ਕੋਟ ਈਸੇ ਖਾਂ, 5 ਮਈ (ਗੁਰਮੀਤ ਸਿੰਘ ਖਾਲਸਾ)-ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਫੁਰਮਾਨ ਸਿੰਘ ਸੰਧੂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬਲਾਕ ਕੋਟ ਈਸੇ ਖਾਂ ਦੀ ਮਹੀਨਾਵਾਰ ਬੈਠਕ ਸਥਾਨਕ ਗੁਰਦੁਆਰਾ ਸ੍ਰੀ ਅਕਾਲਗੜ੍ਹ ਸਾਹਿਬ (ਛਾਉਣੀ ਨਿਹੰਗ ਸਿੰਘਾਂ) ਵਿਖੇ ਬਲਾਕ ਪ੍ਰਧਾਨ ਕਾਰਜ ਸਿੰਘ ਮਸੀਤਾਂ ਦੀ ਅਗਵਾਈ ਹੇਠ ਹੋਈ | ਜਿਸ ਵਿਚ ਪ੍ਰਮੁੱਖ ਅਹੁਦੇਦਾਰਾਂ ਤੋਂ ਇਲਾਵਾ ਕਿਸਾਨ ਬੀਬੀਆਂ ਨੇ ਵੀ ਵਿਸ਼ੇਸ਼ ਸ਼ਿਰਕਤ ਕੀਤੀ¢ ਬੈਠਕ ਦੀ ਕਾਰਵਾਈ ਲਖਬੀਰ ਸਿੰਘ ਜਨ: ਸਕੱਤਰ ਨੇ ਚਲਾਈ¢ ਬੈਠਕ ਵਿਚ ਜ਼ਿਲ੍ਹਾ ਪ੍ਰਧਾਨ ਹਰਬੰਸ ਸਿੰਘ ਬਹਿਰਾਮ ਕੇ ਤੋਂ ਇਲਾਵਾ ਸੁਰਜੀਤ ਸਿੰਘ ਰੰਧਾਵਾ ਮੁੱਖ ਪ੍ਰਚਾਰ ਸਕੱਤਰ ਮੋਗਾ, ਨਰਿੰਦਰ ਸਿੰਘ ਸਰਾਂ, ਸੂਰਤ ਸਿੰਘ ਬਹਿਰਾਮ ਕੇ ਕੋਰ ਕਮੇਟੀ ਮੈਂਬਰ, ਬਲਵੀਰ ਸਿੰਘ ਮਾਨ ਸੰਘਲਾ ਤਹਿ: ਪ੍ਰਧਾਨ ਧਰਮਕੋਟ ਅਤੇ ਕਾਰਜ ਸਿੰਘ ਮਸੀਤਾਂ ਬਲਾਕ ਪ੍ਰਧਾਨ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕੋਆਪ੍ਰੇਟਿਵ ਸੁਸਾਇਟੀ ਦੇ ਮੁਲਾਜ਼ਮਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਮੁਲਾਜ਼ਮਾਂ ਨੇ ਮਹਿੰਗਾਈ ਨੂੰ ਮੁੱਖ ਰੱਖਦਿਆਂ ਹੋਇਆਂ ਕਿਸਾਨਾਂ ਦੇ ਹੱਦ ਕਰਜ਼ਿਆਂ ਵਿਚ ਵਾਧਾ ਕਰਵਾਇਆ¢ ਇਸ ਮੌਕੇ ਸਮੂਹ ਅਹੁਦੇਦਾਰਾਂ ਨੇ ਸੋਸ਼ਲ ਮੀਡੀਆ 'ਤੇ ਉਨ੍ਹਾਂ ਬਲੌਗਰਾਂ ਨੂੰ ਸਖਤ ਤਾੜਨਾ ਕਰਦਿਆਂ ਕਿਹਾ ਕਿ ਚੰਦ ਪੈਸਿਆਂ ਦੀ ਖਾਤਰ ਜੋ ਨਕਲੀ ਬੀਜਾਂ ਅਤੇ ਦਵਾਈਆਂ ਦੀ ਝੂਠੀ ਨੂੰ ਮਸ਼ਹੂਰੀ ਕਰਦੇ ਹਨ ਵਿਰੁੱਧ ਤਿੱਖਾ ਸੰਘਰਸ਼ ਕੀਤਾ ਜਾਵੇਗਾ ¢ ਇਸ ਮੌਕੇ ਰਾਮ ਸਿੰਘ ਜਾਨੀਆਂ, ਲਖਬੀਰ ਸਿੰਘ ਮਸੀਤਾਂ ਜਰਨਲ ਸਕੱਤਰ ਮੋਗਾ, ਸਰਦੂਲ ਸਿੰਘ ਜਰਨਲ ਸਕੱਤਰ ਧਰਮਕੋਟ, ਹਰਦਿਆਲ ਸਿੰਘ ਸਰਪੰਚ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ, ਗੁਰਸੇਵਕ ਸਿੰਘ ਸਰਕਲ ਪ੍ਰਧਾਨ ਮੋਗਾ, ਲਖਵੀਰ ਸਿੰਘ ਅਟਾਰੀ, ਕੁਲਦੀਪ ਸਿੰਘ ਬੱਡੂਵਾਲ, ਕੁਲਵਿੰਦਰ ਸਿੰਘ ਕੋਟ ਈਸੇ ਖਾਂ, ਗੁਰਨਾਮ ਸਿੰਘ ਬਾਕਰਵਾਲਾ, ਦਲੀਪ ਸਿੰਘ, ਮੋਹਨ ਸਿੰਘ ਸਰਪੰਚ, ਚਰਨਜੀਤ ਸਿੰਘ ਰੰਡਿਆਲਾ, ਸਵਰਨ ਸਿੰਘ, ਲਾਲਜੀਤ ਸਿੰਘ ਧਰਮ ਸਿੰਘ ਵਾਲਾ, ਅੰਗਰੇਜ਼ ਸਿੰਘ ਗਲੋਟੀ, ਦਰਸ਼ਨ ਸਿੰਘ ਗਲੋਟੀ, ਲਖਵੀਰ ਸਿੰਘ ਕੋਟ, ਸੁਖਦੇਵ ਸਿੰਘ ਕੋਟ, ਅਰਜਨ ਸਿੰਘ ਸਿੱਧੂ ਤਲਵੰਡੀ ਨੌਂਬਹਾਰ, ਮਨਦੀਪ ਸਿੰਘ, ਕਲਿਆਣ ਸਿੰਘ, ਕੁਲਦੀਪ ਸਿੰਘ ਮੈਂਬਰ, ਕਾਰਜ ਸਿੰਘ ਨੰਬਰਦਾਰ, ਸਵਰਨ ਸਿੰਘ ਕਿੰਗਰਾ ਸੰਘਲਾ, ਰਵੀ ਗੁਲਾਟੀ ਕੋਟ, ਲਖਵਿੰਦਰ ਸਿੰਘ ਗਲੋਟੀ, ਜਸਵੰਤ ਸਿੰਘ ਮਸੀਤਾਂ, ਸਰਬਜੀਤ ਸਿੰਘ ਮਸੀਤਾਂ, ਸੁਖਵਿੰਦਰ ਸਿੰਘ ਮਸੀਤਾਂ, ਜਗਜੀਤ ਸਿੰਘ ਮਸੀਤਾਂ, ਜਸਵੰਤ ਸਿੰਘ ਜੱਸਾ ਮਸੀਤਾਂ, ਨਿਰਮਲ ਸਿੰਘ ਮਸੀਤਾਂ, ਗੁਰਮਿਹਰ ਸਿੰਘ ਮੈਂਬਰ ਮਸੀਤਾਂ, ਪ੍ਰਤਾਪ ਸੰਧੂ ਮਸੀਤਾਂ ਸੋਸ਼ਲ ਮੀਡੀਆ ਇੰਚਾਰਜ, ਮਨਜੀਤ ਕੌਰ, ਨਿਰਮਲ ਕੌਰ, ਵੀਰਪਾਲ ਕੌਰ, ਦਲਜੀਤ ਕੌਰ, ਮਮਤਾ ਸ਼ਰਮਾ ਆਦਿ ਵੱਡੀ ਗਿਣਤੀ ਵਿਚ ਮੈਂਬਰ ਸ਼ਾਮਿਲ ਹੋਏ¢