ਕੋਟ ਈਸੇ ਖਾਂ, 5 ਮਈ (ਗੁਰਮੀਤ ਸਿੰਘ ਖਾਲਸਾ)-ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੀ ਮਹੀਨਾਵਾਰ ਬੈਠਕ ਬਲਾਕ ਪ੍ਰਧਾਨ ਪਿਸ਼ੌਰਾ ਸਿੰਘ ਦੀ ਅਗਵਾਈ ਹੇਠ ਸਥਾਨਕ ਗੁਰਦੁਆਰਾ ਭਾਈ ਲਾਲੋ ਜੀ ਵਿਖੇ ਹੋਈ | ਜਿਸ ਵਿਚ ਸੂਬਾ ਮੀਤ ਪ੍ਰਧਾਨ ਮੋਹਨ ਸਿੰਘ ਜੀਂਦੜਾ, ਸੂਰਤ ਸਿੰਘ ਕਾਦਰਵਾਲਾ, ਬਲਾਕ ਪ੍ਰਧਾਨ ਕੁਲਵੰਤ ਸਿੰਘ, ਜਨ: ਸਕੱਤਰ ਪ੍ਰਤਾਪ ਸਿੰਘ ਮੁੰਡੀ ਜਮਾਲ, ਗੁਰਜੰਟ ਸਿੰਘ ਗਗੜਾ ਐਗਜ਼ੈਕਟਿਵ ਮੈਂਬਰ ਪੰਜਾਬ, ਸੁਖਦੇਵ ਸਿੰਘ ਮੁੰਡੀ ਜਮਾਲ, ਸੁਖਬੀਰ ਸਿੰਘ, ਅਮਰਜੀਤ ਸਿੰਘ, ਹਰਬੇਲ ਸਿੰਘ, ਸੂਬਾ ਸਿੰਘ, ਗੁਰਦੀਪ ਸਿੰਘ, ਵਿਸਾਖਾ ਸਿੰਘ ਆਦਿ ਆਗੂਆਂ ਵੀ ਵਿਸ਼ੇਸ਼ ਸ਼ਿਰਕਤ ਕੀਤੀ ¢ ਬੈਠਕ ਦੌਰਾਨ ਵਿਚਾਰ ਚਰਚਾ ਕਰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਕਈ ਲੋਕ ਸੋਸ਼ਲ ਮੀਡੀਆ 'ਤੇ ਵਧੀਆ ਕੰਮ ਕਰਦੇ ਹਨ ਪਰ ਕੁਝ ਲੋਕ ਵੀਊ ਅਤੇ ਪੈਸੇ ਖਾਤਰ ਸੋਸ਼ਲ ਮੀਡੀਆ ਸਾਈਟਾਂ ਦਾ ਇਸਤੇਮਾਲ ਕਰਕੇ ਮੋਬਾਈਲਾਂ ਰਾਹੀਂ ਵੱਖ-ਵੱਖ ਤਰ੍ਹਾਂ ਦੇ ਬੀਜਾਂ ਦੀ ਗਲਤ ਜਾਣਕਾਰੀ ਵੀ ਫੈਲਾਅ ਰਹੇ ਹਨ ਤੇ ਕਈ ਕਿਸਾਨ ਵੀਰ ਧੋਖੇ ਵਾਲੀਆਂ ਵੀਡੀਓ ਦੇਖ ਕੇ ਫਸ ਜਾਂਦੇ ਹਨ | ਜਿਸ ਦੀ ਉਹ ਸਖਤ ਆਲੋਚਨਾ ਕਰਦੇ ਹੋਏ ਸਰਕਾਰਾਂ ਨੂੰ ਬੇਨਤੀ ਕਰਦੇ ਹਨ ਕਿ ਇਸ ਤਰ੍ਹਾਂ ਦੀਆਂ ਜਾਂ ਹੋਰ ਗਲਤ ਜਾਣਕਾਰੀਆਂ ਦੇਣ ਵਾਲੇ ਅਜਿਹੇ ਲੋਕਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ¢ ਇਸ ਤੋਂ ਇਲਾਵਾ ਆਗੂਆਂ ਕਿਹਾ ਕਿ ਸਰਕਾਰ ਵਲੋਂ ਨਹਿਰਾਂ ਦੇ ਨਾਲ ਕੱਸੀਆਂ ਤੇ ਨਾਲੇ ਨੀਵੇਂ ਕਰਕੇ ਬਣਾਏ ਜਾਣ ਤਾਂ ਜੋ ਖੇਤਾਂ ਤੱਕ ਸਹੀ ਢੰਗ ਨਾਲ ਪਾਣੀ ਪਹੁੰਚਦਾ ਹੋਵੇ¢ ਇਸ ਤੋਂ ਇਲਾਵਾ ਖੇਤਾਂ ਵਿਚ ਜਾਣ ਵਾਲੀਆਂ ਬਿਜਲੀ ਦੀਆਂ ਤਾਰਾਂ ਨੂੰ ਕੱਸਿਆ ਜਾਵੇ ਤੇ ਖੰਭੇ ਵਗੈਰਾ ਠੀਕ ਕੀਤੇ ਜਾਣ ਤਾਂ ਜੋ ਝੋਨੇ ਦੀ ਫਸਲ ਦੌਰਾਨ ਕਿਸਾਨਾਂ ਨੂੰ ਸਹੀ ਪਾਣੀ ਮਿਲ ਸਕੇ¢ ਇਸ ਬੈਠਕ ਮੌਕੇ ਕੁਲਵੰਤ ਸਿੰਘ ਤਲਵੰਡੀ ਨੌਂਬਹਾਰ, ਚਮਕੌਰ ਸਿੰਘ, ਜਸਵੰਤ ਸਿੰਘ ਜੱਸਾ ਸਾਬਕਾ ਕੌਂਸਲਰ, ਸੁੱਖਾ ਪੁਰੀ ਤੋਂ ਇਲਾਵਾ ਕਈ ਕਿਸਾਨ ਵੀਰ ਹਾਜ਼ਰ ਸਨ¢