17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-05-2026

ਉੱਘੇ ਕਾਰੋਬਾਰੀ ਰਾਜ ਕੁਮਾਰ ਗੋਇਲ ਤੇ ਬਾਲੀ ਰਾਮ ਗੋਇਲ ਨੂੰ ਸਦਮਾ, ਮਾਤਾ ਦਾ ਦਿਹਾਂਤ

Ad Position 21
No active advertisement
ਅਜੀਤ ਡੈਸਕ 04-05-2026
ਬਾਘਾ ਪੁਰਾਣਾ, 3 ਮਈ (ਟਿੰਕੂ ਕਾਠਪਾਲ)-ਇਲਾਕੇ ਦੇ ਉੱਘੇ ਕਾਰੋਬਾਰੀ ਰਾਜ ਕੁਮਾਰ ਗੋਇਲ ਅਤੇ ਬਾਲੀ ਰਾਮ ਗੋਇਲ ਦੀ ਮਾਤਾ, ਵਿਵੇਕ ਗੋਇਲ, ਇਸ਼ੂ ਗੋਇਲ ਅਤੇ ਰਿਤਿਕ ਗੋਇਲ ਦੇ ਦਾਦੀ ਲੀਲਾ ਰਾਣੀ ਪਤਨੀ ਸਵਰਗੀ ਧਰਮਪਾਲ ਗੋਇਲ ਦਾ ਅੱਜ ਸਵੇਰੇ ਦਿਹਾਂਤ ਹੋ ਜਾਣ ਨਾਲ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ | ਉਨ੍ਹਾਂ ਦੇ ਦਿਹਾਂਤ ਦੀ ਖ਼ਬਰ ਸੁਣਦਿਆਂ ਹੀ ਸ਼ਹਿਰ ਅਤੇ ਆਸ-ਪਾਸ ਦੇ ਇਲਾਕਿਆਂ ਤੋਂ ਵੱਡੀ ਗਿਣਤੀ ਵਿਚ ਲੋਕ ਗੋਇਲ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਪਹੁੰਚੇ | ਮਾਤਾ ਜੀ ਦਾ ਅੰਤਿਮ ਸੰਸਕਾਰ ਕੋਟਕਪੂਰਾ ਰੋਡ ਬਾਘਾ ਪੁਰਾਣਾ ਵਿਖੇ ਸਥਿਤ ਰਾਮ ਬਾਗ ਵਿਚ ਨਮ ਅੱਖਾਂ ਨਾਲ ਕੀਤਾ ਗਿਆ, ਜਿੱਥੇ ਹਰ ਵਰਗ ਦੇ ਲੋਕਾਂ ਨੇ ਹਾਜ਼ਰੀ ਭਰ ਕੇ ਉਨ੍ਹਾਂ ਨੂੰ ਅੰਤਿਮ ਵਿਦਾਈ ਦਿੱਤੀ | ਇਸ ਮੌਕੇ ਮੌਜੂਦ ਲੋਕਾਂ ਨੇ ਮਾਤਾ ਜੀ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕੀਤੀ ਅਤੇ ਪਰਿਵਾਰ ਨੂੰ ਇਸ ਦੁੱਖ ਦੀ ਘੜੀ ਵਿਚ ਹੌਸਲਾ ਬਣੇ ਰਹਿਣ ਦੀ ਦੁਆ ਕੀਤੀ | ਅੰਤਿਮ ਸੰਸਕਾਰ ਸਮਾਗਮ ਦੌਰਾਨ ਸ਼ਹਿਰ ਦੇ ਵਪਾਰੀ ਵਰਗ, ਸਮਾਜਿਕ ਸੰਗਠਨਾਂ, ਧਾਰਮਿਕ ਜਥੇਬੰਦੀਆਂ ਅਤੇ ਰਾਜਨੀਤਿਕ ਆਗੂਆਂ ਵਲੋਂ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ ਗਈ | ਸਾਰੇ ਹਾਜ਼ਰੀਨਾਂ ਨੇ ਗੋਇਲ ਪਰਿਵਾਰ ਨਾਲ ਡੂੰਘੀ ਸੰਵੇਦਨਾ ਪ੍ਰਗਟ ਕਰਦਿਆਂ ਪਰਿਵਾਰ ਨੂੰ ਭਾਣਾ ਮੰਨਣ ਦਾ ਅਰਦਾਸ ਕੀਤੀ | ਇਸ ਮੌਕੇ ਪਰਿਵਾਰ ਦੇ ਨਾਲ ਪ੍ਰਧਾਨ ਪਵਨ ਗੁਪਤਾ, ਯਾਦਵਿੰਦਰ ਬਾਂਸਲ ਏ.ਆਰ. ਵਾਲੇ, ਵਿਜੇ ਸ਼ਰਮਾ, ਨਰ ਸਿੰਘ ਬਰਾੜ ਅਤੇ ਜਗਸੀਰ ਸਿੰਘ ਗਿੱਲ (ਕਾਲੇ ਕੇ) ਸਮੇਤ ਹੋਰ ਕਈ ਪ੍ਰਮੁੱਖ ਸ਼ਖ਼ਸੀਅਤਾਂ ਨੇ ਵੀ ਆਪਣੀ ਹਾਜ਼ਰੀ ਦਰਜ ਕਰਵਾਈ ਅਤੇ ਗੋਇਲ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ | ਸ਼ਹਿਰ ਦੇ ਨਿਵਾਸੀਆਂ ਨੇ ਕਿਹਾ ਕਿ ਮਾਤਾ ਬਹੁਤ ਹੀ ਸਧਾਰਣ ਅਤੇ ਧਾਰਮਿਕ ਸੁਭਾਉ ਵਾਲੀ ਸ਼ਖ਼ਸੀਅਤ ਸਨ, ਜਿਨ੍ਹਾਂ ਨੇ ਹਮੇਸ਼ਾ ਪਰਿਵਾਰਕ ਅਤੇ ਸਮਾਜਿਕ ਮੁੱਲਾਂ ਨੂੰ ਪ੍ਰਮੋਟ ਕੀਤਾ | ਉਨ੍ਹਾਂ ਦੇ ਦਿਹਾਂਤ ਨਾਲ ਪਰਿਵਾਰ ਅਤੇ ਇਲਾਕੇ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ | ਇਸ ਮੌਕੇ ਸੁਖਜਿੰਦਰ ਸਿੰਘ ਵਾਂਦਰ, ਸੰਜੀਵ ਕੁਮਾਰ ਬਿੱਟੂ ਰੋਡੇ, ਅਸ਼ਵਨੀ ਸ਼ਰਮਾ, ਰਜਿੰਦਰ ਕੁਮਾਰ ਗੋਇਲ, ਸੰਦੀਪ ਕੁਮਾਰ ਗੋਇਲ,ਮਨੋਹਰ ਲਾਲ ਗੋਇਲ, ਕੇਵਲ ਕਿ੍ਸ਼ਨ ਬਾਂਸਲ, ਪ੍ਰੇਮ ਗਰਗ, ਰਕੇਸ਼ ਕੁਮਾਰ ਸ਼ੈਕਾ, ਮਨਦੀਪ ਕੱਕੜ ਕੌਂਸਲਰ, ਵਿਕਰਮ ਬਾਂਸਲ ਆਦਿ ਸ਼ਾਮਲ ਹਨ |
Ad Position 22
No active advertisement
ਪਿਛਲੀ ਖ਼ਬਰ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਧਾਰਮਿਕ ਮਾਰਗ ਅਪਣਾਉਣ ਦੀ ਲੋੜ-ਮਹੰਤ ਬਾਬਾ ਸੁਖਦੇਵ ਮੁਨੀ ਅਗਲੀ ਖ਼ਬਰ ਕਮਰਸ਼ੀਅਲ ਗੈਸ ਸਿਲੰਡਰਾਂ ਦੇ ਰੇਟ ਵਧਾਉਣਾ ਦੇਸ਼ ਦੇ ਛੋਟੇ ਕਾਰੋਬਾਰੀਆਂ ਨਾਲ ਧੱਕਾ-ਦੌਲਤਪੁਰਾ
Ad Position 24