ਮੋਗਾ, 2 ਮਈ (ਸੁਰਿੰਦਰਪਾਲ ਸਿੰਘ)-ਆਪਣੀਆਂ ਸਮਾਜ ਸੇਵਾ ਪਹਿਲਕਦਮੀਆਂ ਦੇ ਹਿੱਸੇ ਵਜੋਂ ਪ੍ਰਭ ਆਸਰਾ ਵੈਲਫੇਅਰ ਕਲੱਬ ਨੇ ਅੱਜ ਗਰਮੀਆਂ ਦੇ ਮੌਸਮ ਨੂੰ ਧਿਆਨ ਵਿਚ ਰੱਖਦੇ ਹੋਏ ਗੁਰਦੁਆਰਾ ਬੀਬੀ ਕਾਹਨ ਕੌਰ ਨੇੜੇ ਰਾਹਗੀਰਾਂ ਨੂੰ ਪੰਛੀਆਂ ਦੇ ਪੀਣ ਵਾਲੇ ਪਾਣੀ ਲਈ ਮਿੱਟੀ ਦੇ ਘੜੇ ਵੰਡੇ | ਇਹ ਵੰਡ ਸੂਬਾ ਪ੍ਰਧਾਨ ਭਾਵਨਾ ਬਾਂਸਲ ਅਤੇ ਜ਼ਿਲ੍ਹਾ ਪ੍ਰਧਾਨ ਜਸਵੀਰ ਕੌਰ ਜੱਸੀ ਦੀ ਅਗਵਾਈ ਹੇਠ ਕੀਤੀ ਗਈ | ਇਸ ਮੌਕੇ ਮਨਜੀਤ ਕੌਰ ਵੜਿੰਗ, ਰਮਨ ਸਿੰਗਲਾ, ਸੰਗੀਤਾ ਸ਼ਰਮਾ, ਗੀਤਾ, ਮਮਤਾ ਸ਼ਰਮਾ, ਰੀਮਾ ਰਾਣੀ, ਜਸ਼ਨ, ਇੰਦੂ ਬਾਲਾ, ਛਿੰਦਰਪਾਲ ਕੌਰ ਅਤੇ ਕੁਲਦੀਪ ਕੌਰ ਮੌਜੂਦ ਸਨ | ਇਸ ਮੌਕੇ ਸੂਬਾ ਪ੍ਰਧਾਨ ਭਾਵਨਾ ਬਾਂਸਲ ਅਤੇ ਜ਼ਿਲ੍ਹਾ ਪ੍ਰਧਾਨ ਜਸਵੀਰ ਕੌਰ ਜੱਸੀ ਨੇ ਕਿਹਾ ਕਿ ਗਰਮੀਆਂ ਆ ਗਈਆਂ ਹਨ | ਇਸ ਲਈ ਇਹ ਮਿੱਟੀ ਦੇ ਘੜੇ ਲੋਕਾਂ ਨੂੰ ਆਪਣੀਆਂ ਛੱਤਾਂ 'ਤੇ ਰੱਖਣ ਲਈ ਉਤਸ਼ਾਹਿਤ ਕਰਨ ਲਈ ਵੰਡੇ ਗਏ ਸਨ |