08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-04-2026

ਕਿਸਾਨ ਮਜ਼ਦੂਰ ਮੋਰਚੇ ਨੇ ਬਿਜਲੀ ਦੇ ਲੱਗ ਰਹੇ ਲੰਮੇ ਲੰਮੇ ਕੱਟਾਂ ਵਿਰੁੱਧ ਐਕਸੀਅਨ ਮੋਗਾ ਨੂੰ ਦਿੱਤਾ ਮੰਗ ਪੱਤਰ <br/>

Ad Position 21
No active advertisement
ਅਜੀਤ ਡੈਸਕ 29-04-2026
ਮੋਗਾ, 28 ਅਪ੍ਰੈਲ (ਸੁਰਿੰਦਰਪਾਲ ਸਿੰਘ)-ਕਿਸਾਨ ਮਜ਼ਦੂਰ ਮੋਰਚੇ ਦੀ ਅਗਵਾਈ ਹੇਠ ਅੱਜ ਕਿਸਾਨ ਜਥੇਬੰਦੀਆਂ ਜਿਵੇਂ ਕਿ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ, ਬੀ.ਕੇ.ਯੂ. ਬਹਿਰਾਮਕੇ, ਬੀ.ਕੇ.ਯੂ. ਏਕਤਾ ਆਜ਼ਾਦ ਵਲੋਂ ਬਿਜਲੀ ਦੇ ਲੱਗ ਰਹੇ ਲੰਮੇ ਲੰਮੇ ਕੱਟਾਂ ਸਬੰਧੀ ਐਕਸੀਅਨ ਮੋਗਾ ਨੂੰ ਮੰਗ ਪੱਤਰ ਦਿੱਤਾ | ਗੱਲ ਕਰਦਿਆਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ਿਲ੍ਹਾ ਆਗੂ ਅਵਤਾਰ ਸਿੰਘ ਧਰਮ ਸਿੰਘ ਵਾਲਾ, ਬੀ.ਕੇ.ਯੂ. ਏਕਤਾ ਆਜ਼ਾਦ ਦੇ ਸੂਬਾ ਆਗੂ ਲਖਵੀਰ ਸਿੰਘ ਦੌਧਰ, ਬੀ.ਕੇ.ਯੂ. ਬਹਿਰਾਮਕੇ ਸੂਬਾ ਪ੍ਰਧਾਨ ਬਲਵੰਤ ਸਿੰਘ ਬਹਿਰਾਮਕੇ ਕਿਹਾ ਕਿ ਕਣਕ ਦੀ ਵਾਢੀ ਨੂੰ ਲੈ ਕੇ ਬਿਜਲੀ ਪਾਵਰ ਕਾਮ ਵਲੋਂ ਕਿਹਾ ਗਿਆ ਸੀ ਕਿ ਬਿਜਲੀ ਸਪਲਾਈ ਦਿਨ ਵੇਲੇ ਬੰਦ ਰਹੇਗੀ ਤੇ ਰਾਤ ਨੂੰ ਬਿਜਲੀ ਸਪਲਾਈ ਪੂਰੀ ਦਿੱਤੀ ਜਾਵੇਗੀ ਤੇ ਚਾਰ ਘੰਟੇ ਮੋਟਰਾਂ ਵਾਲੀ ਲਾਈਟ ਦਿੱਤੀ ਜਾਵੇਗੀ | ਪਿਛਲੇ ਕਈ ਦਿਨਾਂ ਤੋਂ ਬਿਜਲੀ ਵਿਭਾਗ ਵਲੋਂ ਪਿੰਡਾਂ ਅੰਦਰ ਘਰੇਲੂ ਬਿਜਲੀ ਸਪਲਾਈ ਦੇ ਲਾਏ ਜਾ ਰਹੇ ਲੰਮੇ ਲੰਮੇ ਤੇ ਅਣ ਐਲਾਨੇ ਕੱਟਾਂ ਤੋਂ ਲੋਕ ਬਹੁਤ ਦੁਖੀ ਹੋ ਚੁੱਕੇ ਹਨ | ਪਿਛਲੇ ਕਰੀਬ 10 ਦਿਨਾਂ ਤੋਂ ਜਦੋਂ ਤੋਂ ਕਣਕ ਦੀ ਵਾਢੀ ਦਾ ਸੀਜ਼ਨ ਸ਼ੁਰੂ ਹੋਇਆ, ਬਿਜਲੀ ਵਿਭਾਗ ਵਲੋਂ ਰਾਤ ਨੂੰ ਲੰਮੇ ਲੰਮੇ ਕੱਟ ਲਾਏ ਜਾ ਰਹੇ ਹਨ ਤੇ ਨਾ ਮੋਟਰਾਂ ਵਾਲੀ ਲਾਈਟ ਮਿਲ ਰਹੀ ਹੈ ਜਿਸ ਨਾਲ ਸਬਜ਼ੀਆਂ, ਮੱਕੀ, ਪੱਠੇ ਆਦਿ ਸੁੱਕ ਰਹੇ ਹਨ ਤੇ ਕਿਸਾਨ ਮਜ਼ਦੂਰ ਆਪੋ ਆਪਣੇ ਕੰਮਾਂ ਕਾਰਾਂ ਤੋਂ ਥੱਕੇ ਟੁੱਟੇ ਜਦੋਂ ਦੇਰ ਰਾਤ ਘਰ ਆਉਂਦੇ ਹਨ ਤਾਂ ਲਾਈਟ ਨਹੀਂ ਹੁੰਦੀ, ਗਰਮੀ ਤੇ ਮੱਛਰ ਦੇ ਚੱਲਦਿਆਂ ਰਾਤਾਂ ਨੂੰ ਚੈਨ ਦੀ ਨੀਂਦ ਨਹੀਂ ਲੈ ਪਾਉਂਦੇ ਤੇ ਦਿਨ ਦੇ ਵਿਚ 12-14 ਘੰਟੇ ਕੰਮ ਕਰਨਾ ਹੁੰਦਾ ਹੈ | ਕਿਸਾਨ ਆਗੂਆਂ ਕਿਹਾ ਕਿ ਇਨ੍ਹਾਂ ਅਣ ਐਲਾਨੇ ਕੱਟਾਂ ਦੇ ਖ਼ਿਲਾਫ਼ ਅੱਜ ਐਕਸੀਅਨ ਮੋਗਾ ਨੂੰ ਮੰਗ ਪੱਤਰ ਦਿੱਤਾ ਤੇ ਐਕਸੀਅਨ ਮੋਗਾ ਨੇ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਵਿਭਾਗ ਦੀਆਂ ਕੁਝ ਮਜਬੂਰੀਆਂ ਦੇ ਚੱਲਦਿਆਂ ਬਿਜਲੀ ਦੇ ਕੱਟ ਸ਼ਾਮ ਦੇ ਸਮੇਂ ਜਾਂ ਰਾਤ ਦੇ ਸਮੇਂ ਲੱਗ ਰਹੇ ਸੀ ਜਿਸ ਤੋਂ ਲੋਕ ਪਰੇਸ਼ਾਨ ਸੀ ਜਿਸ ਸਬੰਧੀ ਅਸੀਂ ਵੀ ਸਮੇਂ-ਸਮੇਂ 'ਤੇ ਵਿਭਾਗ ਨੂੰ ਲਿਖ ਰਹੇ ਹਾਂ | ਆਉਣ ਵਾਲੇ ਦਿਨਾਂ ਵਿਚ ਖਪਤਕਾਰਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਮਿਲਦੀ ਰਹੇਗੀ | ਕਿਸਾਨ ਆਗੂਆਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਖਪਤਕਾਰਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਨਾ ਮਿਲੀ ਤਾਂ ਆਉਣ ਵਾਲੇ ਦਿਨਾਂ ਵਿਚ ਕਿਸਾਨ ਮਜ਼ਦੂਰ ਮੋਰਚੇ ਵਲੋਂ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ | ਇਸ ਮੌਕੇ ਜ਼ਿਲ੍ਹਾ ਆਗੂ ਜਰਨੈਲ ਸਿੰਘ ਮੋਗਾ, ਅਜੀਤ ਸਿੰਘ ਤਲਵੰਡੀ, ਜ਼ਿਲ੍ਹਾ ਆਗੂ ਬਲਜਿੰਦਰ ਸਿੰਘ ਕਿਸ਼ਨਪੁਰਾ, ਜੁਗਰਾਜ ਸਿੰਘ ਦੱਦਾਹੂਰ ਰਾਜੂ ਪੱਤੋ, ਸਤਨਾਮ ਸਿੰਘ ਰਾਮ ਦੌਧਰ, ਗੁਰਪ੍ਰੀਤ ਸਿੰਘ ਦੁਸਾਂਝ, ਤਰਸੇਮ ਸਿੰਘ ਜੰਗ ਆਦਿ ਕਿਸਾਨ ਮਜ਼ਦੂਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਹੇਮਕੁੰਟ ਸਕੂਲ ਦੇ ਐਨ.ਸੀ.ਸੀ. ਕੈਂਡਿਟਸ ਨੇ ਬੂਟੇ ਲਗਾਉਣ ਦੀ ਮੁਹਿੰਮ ਆਰੰਭੀ <br/> ਅਗਲੀ ਖ਼ਬਰ ਟੀ.ਐਲ.ਐਫ. ਸਕੂਲ ਦੇ ਵਿਦਿਆਰਥੀ ਨੇ ਰੋਇੰਗ ਵਿਚ ਰਾਜ ਪੱਧਰ 'ਤੇ ਸੋਨ ਅਤੇ ਰਾਸ਼ਟਰੀ ਪੱਧਰ 'ਤੇ ਕਾਂਸੀ ਦਾ ਤਗਮਾ ਜਿੱਤਿ...
Ad Position 24