ਮੋਗਾ, 3 ਮਈ (ਜਸਪਾਲ ਸਿੰਘ ਬੱਬੀ)-ਐਸ.ਬੀ.ਆਰ.ਐਸ. ਗੁਰੂਕੁਲ ਸਕੂਲ ਮਹਿਣਾ (ਮੋਗਾ) ਵਿਖੇ ਸਕੂਲ ਮੁਖੀ ਡਾ. ਨਸੀਮ ਬਾਨੋ ਨੇ ਸਕੂਲ ਦੇ ਅਧਿਆਪਕਾਂ ਨਾਲ ਪਿ੍ੰਸੀਪਲ ਦਿਵਸ ਮਨਾਇਆ | ਇਸ ਅਧਿਆਪਕਾਂ ਵਲੋਂ ਪਿ੍ੰਸੀਪਲ ਡਾ. ਨਸੀਮ ਬਾਨੋ ਨੂੰ ਸ਼ੁੱਭ ਕਾਮਨਾਵਾਂ ਭੇਟ ਕਰਦਿਆ ਕੇਕ ਕੱਟਿਆ | ਪਿ੍ੰਸੀਪਲ ਨੇ ਆਪਣੇ ਤਜਰਬੇ ਬਾਰੇ ਵਿਚਾਰ ਸਾਂਝੇ ਕੀਤੇ ਉੱਥੇ ਹੀ ਅਧਿਆਪਕਾਂ ਦਾ ਧੰਨਵਾਦ ਵੀ ਕੀਤਾ | ਇਸ ਮੌਕੇ 'ਤੇ ਡਾ. ਨਸੀਮ ਬਾਨੋ ਨੇ ਸਾਰੇ ਸਟਾਫ਼ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਸਨਮਾਨ ਅਤੇ ਪਿਆਰ ਉਨ੍ਹਾਂ ਲਈ ਪੇ੍ਰਰਨਾ ਦਾ ਸਰੋਤ ਹੈ | ਉਨ੍ਹਾਂ ਕਿਹਾ ਕਿ ਬੇਸ਼ੱਕ ਪਿ੍ੰਸੀਪਲ ਇਕ ਸਕੂਲ ਨੂੰ ਲੀਡ ਕਰਦਾ ਹੈ, ਤਰੱਕੀ ਦੇ ਰਾਹ 'ਤੇ ਚੱਲਣ ਲਈ ਸਮੂਹ ਅਧਿਆਪਕ ਵਰਗ ਦੀ ਮਿਹਨਤ ਹਰ ਤਰ੍ਹਾਂ ਨਾਲ ਸਹਿਯੋਗ ਦਿੰਦੀ ਹੈ |