20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-05-2026

ਜ਼ਿਲ੍ਹਾ ਰੂਰਲ ਐਨ.ਜੀ.ਓ. ਕਲੱਬਜ਼ ਐਸੋਸੀਏਸ਼ਨ ਮੋਗਾ ਦੀ ਜ਼ਿਲ੍ਹਾ ਚੋਣ

Ad Position 21
No active advertisement
ਅਜੀਤ ਡੈਸਕ 05-05-2026
ਮੋਗਾ, 4 ਮਈ (ਜਸਪਾਲ ਸਿੰਘ ਬੱਬੀ)-ਜ਼ਿਲ੍ਹਾ ਰੂਰਲ ਐਨ.ਜੀ.ਓ. ਕਲੱਬਜ਼ ਐਸੋਸੀਏਸ਼ਨ ਮੋਗਾ ਦੀ ਜ਼ਿਲ੍ਹਾ ਪੱਧਰੀ ਚੋਣ ਮੁੱਖ ਦਫ਼ਤਰ ਬਸਤੀ ਗੋਬਿੰਦਗੜ੍ਹ ਮੋਗਾ ਵਿਖੇ ਹੋਈ | ਡੈਲੀਗੇਟ ਇਜਲਾਸ ਵਿਚ ਬਲਾਕਾਂ ਦੇ ਅਹੁਦੇਦਾਰ ਹਾਜ਼ਰ ਹੋਏ | ਪਿਛਲੇ ਸਾਲਾ ਦੌਰਾਨ ਰੂਰਲ ਐਨ.ਜੀ.ਓ. ਕਲੱਬਜ਼ ਵਲੋਂ ਕੀਤੇ ਗਏ ਕੰਮ ਅਤੇ ਪ੍ਰੋਜੈਕਟਾਂ ਬਾਰੇ ਵਿਚਾਰ ਚਰਚਾ ਕੀਤੀ | ਹਰਭਿੰਦਰ ਸਿੰਘ ਜਾਨੀਆ ਨੇ ਦੋ ਸਾਲਾਂ ਦਾ ਲੇਖਾ ਜੋਖਾ ਪੇਸ਼ ਕੀਤਾ | ਡਾ. ਬਲਦੇਵ ਸਿੰਘ ਧੂੜਕੋਟ ਨੇ ਇਸ ਚਰਚਾ ਦੇ ਵਿਚ ਹਿੱਸਾ ਲਿਆ | ਜ਼ਿਲ੍ਹਾ ਪ੍ਰਧਾਨ ਹਰਭਿੰਦਰ ਸਿੰਘ ਜਾਨੀਆ ਨੇ ਪਹਿਲੀ ਮੌਜੂਦਾ ਕਮੇਟੀ ਨੂੰ ਭੰਗ ਕੀਤਾ ਉਪਰੰਤ ਗੋਕਲ ਚੰਦ ਬੁੱਘੀਪੁਰਾ, ਹਰਜਿੰਦਰ ਸਿੰਘ ਚੁਗਾਵਾਂ, ਡਾ. ਬਲਦੇਵ ਸਿੰਘ ਧੂੜਕੋਟ (ਤਿੰਨੇ ਅਬਜ਼ਰਵਰ) ਨੂੰ ਨਵੇਂ ਅਹੁਦੇਦਾਰਾਂ ਨੂੰ ਚੁਣਨ ਲਈ ਕਿਹਾ | ਮੌਜੂਦਾ ਇਜਲਾਸ ਵਿਚੋਂ ਸਾਰੇ ਅਹੁਦਿਆਂ ਲਈ 6 ਬਲਾਕਾਂ ਵਿਚੋਂ ਤਿੰਨ-ਤਿੰਨ ਮੈਂਬਰ ਚੁਣੇ ਗਏ | ਬਲਾਕਾਂ ਦੇ ਚੁਣੇ ਹੋਏ ਅਹੁਦੇਦਾਰਾਂ ਵਿਚੋਂ ਜ਼ਿਲ੍ਹਾ ਕਮੇਟੀ ਵਾਸਤੇ ਨਾਂਅ ਪੇਸ਼ ਕੀਤੇ ਗਏ, ਉਨ੍ਹਾਂ ਨਾਵਾਂ ਵਿਚੋਂ ਵਾਰੀ ਵਾਰੀ ਜ਼ਿਲ੍ਹਾ ਕਮੇਟੀ ਲਈ ਅਹੁਦੇਦਾਰ ਚੁਣੇ ਗਏ | ਉਨ੍ਹਾਂ ਵਿਚੋਂ ਜ਼ਿਲ੍ਹਾ ਕਮੇਟੀ ਦੀ ਸਰਬਸੰਮਤੀ ਨਾਲ ਚੋਣ ਕੀਤੀ ਗਈ | ਜਿਸ ਵਿਚ ਹਰਜਿੰਦਰ ਸਿੰਘ ਚੁਗਾਵਾਂ ਨੂੰ ਸਰਪ੍ਰਸਤ, ਡਾ. ਬਲਦੇਵ ਸਿੰਘ ਨੂੰ ਮੁੱਖ ਸਲਾਹਕਾਰ, ਬਾਬਾ ਗੁਰਪਾਲ ਸਿੰਘ ਚੇਅਰਮੈਨ, ਹਰਭਿੰਦਰ ਸਿੰਘ ਜਾਨੀਆਂ ਪ੍ਰਧਾਨ, ਰੇਸ਼ਮ ਸਿੰਘ ਜੀਤਾ ਸਿੰਘ ਵਾਲਾ ਸੀਨੀਅਰ ਮੀਤ ਪ੍ਰਧਾਨ, ਡਾ. ਰਵੀਨੰਦਨ ਕੁਮਾਰ ਸ਼ਰਮਾ ਮੀਤ ਪ੍ਰਧਾਨ, ਭਵਨਦੀਪ ਸਿੰਘ ਪੁਰਬਾ ਜਰਨਲ ਸਕੱਤਰ, ਰਾਮ ਸਿੰਘ ਜਾਨੀਆ ਸਹਾਇਕ ਸਕੱਤਰ, ਕੁਲਦੀਪ ਸਿੰਘ ਸੰਘਲਾ ਖ਼ਜ਼ਾਨਚੀ, ਰਘਬੀਰ ਸਿੰਘ ਸਮਾਧ ਭਾਈ ਆਡੀਟਰ, ਰਾਜ ਕੁਮਾਰ ਘੋਲੀਆ ਜਥੇਬੰਧਕ ਸਕੱਤਰ, ਜਗਰੂਪ ਸਿੰਘ ਸਰੋਆ ਪੈੱ੍ਰਸ ਸਕੱਤਰ, ਕੁਲਵੰਤ ਸਿੰਘ ਪੱਤੋ ਹੀਰਾ ਸਿੰਘ, ਜਗਤਾਰ ਸਿੰਘ ਜਾਨੀਆ ਨੂੰ ਸੋਸ਼ਲ ਮੀਡੀਆ ਇੰਚਾਰਜ, ਸਾਬਕਾ ਤਹਿਸੀਲਦਾਰ ਗੁਰਮੀਤ ਸਿੰਘ ਸਹੋਤਾ ਨੂੰ ਲੀਗਲ ਐਡਵਾਈਜ਼ਰ, ਦਵਿੰਦਰ ਸਿੰਘ ਗਿੱਲ ਅਤੇ ਕਮਲਜੀਤ ਸਿੰਘ ਧੂੜਕੋਟ ਨੂੰ ਐਗਜ਼ੈਕਟਿਵ ਮੈਂਬਰ ਚੁਣਿਆ ਗਿਆ | ਟਰੱਸਟੀ ਅਵਤਾਰ ਸਿੰਘ ਘੋਲੀਆ, ਟਰੱਸਟੀ ਰਣਜੀਤ ਸਿੰਘ ਧਾਲੀਵਾਲ, ਟਰੱਸਟੀ ਨਰਜੀਤ ਕੌਰ ਬਰਾੜ, ਜਸਵੰਤ ਸਿੰਘ ਪੁਰਾਣੇ ਵਾਲਾ, ਜਗਜੀਤ ਸਿੰਘ ਖਹਿਰਾ, ਜਗਤਾਰ ਸਿੰਘ ਜਾਨੀਆ, ਕੁਲਵਿੰਦਰ ਸਿੰਘ ਰਾਮੂੰਵਾਲਾ, ਹਰਜਿੰਦਰ ਸਿੰਘ ਘੋਲੀਆ, ਜਸਵੀਰ ਕੌਰ ਬੁੱਘੀਪੁਰਾ, ਸੁਖਦੇਵ ਸਿੰਘ ਢੇਸੀ ਗਗੜਾ, ਹਰਮਿੰਦਰ ਸਿੰਘ, ਹਰਮਨਦੀਪ ਸਿੰਘ, ਮਨਮੋਹਨ ਸਿੰਘ ਚੀਮਾ, ਕਾਕਾ ਮੁੰਨਣ ਨੇ ਨਵੀਂ ਚੁਣੀ ਟੀਮ ਨੂੰ ਵਧਾਈ ਦਿੱਤੀ |
Ad Position 22
No active advertisement
ਪਿਛਲੀ ਖ਼ਬਰ ਬਿਊਟੀ ਪਾਰਲਰ ਸਿਖਲਾਈ ਟਰੇਨਿੰਗ ਕੈਂਪ ਦੀ ਸਮਾਪਤੀ 'ਤੇ ਸਰਟੀਫਿਕੇਟ ਵੰਡੇ ਅਗਲੀ ਖ਼ਬਰ ਡਰੋਲੀ ਭਾਈ ਬੀ.ਆਈ.ਐਸ. ਕਲੱਬ ਦੀ ਨੈਸ਼ਨਲ ਪ੍ਰਤੀਯੋਗਤਾ ਜੇਤੂ ਵਿਦਿਆਰਥਣ ਦਾ ਸਨਮਾਨ
Ad Position 24