ਬਾਘਾ ਪੁਰਾਣਾ, 2 ਮਈ (ਗੁਰਮੀਤ ਸਿੰਘ ਮਾਣੂੰਕੇ)-ਸਬ ਡਵੀਜ਼ਨ ਬਾਘਾ ਪੁਰਾਣਾ ਦੇ ਰਿਟਾਇਰ ਪੁਲਿਸ ਕਰਮਚਾਰੀਆਂ ਦੀ ਮੀਟਿੰਗ ਸਥਾਨਕ ਸ਼ਹਿਰ ਦੇ ਗੁਰਦੁਆਰਾ ਸ੍ਰੀ ਹਰਗੋਬਿੰਦ ਸਾਹਿਬ (ਸੰਤ ਗੁਰਮੇਲ ਸਿੰਘ ਲੋਪੋ ਵਾਲੇ) ਵਿਖੇ ਰਿਟਾ: ਸਬ ਇੰਸ: ਬਲਵਿੰਦਰ ਸਿੰਘ ਬਰਾੜ ਦੀ ਅਗਵਾਈ ਹੇਠ ਹੋਈ¢ ਜਿਸ ਵਿਚ ਬਾਘਾ ਪੁਰਾਣਾ ਨਾਲ ਸੰਬੰਧਿਤ ਸੇਵਾ-ਮੁਕਤ ਕਰਮਚਾਰੀਆਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ¢ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁਲਾਜ਼ਮਾਂ ਨੇ ਦੱਸਿਆ ਕਿ 7 ਮਈ ਨੂੰ ਪੰਜਾਬ ਪੁਲਿਸ ਪੈਨਸ਼ਨਰਜ਼ ਐਸੋਸੀਏਸ਼ਨ ਜ਼ਿਲ੍ਹਾ ਮੋਗਾ ਦੇ ਅਹੁਦੇਦਾਰਾਂ ਲਈ ਚੋਣ ਹੋਣ ਜਾ ਰਹੀ ਹੈ, ਜਿਸ ਲਈ ਵੱਖ-ਵੱਖ ਡਵੀਜ਼ਨਾਂ ਤੋਂ ਚਾਹਵਾਨ ਉਮੀਦਵਾਰ ਨਾਮਜ਼ਦਗੀ ਫਾਰਮ ਭਰ ਰਹੇ ਹਨ¢ ਉਨ੍ਹਾਂ ਦੱਸਿਆ ਕਿ ਸਾਡੀ ਇਸ ਮੀਟਿੰਗ ਵਿਚ ਬਲਵਿੰਦਰ ਸਿੰਘ ਬਰਾੜ ਸੇਵਾ ਮੁਕਤ ਸਬ: ਇੰਸ: ਨੂੰ ਸਰਬਸੰਮਤੀ ਨਾਲ ਜ਼ਿਲ੍ਹਾ ਮੋਗਾ ਦੀ ਪ੍ਰਧਾਨਗੀ ਦੇ ਤੌਰ 'ਤੇ ਉਮੀਦਵਾਰ ਲਈ ਸਹਿਮਤੀ ਪ੍ਰਗਟਾਈ ਗਈ ਹੈ¢ ਇਸ ਮੀਟਿੰਗ ਵਿਚ ਹਰਜੀਤ ਸਿੰਘ ਥੰਮਣਵਾਲਾ ਇੰਸਪੈਕਟਰ, ਇਕਬਾਲ ਸਿੰਘ ਪੰਜਗਰਾਈਾ ਖੁਰਦ ਇੰਸਪੈਕਟਰ ਸੀ.ਆਈ.ਡੀ., ਭੁਪਿੰਦਰ ਸਿੰਘ ਇੰਸਪੈਕਟਰ ਬਾਘਾ ਪੁਰਾਣਾ, ਸੂਰਜ ਸਿੰਘ ਬਾਘਾ ਪੁਰਾਣਾ ਸਬ: ਇੰਸਪੈਕਟਰ, ਚਮਕੌਰ ਸਿੰਘ ਬਾਘਾ ਪੁਰਾਣਾ ਸਬ: ਇੰਸਪੈਕਟਰ, ਗੁਰਚਰਨ ਸਿੰਘ ਸਮਾਧ ਭਾਈ ਸਬ: ਇੰਸਪੈਕਟਰ ਤੋਂ ਇਲਾਵਾ ਸਹਾਇਕ ਥਾਣੇਦਾਰਾਂ ਵਿਚ ਨਿਰਮਲ ਸਿੰਘ ਗੰਜੀ ਗੁਲਾਬ ਸਿੰਘ ਵਾਲਾ, ਨਿਰਮਲ ਸਿੰਘ ਬਾਘਾ ਪੁਰਾਣਾ, ਅਜਮੇਰ ਸਿੰਘ ਕੋਠੇ ਸਮਾਲਸਰ, ਡਿਗੰਬਰ ਸਿੰਘ ਬਾਘਾ ਪੁਰਾਣਾ, ਦਲੀਪ ਸਿੰਘ ਬਾਘਾ ਪੁਰਾਣਾ, ਸੁਲੇਮਾਨ ਖਾਨ ਬਾਘਾ ਪੁਰਾਣਾ, ਗੁਰਬਖਸ਼ ਸਿੰਘ ਲੰਗੇਆਣਾ ਕਲਾਂ, ਕੁਲਦੀਪ ਸਿੰਘ ਮਾਹਲਾ, ਰਾਮ ਕ੍ਰਿਸ਼ਨ ਆਰਮੋਰ ਮੋਗਾ, ਨਿਰਮਲ ਸਿੰਘ ਬੁੱਘੀਪੁਰਾ, ਨਛੱਤਰ ਸਿੰਘ ਪੰਜਗਰਾਈਾ ਖੁਰਦ, ਗੁਰਤੇਜ ਸਿੰਘ ਆਰਮੋਰ ਕੋਠੇ ਸਮਾਲਸਰ, ਜਲੌਰ ਸਿੰਘ ਉਸਤਾਦ ਮੋਗਾ, ਬਲਦੇਵ ਸਿੰਘ ਨੱਥੂਵਾਲਾ ਗਰਬੀ, ਹਰਜਿੰਦਰ ਸਿੰਘ ਗਿੱਲ, ਜਸਵੀਰ ਸਿੰਘ ਰਾਜੇਆਣਾ, ਜਗਮੋਹਨ ਸਿੰਘ ਚੰਦ ਨਵਾਂ, ਕਰਮ ਸਿੰਘ ਬੁੱਟਰ ਕਲਾਂ, ਸਵਰਣ ਸਿੰਘ ਲੰਡੇ, ਬਲਦੇਵ ਸਿੰਘ ਸੱਦਾ ਸਿੰਘ ਵਾਲਾ ਤੇ ਪਰਮਜੀਤ ਸਿੰਘ ਹੌਲਦਾਰ ਨੇ ਸ਼ਮੂਲੀਅਤ ਕੀਤੀ¢