ਕੋਟ ਈਸੇ ਖਾਂ, 2 ਮਈ (ਗੁਰਮੀਤ ਸਿੰਘ ਖਾਲਸਾ)-ਯੂਨੀਵਰਸਲ ਮਨੁੱਖੀ ਅਧਿਕਾਰ ਫਰੰਟ ਦੀ ਅਹਿਮ ਬੈਠਕ ਫਰੰਟ ਦੇ ਪੰਜਾਬ ਪ੍ਰਧਾਨ ਪਰਮਜੀਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ¢ ਜਿਸ ਵਿਚ ਸਿੱਖਾਂ ਅਤੇ ਦਲਿਤਾਂ ਦੇ ਮÏਜੂਦਾ ਹਾਲਾਤ ਨੂੰ ਲੈ ਕੇ ਅਹਿਮ ਵਿਚਾਰ ਚਰਚਾ ਹੋਈ¢ ਇਸ ਮੌਕੇ ਮੁੱਖ ਮਹਿਮਾਨ ਵਜੋਂ ਪੁੱਜੇ ਕੌਮੀ ਚੇਅਰਮੈਨ ਤੇਜਿੰਦਰਪਾਲ ਸਿੰਘ ਚੀਮਾ ਨੇ ਕਿਹਾ ਕਿ ਭਾਰਤ ਦੇਸ਼ ਅੰਦਰ ਸਿੱਖਾਂ ਅਤੇ ਦਲਿਤਾਂ ਦੇ ਮਨੁੱਖੀ ਅਧਿਕਾਰ ਸੁਰੱਖਿਅਤ ਨਹੀਂ¢ ਦੇਸ਼ ਅੰਦਰ ਹਿੰਦੂ ਰਾਸ਼ਟਰ ਬਣਾਉਣ ਦੀ ਰਾਜਨੀਤਕ ਪ੍ਰੰਪਰਾ ਦੇਸ਼ ਨੂੰ ਕਮਜ਼ੋਰ ਕਰਨ ਲਈ ਕਥਿਤ ਤੌਰ 'ਤੇ ਹੱਥ ਕੰਡੇ ਵਰਤ ਰਹੀ ਹੈ¢ ਭਾਰਤ ਦੇਸ਼ ਨੂੰ ਆਜ਼ਾਦ ਕਰਾਉਣ ਲਈ ਸਿੱਖਾਂ ਨੇ ਕੁਰਬਾਨੀਆਂ ਕੀਤੀਆਂ, ਵਰਤਮਾਨ ਸਮੇਂ ਵਿਚ ਸਿੱਖਾਂ ਨਾਲ ਕੇਂਦਰ ਸਰਕਾਰ ਵਲੋਂ ਕਥਿਤ ਤੌਰ 'ਤੇ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾ ਰਿਹਾ ਹੈ¢ ਉਨ੍ਹਾਂ ਕਿਹਾ ਕਿ ਸਿਆਸਤ ਤੇ ਦਬਦਬਾ ਰੱਖਣ ਵਾਲੇ ਲੋਕਾਂ ਨੂੰ ਇਸ ਤਰ੍ਹਾਂ ਦੇ ਗਲਤ ਮਨਸੂਬਿਆਂ ਤੋਂ ਕਿਨਾਰਾ ਕਰਨਾ ਚਾਹੀਦਾ ਹੈ ਤੇ ਸਮਾਜਿਕ ਤੇ ਭਾਈਚਾਰਕ ਸਾਂਝ ਲਈ ਚੰਗੇ ਲੋਕਾਂ ਨੂੰ ਸਿਆਸਤ ਵਿਚ ਪਹਿਲ ਕਦਮੀ ਵੀ ਕਰਨੀ ਚਾਹੀਦੀ ਹੈ ਤਾਂ ਜੋ ਸਹੀ ਸਮਾਜਿਕ ਪਰੰਪਰਾ ਅੱਗੇ ਵਧੇ¢ ਇਸ ਮੌਕੇ ਸਰਬਸੰਮਤੀ ਨਾਲ ਚੋਣ ਕਰਕੇ ਰਾਜਿੰਦਰ ਸਿੰਘ ਸੇਖਵਾਂ ਜ਼ਿਲ੍ਹਾ ਪ੍ਰਧਾਨ ਫਿਰੋਜ਼ਪੁਰ, ਹਰਦੀਪ ਸਿੰਘ ਹਰਾਜ ਬਲਾਕ ਪ੍ਰਧਾਨ ਘਲ ਖੁਰਦ, ਬਲਵਿੰਦਰ ਸਿੰਘ ਲਹੁਕੇ ਸਕੱਤਰ ਮਾਲਵਾ ਜ਼ੋਨ ਆਦਿ ਨਿਯੁਕਤ ਕੀਤੇ ਗਏ¢ ਇਸ ਮੌਕੇ ਲਖਬੀਰ ਸਿੰਘ ਘੋਲੀਆ ਸਕੱਤਰ, ਪਰਮਜੀਤ ਸਿੰਘ ਤਲਵੰਡੀ ਭਾਈ ਸੂਬਾ ਪ੍ਰਧਾਨ ਪੰਜਾਬ, ਬਾਬਾ ਜਗਤਾਰ ਸਿੰਘ ਖੋਸਾ ਦਲ ਸਿੰਘ ਪ੍ਰਧਾਨ ਮਾਲਵਾ ਜ਼ੋਨ, ਤਰਨਜੀਤ ਸਿੰਘ ਜ਼ਿਲ੍ਹਾ ਪ੍ਰਧਾਨ ਮੋਗਾ ਆਦਿ ਹਾਜ਼ਰ ਸਨ |