17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-05-2026

ਮੋਗਾ ਜ਼ਿਲ੍ਹਾ ਸਤਰੰਜ ਐਸੋਸੀਏਸ਼ਨ ਵਲੋਂ 2 ਰੋਜ਼ਾ ਮੋਗਾ ਜ਼ਿਲ੍ਹਾ ਜੂਨੀਅਰ ਸ਼ਤਰੰਜ ਚੈਂਪੀਅਨਸ਼ਿਪ ਕਰਵਾਈ

Ad Position 21
No active advertisement
ਅਜੀਤ ਡੈਸਕ 04-05-2026
ਮੋਗਾ, 3 ਮਈ (ਜਸਪਾਲ ਸਿੰਘ ਬੱਬੀ)-ਮੋਗਾ ਜ਼ਿਲ੍ਹਾ ਸਤਰੰਜ ਐਸੋਸੀਏਸ਼ਨ ਵਲੋਂ ਸੈਕਰਡ ਹਾਰਟ ਸਕੂਲ ਮੋਗਾ ਵਿਖੇ 2 ਰੋਜ਼ਾ ਮੋਗਾ ਜ਼ਿਲ੍ਹਾ ਜੂਨੀਅਰ ਸ਼ਤਰੰਜ ਚੈਂਪੀਅਨਸ਼ਿਪ ਕਰਵਾਈ | ਟੂਰਨਾਮੈਂਟ ਵਿੱਚ ਮੋਗਾ ਦੇ ਵੱਖ-ਵੱਖ ਸਕੂਲਾਂ ਦੇ 200 ਖਿਡਾਰੀਆਂ ਨੇ ਭਾਗ ਲਿਆ | ਵਿਨੋਦ ਸ਼ਰਮਾ ਸਕੱਤਰ ਮੋਗਾ ਜ਼ਿਲ੍ਹਾ ਸ਼ਤਰੰਜ ਐਸੋਸੀਏਸ਼ਨ ਨੇ ਦੱਸਿਆ ਕਿ ਅੰਡਰ-9 ਪਹਿਲੀ ਦੇਵਾਂਸ਼ੀ ਸਿੰਗਲ ਐਸ.ਐਚ.ਐਸ. ਸਕੂਲ, ਦੂਜੀ ਸਿਦਕ ਸਿੰਘ ਸੈਕਰਡ ਹਾਰਟ ਸਕੂਲ, ਤੀਸਰਾ ਅਤੁਲ ਕਾਂਸਲ ਐਸ.ਐਚ. ਸਕੂਲ, ਅੰਡਰ 11 ਲੜਕੇ ਪਹਿਲੀ ਸਰਵ ਡੀ.ਐਨ. ਮਾਡਲ ਸਕੂਲ, ਦੂਸਰੀ ਪੂਰਬ ਗੋਇਲ ਐਸ. ਹਾਰਟ ਸਕੂਲ, ਤੀਸਰਾ ਵਿਵਾਨ ਡੀ.ਐਨ. ਸਕੂਲ, ਅੰਡਰ-16 ਲੜਕੇ ਪਹਿਲਾ ਆਰੀਅਨ ਕਾਲੜਾ ਡੀ.ਐਨ. ਸਕੂਲ, ਦੂਜਾ ਰਚਿਤ ਗਰਗ ਐਸ.ਐਚ. ਸਕੂਲ, ਤੀਜਾ ਸੌਰਭ ਡੀ.ਐਨ. ਸਕੂਲ ਅੰਡਰ-19 ਲੜਕੇ ਪਹਿਲਾ ਮਾਨਿਕ ਸ਼ਰਮਾ, ਦੂਸਰਾ ਰਹਿਮਤ ਮੁਤਨੇਜਾ, ਤੀਸਰਾ ਰੇਹਾਨ ਨਾਰੰਗ, ਅੰਡਰ 15 ਸਾਲ ਲੜਕੀਆਂ ਪਹਿਲੀ ਤਿ੍ਸ਼ਾ ਐਸ.ਐਚ. ਸਕੂਲ, ਦੂਜੀ ਇਸਕਾ ਰਾਖੀ ਡੀ.ਐਨ. ਸਕੂਲ, ਤੀਸਰਾ ਤਨਵੀਰ ਕੌਰ ਐਸ. ਐਚ. ਸਕੂਲ, ਅੰਡਰ-19 ਲੜਕੀਆਂ ਪਹਿਲੀ ਵੰਸ਼ਿਕਾ ਡੀ.ਐਨ. ਸਕੂਲ, ਦੂਜਾ ਲਾਵਣਿਆ ਡੀ.ਐਨ. ਸਕੂਲ, ਤੀਸਰਾ ਰੇਹਾਨ ਨਾਰੰਗ ਡੀ.ਐਨ. ਸਕੂਲ ਨੇ ਸਥਾਨ ਲਿਆ | ਸੈਕਰਡ ਹਾਰਟ ਸਕੂਲ ਮੋਗਾ ਦੀ ਪਿ੍ੰਸੀਪਲ ਵਿਜੇ ਜੇਬਾ ਕੁਮਾਰ, ਸਾਬਕਾ ਵਿਧਾਇਕ ਮੋਗਾ ਡਾ. ਹਰਜੋਤ ਕਮਲ ਜ਼ਿਲ੍ਹਾ ਮੋਗਾ ਪ੍ਰਧਾਨ ਭਾਜਪਾ ਅਤੇ ਡਾ. ਇਕਬਾਲ ਸਿੰਘ ਨੇ ਜੇਤੂਆਂ ਨੂੰ 14000 ਰੁਪਏ ਨਕਦ ਇਨਾਮ ਅਤੇ ਟਰਾਫ਼ੀਆਂ ਦਿੱਤੀਆਂ ਗਈਆਂ | ਇਸ ਮੌਕੇ ਸੁਰੇਸ਼ ਮਨਧੀਰੱਤਾ ਮੀਤ ਪ੍ਰਧਾਨ, ਵਿਨੋਦ ਸ਼ਰਮਾ ਸਕੱਤਰ, ਅਸ਼ਵਨੀ ਗੁਪਤਾ ਖ਼ਜ਼ਾਨਚੀ, ਚੇਤਨ ਬਾਂਸਲ ਜਥੇਬੰਦਕ ਸਕੱਤਰ, ਜਸਵਿੰਦਰ ਸਿੰਘ ਕਾਰਜਕਾਰਨੀ ਮੈਂਬਰ, ਅਰਜੁਨ ਵੀਰ ਸਿੰਘ, ਹਰਸਿਮਰਨਜੀਤ ਸਿੰਘ, ਗੁਨਦੀਪ ਸਿੰਘ ਸੰਯੁਕਤ ਸਕੱਤਰ ਸ਼ਾਮਲ ਹਨ |
Ad Position 22
No active advertisement
ਪਿਛਲੀ ਖ਼ਬਰ ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਮੁਫ਼ਤ ਅੱਖਾਂ ਦਾ ਚੈੱਕਅਪ ਤੇ ਆਪ੍ਰੇਸ਼ਨ ਕੈਂਪ ਅਗਲੀ ਖ਼ਬਰ ਨਗਰ ਨਿਗਮ ਦੀਆਂ ਚੋਣਾਂ ਨੂੰ ਲੈ ਕੇ ਵਾਰਡ ਨੰਬਰ 26 ਦੇ ਇੰਚਾਰਜ ਟੋਨੀ ਦੇ ਘਰ ਹੋਈ ਮੀਟਿੰਗ
Ad Position 24