਦਿਆਰਥੀਆਂ ਨੂੰ ਵੱਖ-ਵੱਖ ਜ਼ਿੰਮੇਵਾਰੀਆਂ ਸੌਂਪੀਆਂ
Ad Position 24