ਸਮਾਲਸਰ, 5 ਮਈ (ਗੁਰਜੰਟ ਕਲਸੀ ਲੰਡੇ)-ਮੇਜਰ ਅਜਾਇਬ ਸਿੰਘ ਕਾਨਵੈਂਟ ਸਕੂਲ ਵਿਚ 2ਤੋਂ 4 ਮਈ ਤੱਕ ਦੋ ਦਿਨਾ ਦਾ ਚੈੱਸ ਕੈਂਪ ਆਯੋਜਿਤ ਕੀਤਾ ਗਿਆ¢ ਕੈਂਪ ਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿਚ ਤਰਕਸ਼ੀਲ ਸੋਚ, ਕੇਂਦਰਿਤ ਧਿਆਨ ਅਤੇ ਰਣਨੀਤਿਕ ਯੋਗਤਾਵਾਂ ਦਾ ਵਿਕਾਸ ਕਰਨਾ ਸੀ¢ ਇਸ ਕੈਂਪ ਦੀ ਰਹਿਨੁਮਾਈ ਪ੍ਰਸਿੱਧ ਚੈੱਸ ਕੋਚ ਰਾਜੀਵ ਕੁਮਾਰ ਵਲੋਂ ਕੀਤੀ ਗਈ¢ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਵੱਖ-ਵੱਖ ਓਪਨਿੰਗਜ਼, ਮਿਡਲ ਗੇਮ ਦੀ ਯੋਜਨਾ ਅਤੇ ਐਂਡ ਗੇਮ ਤਕਨੀਕ ਬਾਰੇ ਸਿਖਲਾਈ ਦਿੱਤੀ¢ ਇਸ ਤੋਂ ਇਲਾਵਾ ਵਿਦਿਆਰਥੀਆਂ ਵਿਚਕਾਰ ਪ੍ਰੈਕਟਿਸ ਮੈਚ ਵੀ ਕਰਵਾਏ ਗਏ | ਇਸ ਮੌਕੇ ਡਾ. ਐਸ. ਐਸ. ਬਰਾੜ ਪਿ੍ੰਸੀਪਲ/ਡਾਇਰੈਕਟਰ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਚੈੱਸ ਇਕ ਖੇਡ ਨਹੀਂ ਸਗੋਂ ਜੀਵਨ ਜਿਊਣ ਦੀ ਕਲਾ ਸਿਖਾਉਂਦੀ ਹੈ ਤੇ ਅਜਿਹੀਆਂ ਬੌਧਿਕ ਗਤੀਵਿਧੀਆਂ ਵਿਦਿਆਰਥੀਆਂ ਵਿਚ ਧੀਰਜ, ਦੂਰਦਰਸ਼ਤਾ ਅਤੇ ਸਹੀ ਸਮੇਂ 'ਤੇ ਸਹੀ ਫੈਸਲੇ ਕਰਨ ਦੀ ਸਮਰੱਥਾ ਨੂੰ ਮਜ਼ਬੂਤ ਕਰਦੀਆਂ ਹਨ | ਕੈਂਪ ਨੂੰ ਸਫਲ ਬਣਾਉਣ ਵਿਚ ਅੰਮਿ੍ਤਪਾਲ ਕੌਰ ਖੋਸਾ ਅਤੇ ਵੀਰਪਾਲ ਕੌਰ ਨੇ ਅਹਿਮ ਭੂਮਿਕਾ ਨਿਭਾਈ¢