17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-05-2026

ਕਮਰਸ਼ੀਅਲ ਗੈਸ ਸਿਲੰਡਰਾਂ ਦੇ ਰੇਟ ਵਧਾਉਣਾ ਦੇਸ਼ ਦੇ ਛੋਟੇ ਕਾਰੋਬਾਰੀਆਂ ਨਾਲ ਧੱਕਾ-ਦੌਲਤਪੁਰਾ

Ad Position 21
No active advertisement
ਅਜੀਤ ਡੈਸਕ 04-05-2026
ਮੋਗਾ, 3 ਮਈ (ਜਸਪਾਲ ਸਿੰਘ ਬੱਬੀ)-ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਮੋਗਾ ਜ਼ਿਲ੍ਹਾ ਪ੍ਰਧਾਨ ਭੁਪਿੰਦਰ ਸਿੰਘ ਦੌਲਤਪੁਰਾ, ਜ਼ਿਲ੍ਹਾ ਮੀਡੀਆ ਸਕੱਤਰ ਬਲਕਰਨ ਸਿੰਘ ਢਿੱਲੋਂ ਨੇ ਕਿਹਾ ਕਿ ਕਮਰਸ਼ੀਅਲ ਗੈਸ ਸਿਲੰਡਰਾਂ ਦੇ ਰੇਟ ਵਧਾਉਣਾ ਦੇਸ਼ ਦੇ ਛੋਟੇ ਕਾਰੋਬਾਰੀਆਂ ਨਾਲ ਧੱਕਾ ਹੈ | ਆਉਣ ਵਾਲੇ ਸਮੇਂ ਚ ਘਰੇਲੂ ਗੈਸ ਡੀਜ਼ਲ ਅਤੇ ਪੈਟਰੋਲ ਦੀਆਂ ਕੀਮਤਾਂ ਵਿਚ ਵਾਧਾ ਹੋਇਆ ਤਾਂ ਵੱਡੇ ਪੱਧਰ ਤੇ ਆਮ ਲੋਕਾਂ ਨੂੰ ਜਾਗਰੂਕ ਕਰਕੇ ਸੰਘਰਸ਼ ਵਿੱਢਾਂਗੇ ਤਾਂ ਜੋ ਕੇਂਦਰ ਦੀ ਸੁੰਨ ਹੋ ਚੁੱਕੀ ਸਰਕਾਰ ਨੂੰ ਜਗਾ ਕੇ ਯਾਦ ਕਰਾ ਸਕੀਏ ਕਿ ਦੇਸ਼ ਦਾ ਵਾਸੀ ਆਮ ਵਿਅਕਤੀ ਤੇ ਕਿਸਾਨ ਕਿਸ ਤਰ੍ਹਾਂ ਆਪਣਾ ਰੁਜ਼ਗਾਰ ਚਲਾਉਂਦਾ ਹੈ ਅਤੇ ਆਪਣੇ ਪਰਿਵਾਰ ਦਾ ਢਿੱਡ ਪਾਲਦਾ ਹੈ | ਬੀ.ਕੇ.ਯੂ. ਲੱਖੋਵਾਲ ਦੇ ਅਨੁਸ਼ਾਸਨੀ ਕਮੇਟੀ ਮੈਂਬਰ ਹਰਜੀਤ ਸਿੰਘ ਮਨਾਵਾਂ ਨੇ ਕਿਹਾ ਹੈ ਕਿ ਸਹਿਕਾਰੀ ਸੁਸਾਇਟੀਆਂ ਵਲੋਂ ਸਾਉਣੀ ਦੀ ਫ਼ਸਲ ਲਈ ਹੱਦ ਕਰਜ਼ਾ ਕਿਸਾਨਾਂ ਨੂੰ ਨਹੀਂ ਦਿੱਤਾ ਜਾ ਰਿਹਾ, ਇਸ ਵਾਰ ਸਰਕਾਰ ਨੇ ਕਰਜ਼ੇ ਦੀ ਹੱਦ ਵਧਾ ਦਿੱਤੀ ਹੈ, ਇਹ ਲਿਮਟ 7 ਸਾਲਾਂ ਬਾਅਦ ਵਧੀ ਹੈ | ਝੋਨੇ ਵਾਸਤੇ ਜਿਹੜਾ ਕਰਜ਼ਾ 25440 ਰੁਪਏ ਮਿਲਦਾ ਸੀ ਉਹ ਇਸ ਵਾਰ 39000 ਕਰ ਦਿੱਤਾ ਹੈ, ਜਿਸ ਵਿਚੋਂ 23000 ਰੁਪਏ ਨਕਦ ਅਤੇ ਬਾਕੀ 16,000 ਰੁਪਏ ਦੀ ਖਾਦ ਵਗ਼ੈਰਾ ਸੁਸਾਇਟੀ ਵਿਚੋਂ ਮਿਲੇਗੀ | ਨਬਾਰਡ ਵਲੋਂ ਕਰਜ਼ੇ ਦੀ ਲਿਮਟ ਘਟਾਉਣ ਕਾਰਨ ਬੈਂਕ ਦੀ ਸਥਿਤੀ ਖ਼ਰਾਬ ਹੈ ਇਸ ਲਈ ਵਧਿਆ ਹੋਇਆ ਹੱਦ ਕਰਜ਼ਾ ਲਾਗੂ ਨਹੀਂ ਕੀਤਾ ਜਾਵੇਗਾ | ਜੇਕਰ ਸਰਕਾਰ ਨੇ ਵਧਿਆ ਹੱਦ ਕਰਜ਼ਾ ਲਾਗੂ ਕਰਨ ਲਈ ਜ਼ੋਰ ਪਾਇਆ ਤਾਂ ਉਹ ਹੜਤਾਲ 'ਤੇ ਚਲੇ ਜਾਣਗੇ | ਬੈਂਕਾਂ ਦੇ ਕਰਮਚਾਰੀ ਕਿਸਾਨਾਂ ਦਾ ਹੱਦ ਕਰਜ਼ਾ ਵਧਾਏ ਜਾਣ ਨੂੰ ਲਾਗੂ ਕਰਨ ਤੋਂ ਕਿਉਂ ਰੋਕ ਰਹੇ ਹਨ ਅਤੇ ਗੈਰ ਖੇਤੀ ਕਰਜ਼ੇ ਨੂੰ ਤਰਜੀਹ ਕਿਉਂ ਦੇ ਰਹੇ ਹਨ | ਕਿਸਾਨਾਂ ਵਿਚ ਹੱਦ ਕਰਜ਼ਾ ਨਾ ਮਿਲਣ ਤੋਂ ਕਾਫੀ ਬੇਚੈਨੀ ਹੈ ਉਨ੍ਹਾਂ ਕਿਹਾ ਹੈ ਕਿ ਜੇ ਸਰਕਾਰ ਕਿਸਾਨ ਦਾ ਇਹ ਬਣਦਾ ਹੱਕ ਨਹੀਂ ਦੇਵੇਗੀ ਤਾਂ ਇਸ ਦੇ ਖ਼ਿਲਾਫ਼ ਵੱਡਾ ਸੰਘਰਸ਼ ਵਿੱਢਿਆ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ ਉੱਘੇ ਕਾਰੋਬਾਰੀ ਰਾਜ ਕੁਮਾਰ ਗੋਇਲ ਤੇ ਬਾਲੀ ਰਾਮ ਗੋਇਲ ਨੂੰ ਸਦਮਾ, ਮਾਤਾ ਦਾ ਦਿਹਾਂਤ ਅਗਲੀ ਖ਼ਬਰ ਗੁਰੂਕੁਲ ਸਕੂਲ 'ਚ 'ਪਿ੍ੰਸੀਪਲ ਡੇ' ਮਨਾਇਆ
Ad Position 24