ਮੋਗਾ, 4 ਮਈ (ਜਸਪਾਲ ਸਿੰਘ ਬੱਬੀ)-ਸੁਤੰਤਰਤਾ ਸੰਗਰਾਮੀ ਰਣਜੀਤ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡਰੋਲੀ ਭਾਈ ਲੜਕੇ ਸਕੂਲ ਮੁਖੀ ਰਜਨੀ ਬਾਲਾ, ਬੀ.ਆਈ.ਐਸ. ਮੈਂਟਰ ਡਾ. ਦੀਪਕ ਸ਼ਰਮਾ ਦੀ ਅਗਵਾਈ ਹੇਠ ਭਾਰਤ ਸਰਕਾਰ ਦੇ ਮੰਤਰਾਲੇ ਕੰਜਿਊਮਰ ਅਫੇਅਰਜ਼ ਫੂਡ ਅਤੇ ਪਬਲਿਕ ਡਿਸਟ੍ਰੀਬਿਊਸ਼ਨ ਅਧੀਨ ਚੱਲ ਰਹੀ ਨੈਸ਼ਨਲ ਸਟੈਂਡਰਡ ਬਾਡੀ ਆਫ਼ ਇੰਡੀਆ ਦੇ ਬਿਊਰੋ ਆਫ਼ ਇੰਡੀਅਨ ਸਟੈਂਡਰਡ ਦੇ ਬੀ.ਆਈ.ਐਸ. ਕਲੱਬ 4892 ਵਲੋਂ ਵਿਦਿਆਰਥੀਆਂ ਦਾ ਪੋਸਟਰ ਮੇਕਿੰਗ ਕੰਪੀਟੀਸ਼ਨ ਕਰਵਾਇਆ | ਉਨ੍ਹਾਂ ਦੱਸਿਆ ਕਿ ਨਵੇਂ ਸੈਸ਼ਨ ਦੌਰਾਨ ਜੁੜੇ ਵਿਦਿਆਰਥੀਆਂ ਨੂੰ ਬੀ.ਆਈ.ਐਸ. ਐਕਟੀਵਿਟੀ ਬਾਰੇ ਵਿਸਥਾਰ ਪੂਰਵਕ ਸਮਝਾਉਂਦਿਆਂ ਬੀ.ਆਈ.ਐਸ. ਕੇਅਰ ਐਪ ਬਾਰੇ ਜਾਗਰੂਕ ਕੀਤਾ ਗਿਆ | ਭਾਰਤ ਸਰਕਾਰ ਵਲੋਂ ਕਰਵਾਏ ਗਏ ਨੈਸ਼ਨਲ ਪੱਧਰ ਦੇ ਆਨਲਾਈਨ ਕਿਊਜ਼ ਮੁਕਾਬਲੇ ਵਿਚ ਬੀ.ਆਈ.ਐਸ. 4892 ਦੀ ਜੇਤੂ ਰਹੀ ਵਿਦਿਆਰਥਣ ਵੀਰਪਾਲ ਕੌਰ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ | ਇਸ ਪ੍ਰੋਗਰਾਮ ਦੇ ਅੰਤਰਗਤ ਵਿਦਿਆਰਥੀਆਂ ਦਾ ਪੋਸਟਰ ਮੇਕਿੰਗ ਮੁਕਾਬਲਾ ਸਕੂਲ ਕੈਂਪਸ ਵਿਚ ਕਰਵਾਇਆ ਗਿਆ | ਜਿਸ ਵਿਚ ਜੈਸਮੀਨ ਕੌਰ ਨੇ ਪਹਿਲਾ ਸਥਾਨ, ਲਵਜੀਤ ਸਿੰਘ ਨੇ ਦੂਸਰਾ ਸਥਾਨ, ਕਮਲਪ੍ਰੀਤ ਕੌਰ ਨੇ ਤੀਸਰਾ ਸਥਾਨ ਅਤੇ ਥੋਮਸ ਨੇ ਕੰਸੋਲੇਸ਼ਨ ਸਥਾਨ ਹਾਸਲ ਕੀਤਾ | ਇਸ ਮੌਕੇ ਲੈਕਚਰਾਰ ਦੀਪਕ ਮਿੱਤਲ, ਮਨਪ੍ਰੀਤ ਕੌਰ, ਚਮਕੌਰ ਸਿੰਘ ਕੈਂਪਸ ਮੈਨੇਜਰ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ | ਵਿਦਿਆਰਥੀਆਂ ਨੂੰ ਸਟੇਸ਼ਨਰੀ ਅਤੇ ਰਿਫਰੈਸ਼ਮੈਂਟ ਦਿੱਤੀ ਗਈ | ਇਸ ਮੌਕੇ ਪਰਮਿੰਦਰ ਕੌਰ, ਅੰਜੂ ਬਾਲਾ, ਸੋਨੰੂ ਸਿੰਗਲ, ਪੱਲਵੀ, ਗੀਤੂ ਚੋਪੜਾ, ਪਰਵਿੰਦਰ ਕੌਰ, ਸੁਖਵਿੰਦਰ ਸਿੰਘ, ਨੇਹਾ, ਨਰਿੰਦਰ ਸਿੰਘ, ਆਕਾਸ਼ਦੀਪ ਸਿੰਘ, ਗੁਰਪ੍ਰੀਤ ਸਿੰਘ, ਚਮਕੌਰ ਸਿੰਘ ਕੈਂਪਸ ਮੈਨੇਜਰ ਹਾਜ਼ਰ ਸਨ |