ਮੋਗਾ, 3 ਮਈ (ਅਸ਼ੋਕ ਬਾਂਸਲ)-ਅੱਜ ਵਾਰਡ ਨੰਬਰ 27 ਵਰਿੰਦਰ ਸਿੰਘ ਟੋਨੀ ਵਾਰਡ ਇੰਚਾਰਜ ਆਮ ਆਦਮੀ ਪਾਰਟੀ ਦੇ ਗ੍ਰਹਿ ਵਿਖੇ ਆਉਣ ਵਾਲੇ ਨਗਰ ਨਿਗਮ ਦੀ ਚੋਣਾਂ ਦੇ ਸੰਬੰਧ ਵਿਚ ਮੀਟਿੰਗ ਕੀਤੀ ਗਈ | ਇਸ ਮੀਟਿੰਗ ਵਿਚ ਆਮ ਆਦਮੀ ਪਾਰਟੀ ਦੀ ਟੀਮ ਵਾਰਡ ਨੰਬਰ 27 ਦੇ ਮੈਂਬਰ ਨਾਲ ਆਉਣ ਵਾਲੇ ਚੋਣਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ | ਇਸ ਮੀਟਿੰਗ ਵਿਚ ਵਰਿੰਦਰ ਸਿੰਘ ਟੋਨੀ, ਅਜੇ ਸ਼ਰਮਾ ਸੀਨੀਅਰ ਆਗੂ, ਵਜਿੰਦਰ ਵਿਪਨ ਬਲਾਕ ਪ੍ਰਧਾਨ, ਪੂਨਮ ਅਰੋੜਾ ਬਲਾਕ ਪ੍ਰਧਾਨ ਮਹਿਲਾ ਵਿੰਗ, ਨੀਤੂ ਅਰੋੜਾ ਬਲਾਕ ਪ੍ਰਧਾਨ ਮਹਿਲਾ ਵਿੰਗ, ਸਤਵਿੰਦਰ ਕੌਰ, ਰੀਤੀਕਾ ਅਰੋੜਾ, ਇੰਦਰਜੀਤ ਕੌਰ, ਸੋਨੈਨਾ, ਰਣਜੀਤ ਸਿੰਘ, ਤੇਜੀ ਅਤੇ ਵਾਰਡ ਨਿਵਾਸੀ ਮੌਜੂਦ ਸਨ | ਵਰਿੰਦਰ ਸਿੰਘ ਟੋਨੀ ਵਲੋਂ ਵਾਰਡ ਵਿਚ ਹੋ ਰਹੇ ਕੰਮਾਂ ਬਾਰੇ ਅਤੇ ਨਵੇਂ ਹੋਣ ਵਾਲੇ ਕੰਮਾਂ ਸਬੰਧੀ ਜਾਣਕਾਰੀ ਦਿੱਤੀ ਗਈ ਅਤੇ ਆਉਣ ਵਾਲੀਆਂ ਨਗਰ ਨਿਗਮ ਚੋਣਾਂ ਸਬੰਧੀ ਆਪਣੇ ਵਿਚਾਰ ਪੇਸ਼ ਕੀਤੇ ਗਏ | ਬਲਾਕ ਪ੍ਰਧਾਨ ਮਹਿਲਾ ਵਿੰਗ ਪੂਨਮ ਅਰੋੜਾ ਅਤੇ ਬਲਾਕ ਪ੍ਰਧਾਨ ਮਹਿਲਾ ਵਿੰਗ ਨੀਤੂ ਅਰੋੜਾ ਨੇ ਮੀਟਿੰਗ ਵਿਚ ਸ਼ਾਮਲ ਹੋਣ ਤੇ ਸਾਰਿਆਂ ਦਾ ਧੰਨਵਾਦ ਕੀਤਾ |