ਬਾਘਾ ਪੁਰਾਣਾ, 2 ਮਈ (ਟਿੰਕੂ ਕਾਠਪਾਲ)-ਪੰਜਾਬ ਗÏਰਮਿੰਟ ਐਸੋਸੀਏਸ਼ਨ ਸਬ ਡਵੀਜ਼ਨ ਬਾਘਾ ਪੁਰਾਣਾ ਦੀ ਮਹੀਨਾ ਵਾਰ ਮੀਟਿੰਗ ਮਈ ਦਿਹਾੜੇ ਨੂੰ ਸਮਰਪਿਤ ਕਰਦਿਆਂ ਕੀਤੀ ਗਈ | ਮੀਟਿੰਗ ਦੀ ਪ੍ਰਧਾਨਗੀ ਸਬ ਡਵੀਜ਼ਨ ਪ੍ਰਧਾਨ ਗੁਰਜੰਟ ਸਿੰਘ ਸੰਘਾ ਨੇ ਕੀਤੀ | ਮੀਟਿੰਗ ਤੋਂ ਪਹਿਲਾਂ ਮਈ ਦਿਵਸ ਦੇ ਸ਼ਹੀਦਾਂ ਨੂੰ ਸਿਜਦਾ ਕਰਨ ਲਈ ਨਗਰ ਕਮੇਟੀ ਦੇ ਗੇਟ ਕੋਲ ਆ ਕੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾ ਦੇ ਫੁਲ ਭੇਟ ਕੀਤੇ | ਸਬ ਡਵੀਜ਼ਨ ਸਕੱਤਰ ਅਮਰਜੀਤ ਸਿੰਘ ਮਾਣੂੰਕੇ ਨੇ ਮੀਟਿੰਗ ਦੀ ਕਾਰਵਾਈ ਜਾਰੀ ਕਰਦਿਆਂ ਦੱਸਿਆ ਕਿ ਸਭ ਤੋਂ ਪਹਿਲਾਂ ਵਿਛੋੜਾ ਦੇ ਗਏ ਪੈਨਸ਼ਨਰਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ¢ ਜ਼ਿਲ੍ਹਾ ਪ੍ਰਧਾਨ ਸੁਖਮੰਦਰ ਸਿੰਘ ਨੇ ਸ਼ਿਕਾਗੋ ਦੇ ਸ਼ਹੀਦਾਂ ਦਾ ਵਿਸਥਾਰ ਸਹਿਤ ਬਿਆਨ ਕੀਤਾ¢ ਪਿ੍ੰ: ਮਨਮੋਹਨ ਸਿੰਘ ਨੇ ਪੈਨਸ਼ਨਰਾਂ ਦੀਆਂ ਮੰਗਾਂ ਨੂੰ ਮਈ ਦਿਵਸ ਦੇ ਸ਼ਹੀਦਾਂ ਦੀ ਸੋਚ 'ਤੇ ਚੱਲਦਿਆਂ ਸੰਘਰਸ਼ਾਂ ਦਾ ਪਿੜ ਮੱਲਣ ਦਾ ਸੱਦਾ ਦਿੱਤਾ¢ ਸੁਰਿੰਦਰਪਾਲ ਸਿੰਘ, ਪਿ੍ੰ: ਜਗਰੂਪ ਸਿੰਘ ਤੇ ਮਾਸਟਰ ਨਾਹਰ ਸਿੰਘ ਨੇ ਪੰਜਾਬ ਸਰਕਾਰ ਦੁਆਰਾ ਕੋਰਟ ਦੇ ਡੀ.ਏ. ਸਬੰਧੀ ਫੈਸਲੇ ਨੂੰ ਲਟਕਾਉਣ ਲਈ ਐਲ.ਪੀ.ਏ. ਪਾਉਣ ਦੀ ਨਿਖੇਧੀ ਕੀਤੀ¢ ਪ੍ਰਧਾਨ ਨਗਰ ਕਮੇਟੀ ਪਰਮਜੀਤ ਸਿੰਘ ਅਤੇ ਸੁਰਿੰਦਰ ਰਾਮ ਕੁੱਸਾ ਨੇ ਪੈਨਸ਼ਨਰਾਂ ਨੂੰ 17 ਮਈ ਦੀ ਮੁਲਾਜ਼ਮ ਪੈਨਸ਼ਨਰਜ਼ ਸਾਂਝਾ ਫਰੰਟ ਦੀ ਜਲੰਧਰ ਕਨਵੈਨਸ਼ਨ ਵਿਚ ਪਹੁੰਚਣ ਦਾ ਸੱਦਾ ਦਿੱਤਾ ¢ ਅੱਜ ਦੀ ਮੀਟਿੰਗ ਵਿਚ ਬਖਸ਼ੀਸ਼ ਸਿੰਘ, ਸਿਕੰਦਰ ਸਿੰਘ, ਬਲਦੇਵ ਸਿੰਘ, ਸੁਰਜੀਤ ਸਿੰਘ, ਬਲਵਿੰਦਰ ਸਿੰਘ, ਰੁਲਦੂ ਰਾਮ, ਮੁਖਤਿਆਰ ਸਿੰਘ, ਬਲਦੇਵ ਸਿੰਘ ਡੀ.ਪੀ., ਹਰਜੀਤ ਸਿੰਘ ਬਰਾੜ, ਬਲਵਿੰਦਰ ਸਿੰਘ ਪੁਰਬਾ, ਜਸਪਾਲ ਸਿੰਘ ਕੰਡਾ, ਬਲਰਾਜ ਭੱਲਾ, ਬਲਦੇਵ ਸਿੰਘ, ਬਚਿੱਤਰ ਸਿੰਘ, ਨਛੱਤਰ ਸਿੰਘ, ਮਲਕੀਤ ਸਿੰਘ, ਮਲਕੀਤ ਸਿੰਘ ਬਰਾੜ, ਗੁਰਦਰਸ਼ਨ ਸਿੰਘ ਸਾਬਕਾ ਸਕੱਤਰ ਨੇ ਪਿਛਲੇ ਦੋ ਤਿੰਨ ਸਾਲ ਤੋਂ ਲਟਕਦੇ ਮੈਡੀਕਲ ਬਿੱਲਾਂ ਦੇ ਬਜਟ ਦਾ ਪ੍ਰਬੰਧ ਕਰਕੇ ਉਨ੍ਹਾਂ ਦੀ ਪੂਰਤੀ ਤੁਰੰਤ ਕਰਨ ਦੀ ਮੰਗ