14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-04-2026

ਐਂਬਰੋਜ਼ੀਅਲ ਸਕੂਲ ਵਿਖੇ ਵਿਦਿਆਰਥੀਆਂ ਨੂੰ ਵੱਖ-ਵੱਖ ਜ਼ਿੰਮੇਵਾਰੀਆਂ ਸੌਂਪੀਆਂ

Ad Position 21
No active advertisement
ਅਜੀਤ ਡੈਸਕ 28-04-2026
ਜ਼ੀਰਾ, 27 ਅਪ੍ਰੈਲ (ਪ੍ਰਤਾਪ ਸਿੰਘ ਹੀਰਾ)-ਨਵੇਂ ਅਕਾਦਮਿਕ ਸੈਸ਼ਨ ਲਈ ਵਿਦਿਆਰਥੀ ਕੌਂਸਲ ਦੀ ਚੋਣ ਕਰਨ ਅਤੇ ਉਹਨਾਂ ਨੂੰ ਅਹੁਦਿਆਂ ਦੀ ਵੰਡ ਕਰਨ ਲਈ ਅਵਾਨ ਰੋਡ ਜ਼ੀਰਾ ਵਿਖੇ ਸਥਿਤ ਐਮਬਰੋਜ਼ੀਅਲ ਸਕੂਲ ਦੇ ਵਿਦਿਆਰਥੀਆਂ ਦਾ ਨਿਯੁਕਤੀ ਸਮਾਰੋਹ ਕਰਵਾਇਆ ਗਿਆ | ਇਸ ਮੌਕੇ ਵਿਦਿਆਰਥੀਆਂ ਨੂੰ ਵੱਖ-ਵੱਖ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ | ਇਸ ਮੌਕੇ ਸਕੂਲ ਚੇਅਰਮੈਨ ਸਤਨਾਮ ਸਿੰਘ ਬੁੱਟਰ ਪਿ੍ੰਸੀਪਲ ਤੇ ਸਿੰਘ ਠਾਕਰ ਅਤੇ ਪ੍ਰਬੰਧਕਾਂ ਵਲੋਂ ਚੁਣੇ ਗਏ ਹੈੱਡ ਬੁਆਏ ਹੈੱਡ ਗਰਲ, ਹਾਊਸ ਕੈਪਟਨਾਂ ਅਤੇ ਹੋਰ ਅਹੁਦੇਦਾਰਾਂ ਨੂੰ ਬੈਜ ਲਗਾ ਕੇ ਸ਼ੈਸ਼ ਪਹਿਨ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸੰਬੋਧਨ ਕਰਦਿਆਂ ਪਿ੍ੰਸੀਪਲ ਤੇਜ਼ ਸਿੰਘ ਠਾਕੁਰ ਨੇ ਕਿਹਾ ਕਿ ਅਜਿਹੀਆਂ ਨਿਯੁਕਤੀਆਂ ਦਾ ਮਕਸਦ ਵਿਦਿਆਰਥੀਆਂ ਵਿਚ ਲੀਡਰਸ਼ਿਪ 'ਤੇ ਗੁਣ ਪੈਦਾ ਕਰਨਾ ਅਤੇ ਉਹਨਾਂ ਨੂੰ ਜ਼ਿੰਮੇਵਾਰ ਨਾਗਰਿਕ ਬਣਾਉਣਾ ਹੈ | ਇਸ ਮੌਕੇ ਚੁਣੇ ਗਏ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਚੇਅਰਮੈਨ ਸਤਨਾਮ ਸਿੰਘ ਬੁੱਟਰ ਨੇ ਕਿਹਾ ਕਿ ਲੀਡਰਸ਼ਿਪ ਇਕ ਅਹੁਦਾ ਨਹੀਂ ਸਗੋਂ ਇਕ ਜਿੰਮੇਵਾਰੀ ਹੈ | ਸਾਨੂੰ ਉਮੀਦ ਹੈ ਕਿ ਨਵੀਂ ਚੁਣੀ ਗਈ ਕੌਂਸਲ ਸਕੂਲ ਦੇ ਅਨੁਸ਼ਾਸਨ ਨੂੰ ਹੋਰ ਚੁੱਕਣ ਵਿਚ ਸਹਿਯੋਗ ਦੇਵੇਗੀ | ਸਮਾਗਮ ਦੇ ਅੰਤ ਵਿਚ ਰਾਸ਼ਟਰੀ ਗਾਣ ਗਾਇਆ ਗਿਆ | ਇਸ ਦੌਰਾਨ ਨਵੇਂ ਚੁਣੇ ਗਏ ਵਿਦਿਆਰਥੀਆਂ ਦੇ ਚਿਹਰਿਆਂ 'ਤੇ ਮਾਣ ਅਤੇ ਉਤਸ਼ਾਹ ਸਾਫ ਦਿਖਾਈ ਦੇ ਰਿਹਾ ਸੀ | ਇਸ ਮੌਕੇ ਸਕੂਲ ਦੇ ਕੋਆਰਡੀਨੇਟਰ ਮਿਸਿਜ਼ ਰੀਨਾ ਠਾਕਰ, ਮਿਸਿਜ਼ ਅਨੁਪਮਾ ਠਾਕਰ, ਦੇਵੇਂਦਰ ਕੁਮਾਰ, ਸੁਰਿੰਦਰ ਕਟੋਚ ਆਦਿ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਆਲ ਇੰਡੀਆ ਐਗਰੋ ਡੀਲਰ ਐਸੋਸੀਏਸ਼ਨ ਵਲੋਂ ਦਿੱਤੇ ਗਏ ਬੰਦ ਨੂੰ ਮਿਲਿਆ ਭਰਵਾਂ ਹੁੰਗਾਰਾ ਜ਼ੀਰਾ ਵਿਖੇ ਸਮੂਹ ਪੈਸਟੀਸਾਈਡ ਦ... ਅਗਲੀ ਖ਼ਬਰ ਟਰੈਫ਼ਿਕ ਪ੍ਰਬੰਧਨ ਵਿਚ ਵਧੀਆ ਸੇਵਾਵਾਂ ਲਈ ਇੰਸਪੈਕਟਰ ਜਸਵਿੰਦਰ ਸਿੰਘ ਸੰਧੂ ਡੀ.ਜੀ.ਪੀ ਡਿਸਕ ਨਾਲ ਸਨਮਾਨਿਤ ਐੱਸ. ਐੱਸ....
Ad Position 24