ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਭਿੰਡਰ ਕਲਾਂ ਵਿਖੇ ਕਮਿਊਨਿਟੀ ਹਾਲ ਦੀ ਚਾਰਦੀਵਾਰੀ ਨੂੰ ਲੈ ਕੇ ਤਣਾਅ, ਦੋ ਧਿਰਾਂ ਆਹਮੋ ਸਾਹਮਣੇ

Ad Position 21
No active advertisement
ਅਜੀਤ ਡੈਸਕ 03-05-2026
ਕਿਸ਼ਨਪੁਰਾ ਕਲਾਂ, 2 ਮਈ (ਪਰਮਿੰਦਰ ਸਿੰਘ ਗਿੱਲ/ਅਮੋਲਕ ਸਿੰਘ ਕਲਸੀ)-ਪਿੰਡ ਭਿੰਡਰ ਕਲਾਂ ਵਿਚ ਸਰਕਾਰ ਵਲੋਂ ਬਣਾਏ ਗਏ ਕਮਿਊਨਿਟੀ ਹਾਲ ਦੀ ਚਾਰਦੀਵਾਰੀ ਨੂੰ ਲੈ ਕੇ ਦਲਿਤ ਭਾਈਚਾਰੇ ਅਤੇ ਜਰਨਲ ਵਰਗ ਵਿਚਕਾਰ ਤਣਾਅ ਦੀ ਸਥਿਤੀ ਪੈਦਾ ਹੋ ਗਈ ਹੈ¢ ਭਾਵੇਂ ਕਮਿਊਨਿਟੀ ਹਾਲ ਦਾ ਨਿਰਮਾਣ ਕੰਮ ਪਿਛਲੇ ਸਮੇਂ ਦੌਰਾਨ ਮੁਕੰਮਲ ਹੋ ਚੁੱਕਾ ਹੈ ਪਰ ਚਾਰਦੀਵਾਰੀ ਨਾ ਬਣਨ ਕਾਰਨ ਇਹ ਮਾਮਲਾ ਲਗਾਤਾਰ ਵਧਦਾ ਜਾ ਰਿਹਾ ਹੈ¢ ਦਲਿਤ ਭਾਈਚਾਰੇ ਨਾਲ ਸੰਬੰਧਿਤ ਲੋਕਾਂ ਦਾ ਕਹਿਣਾ ਹੈ ਕਿ ਇਹ ਕਮਿਊਨਿਟੀ ਹਾਲ ਖਾਸ ਤੌਰ 'ਤੇ ਉਨ੍ਹਾਂ ਦੀ ਸਹੂਲਤ ਲਈ ਉਨ੍ਹਾਂ ਦੇ ਘਰਾਂ ਦੇ ਨੇੜੇ ਬਣਾਇਆ ਗਿਆ ਸੀ ਤਾਂ ਜੋ ਉਹ ਵਿਆਹ-ਸ਼ਾਦੀਆਂ ਅਤੇ ਹੋਰ ਸਮਾਜਿਕ ਪ੍ਰੋਗਰਾਮ ਆਸਾਨੀ ਨਾਲ ਕਰ ਸਕਣ¢ ਉਨ੍ਹਾਂ ਇਹ ਵੀ ਕਿਹਾ ਕਿ ਜਰਨਲ ਵਰਗ ਦੇ ਕੁਝ ਲੋਕ ਜਾਣਬੁੱਝ ਕੇ ਇਸ ਕੰਮ ਵਿਚ ਰੁਕਾਵਟ ਪੈਦਾ ਕਰ ਰਹੇ ਹਨ¢ ਇਹ ਜਗ੍ਹਾ ਪਿਛਲੇ ਕਈ ਸਾਲਾਂ ਤੋਂ ਖਾਲੀ ਪਈ ਸੀ¢ ਕਿਸੇ ਵਲੋਂ ਇਸ 'ਤੇ ਕੋਈ ਦਾਅਵਾ ਨਹੀਂ ਕੀਤਾ ਗਿਆ, ਪਰ ਜਦੋਂ ਦਾ ਕਮਿਊਨਿਟੀ ਹਾਲ ਬਣਿਆ ਹੈ, ਉਸ ਤੋਂ ਬਾਅਦ ਹੀ ਕੁਝ ਲੋਕ ਇਸ 'ਤੇ ਆਪਣਾ ਹੱਕ ਜਿਤਾਉਣ ਲੱਗ ਪਏ ਹਨ¢ ਦਲਿਤ ਪਰਿਵਾਰਾਂ ਨੇ ਇਹ ਵੀ ਕਿਹਾ ਕਿ ਦਾਅਵਾ ਕਰਨ ਵਾਲਿਆਂ ਕੋਲ ਇਸ ਜ਼ਮੀਨ ਸਬੰਧੀ ਕੋਈ ਪੱਕੇ ਕਾਗਜ਼ਾਤ ਨਹੀਂ ਹਨ ਜਦੋਂ ਕਿ ਕਮਿਊਨਿਟੀ ਹਾਲ ਦੇ ਅੱਗੇ ਪਈ ਖਾਲੀ ਜਗ੍ਹਾ ਨੂੰ ਲੈ ਕੇ ਜਰਨਲ ਵਰਗ ਦੇ ਕੁਝ ਲੋਕਾਂ ਦਾ ਕਹਿਣਾ ਹੈ ਕਿ ਇਹ ਉਨ੍ਹਾਂ ਦੇ “ਗੜੇ” ਹਨ ਅਤੇ ਉਹ ਇਸ ਕਈ ਘਰਾਂ ਦੀ ਸਾਂਝੀ ਜਗ੍ਹਾ ਨੂੰ ਚਾਰਦੀਵਾਰੀ ਲਈ ਕਿਵੇਂ ਦੇ ਸਕਦੇ ਹਨ¢ ਉਨ੍ਹਾਂ ਦਾ ਦਾਅਵਾ ਹੈ ਕਿ ਇਹ ਜ਼ਮੀਨ ਉਨ੍ਹਾਂ ਦੇ ਪੁਰਖਿਆਂ ਨੂੰ ਅਲਾਟ ਹੋਈ ਸੀ¢ ਭਾਵੇਂ ਉਹ ਇਸ ਥਾਂ ਦੀ ਵਰਤੋਂ ਘੱਟ ਕਰਦੇ ਹਨ ਪਰ ਅਧਿਕਾਰ ਉਨ੍ਹਾਂ ਦਾ ਬਣਦਾ ਹੈ¢ ਗੌਰਤਲਬ ਹੈ ਕਿ ਇਸ ਮਾਮਲੇ ਨੂੰ ਸੁਲਝਾਉਣ ਲਈ ਹਲਕਾ ਵਿਧਾਇਕ ਵਲੋਂ ਦੋਵਾਂ ਧਿਰਾਂ ਨੂੰ ਬੁਲਾ ਕੇ ਮੀਟਿੰਗ ਵੀ ਕੀਤੀ ਗਈ ਸੀ ਜਿਸ ਦੌਰਾਨ ਸਮਝੌਤੇ ਤਹਿਤ ਪੁਰਾਣੀ ਕੰਧ ਤੋਂ ਲਗਭਗ 15 ਫੁੱਟ ਹੋਰ ਜਗ੍ਹਾ ਛੱਡਣ 'ਤੇ ਸਹਿਮਤੀ ਬਣੀ ਸੀ¢ ਇਸ ਦੇ ਬਾਵਜੂਦ ਅਜੇ ਤੱਕ ਚਾਰਦੀਵਾਰੀ ਦਾ ਕੰਮ ਸ਼ੁਰੂ ਨਹੀਂ ਹੋ ਸਕਿਆ¢ ਪਿੰਡ ਵਿਚ ਬਣੀ ਇਸ ਸਥਿਤੀ ਕਾਰਨ ਦੋਵਾਂ ਭਾਈਚਾਰਿਆਂ ਵਿਚ ਤਣਾਅ ਵਧ ਰਿਹਾ ਹੈ¢ ਪਿੰਡ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਮਾਮਲੇ ਦੀ ਨਿਰਪੱਖ ਜਾਂਚ ਕਰਕੇ ਜਲਦ ਤੋਂ ਜਲਦ ਹੱਲ ਕੱਢਿਆ ਜਾਵੇ ਤਾਂ ਜੋ ਪਿੰਡ ਵਿਚ ਅਮਨ-ਸ਼ਾਂਤੀ ਬਣੀ ਰਹੇ¢ ਇਸ ਸਬੰਧੀ ਜਦੋਂ ਪਿੰਡ ਦੇ ਸਰਪੰਚ ਹਰਿੰਦਰ ਸਿੰਘ ਸਰਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਮਾਮਲੇ ਤੋਂ ਹਲਕਾ ਵਿਧਾਇਕ ਨੂੰ ਜਾਣੂ ਕਰਵਾ ਦਿੱਤਾ ਗਿਆ ਹੈ ਉਹ ਬਾਹਰ ਗਏ ਹੋਏ ਹਨ ¢ ਉਨ੍ਹਾਂ ਦੇ ਵਾਪਸ ਆਉਣ 'ਤੇ ਜਲਦੀ ਇਸ ਮਸਲੇ ਦਾ ਹੱਲ ਕਰ ਦਿੱਤਾ ਜਾਵੇਗਾ¢
Ad Position 22
No active advertisement
ਪਿਛਲੀ ਖ਼ਬਰ ਯੂਨੀਵਰਸਲ ਮਨੁੱਖੀ ਅਧਿਕਾਰ ਫਰੰਟ ਦੀ ਮੀਟਿੰਗ ਅਗਲੀ ਖ਼ਬਰ ਫਸਟ ਚੁਆਇਸ ਆਇਲਟਸ ਸੈਂਟਰ ਨੇ ਲਗਵਾਇਆ ਯੂ.ਕੇ. ਦਾ ਵਿਜ਼ਟਰ ਵੀਜ਼ਾ
Ad Position 24
No active advertisement