ਮੋਗਾ, 4 ਮਈ (ਜਸਪਾਲ ਸਿੰਘ ਬੱਬੀ)-ਭਾਰਤ ਸਰਕਾਰ ਦੇ ਸਹਿਯੋਗ ਨਾਲ ਚੱਲ ਰਹੀ ਦਿਹਾਤੀ ਸਵੈ-ਰੋਜ਼ਗਾਰ ਸਿਖਲਾਈ ਸੰਸਥਾ (ਆਰਸੇਟੀ) ਦੁੱਨੇਕੇ ਵਿਖੇ ਪੰਕਜ ਕੁਮਾਰ ਗੁਪਤਾ (ਏ.ਜੀ.ਐਮ.), ਗੌਰਵ ਕੁਮਾਰ ਮੈਨੇਜਰ ਦੀ ਅਗਵਾਈ ਹੇਠ ਚੱਲ ਰਹੇ ਬਿਊਟੀ ਪਾਰਲਰ ਸਿਖਲਾਈ (ਜੂਨੀਅਰ ਬਿਊਟੀ ਪੈ੍ਰਕਟੀਸ਼ਨਰ) ਲਘੂ ਉੱਦਮੀ 35 ਰੋਜ਼ਾ ਮੁਫ਼ਤ ਟਰੇਨਿੰਗ ਕੈਂਪ ਦੀ ਸਮਾਪਤੀ ਮੌਕੇ 326 ਬੈਂਚ ਦੇ ਸਿੱਖਿਆਰਥੀਆਂ ਨੂੰ ਮੁੱਖ ਮਹਿਮਾਨ ਹਰਿੰਦਰਪਾਲ ਕੌਰ ਪੰਡੋਰੀ ਅਰਾਈਆਂ 'ਆਪ' ਆਗੂ, ਸਾਬਕਾ ਪੁਲਿਸ ਅਧਿਕਾਰੀ ਹਰਦੀਪ ਸਿੰਘ 'ਆਪ' ਆਗੂ, ਅਮਨ ਸਿੰਘ ਪੁੱਤਰ ਕੌਂਸਲਰ ਸੁਰਿੰਦਰ ਸਿੰਘ ਗੋਗਾ, ਗਗਨਦੀਪ ਸਿੰਘ ਤੇ ਕੋਰਸ ਕੋਆਰਡੀਨੇਟਰ ਜਗਦੀਪ ਸਿੰਘ ਨੇ ਸਰਟੀਫਿਕੇਟ ਵੰਡੇ | ਆਰਸੇਟੀ ਦੇ ਅਧਿਕਾਰੀਆਂ ਅਤੇ ਸਟਾਫ਼ ਨੇ ਦੱਸਿਆ ਕਿ ਪੇਂਡੂ ਬੇਰੁਜ਼ਗਾਰ ਲੜਕੇ ਲੜਕੀਆਂ ਨੂੰ ਆਰਸੇਟੀ ਵਲੋਂ ਮੁਫ਼ਤ ਸਿਖਲਾਈ ਦਿੱਤੀ ਜਾਂਦੀ ਹੈ | ਇਸ ਮੌਕੇ ਪੰਡੋਰੀ ਅਰਾਈਆਂ, ਢੋਲੇਵਾਲਾ, ਚੀਮਾ, ਬਾਜੇ ਕੇ, ਭਾਈ ਲਾਧੂ, ਕੰਨੀਆਂ ਖ਼ਾਸ, ਲੱਲ੍ਹੇ, ਕੈਲਾ, ਜੀਂਦੜਾ, ਮਨਾਵਾਂ, ਤਖਾਣਵੱਧ, ਨਿਧਾਂਵਾਲਾ, ਠੱਠੀ ਭਾਈ, ਮੋਗਾ ਦੇ ਸਿੱਖਿਆਰਥੀਆਂ ਨੇ ਸਿਖਲਾਈ ਹਾਸਲ ਕੀਤੀ |