ਮੋਗਾ, 5 ਮਈ (ਸੁਰਿੰਦਰਪਾਲ ਸਿੰਘ)-ਦ ਆਕਸਫੋਰਡ ਸਕੂਲ ਆਫ਼ ਐਜੂਕੇਸ਼ਨ ਭਗਤਾ ਭਾਈ ਕਾ ਇਲਾਕੇ ਦੀ ਨਾਮੀ ਵਿੱਦਿਅਕ ਸੰਸਥਾ ਹੈ, ਇਸ ਸੰਸਥਾ ਦੇ ਤਰਾਸ਼ੇ ਹੀਰੇ ਦੇਸ਼ਾਂ ਵਿਦੇਸ਼ਾਂ ਵਿਚ ਵੀ ਆਪਣੀ ਚਮਕ ਨਾਲ ਚੰਗਾ ਨਾਮਣਾ ਖੱਟ ਰਹੇ ਹਨ | ਆਕਸਫੋਰਡ ਇਕ ਅਜਿਹੀ ਵਿੱਦਿਅਕ ਸੰਸਥਾ ਹੈ, ਜਿੱਥੇ ਵਿਦਿਆਰਥੀਆਂ ਦਾ ਸਰਬਪੱਖੀ ਵਿਕਾਸ ਕੀਤਾ ਜਾਂਦਾ ਹੈ | ਇਹ ਸੰਸਥਾ ਵਿਦਿਆਰਥੀਆਂ ਅੰਦਰ ਵੱਖ-ਵੱਖ ਪ੍ਰਕਾਰ ਦੇ ਗੁਣ ਜਿਵੇਂ ਰਾਜਨੀਤਿਕ, ਸਮਾਜਿਕ, ਧਾਰਮਿਕ ਅਤੇ ਵਿੱਦਿਅਕ ਆਦਿ ਪੈਦਾ ਕਰਨ ਲਈ ਹਮੇਸ਼ਾ ਯਤਨਸ਼ੀਲ ਰਹਿੰਦੀ ਹੈ | ਇਸੇ ਪੱਖ ਨੂੰ ਮੱਦੇਨਜ਼ਰ ਰੱਖਦੇ ਹੋਏ ਵਿਦਿਆਰਥੀਆਂ ਅੰਦਰ ਲੀਡਰਸ਼ਿਪ ਗੁਣ ਪੈਦਾ ਕਰਨ ਲਈ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਕੂਲ ਕੌਂਸਲ ਦੀ ਚੋਣ ਕੀਤੀ ਗਈ | ਜਿਸ ਅਧੀਨ ਵੱਖ-ਵੱਖ ਜਮਾਤਾਂ ਦੇ ਵਿਦਿਆਰਥੀਆਂ ਨੇ ਅੱਗੇ ਆ ਕੇ ਆਪਣਾ ਨਾਮ ਸਕੂਲ ਕੌਂਸਲ ਦੀ ਚੋਣ ਲਈ ਦਰਜ ਕਰਵਾਇਆ | ਇਨ੍ਹਾਂ ਵਿਦਿਆਰਥੀਆਂ ਦੀ ਕਾਬਲੀਅਤ, ਬੋਲ ਬਾਣੀ, ਅਨੁਸ਼ਾਸਨ ਆਦਿ ਪੱਖਾਂ ਨੂੰ ਧਿਆਨ ਵਿਚ ਰੱਖਦੇ ਹੋਏ ਬੜੇ ਹੀ ਸੁਚੱਜੇ ਢੰਗ ਨਾਲ ਸਕੂਲ ਕੌਂਸਲ ਦੀ ਚੋਣ ਕੀਤੀ ਗਈ | ਪਿ੍ੰਸੀਪਲ ਰੂਪ ਲਾਲ ਬਾਂਸਲ ਨੇ ਵਿਦਿਆਰਥੀਆਂ ਨੂੰ ਸਕੂਲ ਕੌਂਸਲ ਦਾ ਮੁੱਖ ਉਦੇਸ਼ ਸਮਝਾਉਂਦੇ ਹੋਏ ਸਕੂਲ ਕੌਂਸਲ ਦੇ ਵਿਦਿਆਰਥੀਆਂ ਨੂੰ ਬੈਚ ਅਤੇ ਸ਼ੈਸ਼ ਪਹਿਨਾ ਕੇ ਅਲੱਗ-ਅਲੱਗ ਅਹੁਦਿਆਂ ਨਾਲ ਨਿਵਾਜਿਆ | ਪਰਿਆਂਸ਼ ਬਾਂਸਲ ਜਮਾਤ ਬਾਰ੍ਹਵੀਂ ਰੋਜ਼ ਨੂੰ ਹੈੱਡ ਬੁਆਏ, ਨਮਨੀਤ ਕੌਰ ਜਮਾਤ ਬਾਰ੍ਹਵੀਂ ਸਨਫਲਾਵਰ ਨੂੰ ਹੈੱਡ ਗਰਲ ਦੇ ਅਹੁਦੇ ਨਾਲ ਨਿਵਾਜਿਆ ਗਿਆ | ਇਸ ਤੋਂ ਇਲਾਵਾ ਬਲਿਊ ਹਾਊਸ ਦੀ ਵਿਦਿਆਰਥਣ ਪ੍ਰਨੀਤ ਕੌਰ ਜਮਾਤ ਨੌਵੀਂ ਡੈਫੋਡਿਲਜ਼ ਨੂੰ ਹਾਊਸ ਕੈਪਟਨ, ਜੈਸਲੀਨ ਕੌਰ ਜਮਾਤ ਅੱਠਵੀਂ ਰੋਜ਼ ਨੂੰ ਵਾਈਸ ਕੈਪਟਨ, ਦਿਲਰਾਜ ਸਿੰਘ ਜਮਾਤ ਨੌਵੀਂ ਰੋਜ਼ ਨੂੰ ਸਪੋਰਟਸ ਕੈਪਟਨ, ਵਰਨੀਤ ਕੌਰ ਜਮਾਤ ਨੌਵੀਂ ਸਨਫਲਾਵਰ ਨੂੰ ਡਿਸਿਪਲਿਨ ਇੰਚਾਰਜ ਅਤੇ ਸਿਮਰਜੀਤ ਕੌਰ ਜਮਾਤ ਨੌਵੀਂ ਰੋਜ਼ ਨੂੰ ਕਲਚਰਲ ਸੈਕਰੇਟਰੀ ਦੇ ਅਹੁਦੇ ਨਾਲ ਸਨਮਾਨਿਆ ਗਿਆ | ਗਰੀਨ ਹਾਊਸ ਦੇ ਵਿਦਿਆਰਥੀ ਰਣਵੀਰ ਸਿੰਘ ਜਮਾਤ ਨੌਵੀਂ ਲੌਟਸ ਨੂੰ ਹਾਊਸ ਕੈਪਟਨ, ਮਨਜੋਤ ਕੋਰ ਜਮਾਤ ਅੱਠਵੀਂ ਰੋਜ਼ ਨੂੰ ਵਾਈਸ ਕੈਪਟਨ, ਸਹਿਜ ਜਿੰਦਲ ਜਮਾਤ ਨੌਵੀਂ ਲੌਟਸ ਨੂੰ ਸਪੋਰਟਸ ਕੈਪਟਨ, ਕਰਨਵੀਰ ਸਿੰਘ ਜਮਾਤ ਨੌਵੀਂ ਲੌਟਸ ਨੂੰ ਡਿਸਿਪਲਿਨ ਇੰਚਾਰਜ ਅਤੇ ਜਸ਼ਨਪ੍ਰੀਤ ਕੋਰ ਜਮਾਤ ਡੈਫੋਡਿਲਜ਼ ਨੂੰ ਕਲਚਰਲ ਸੈਕਰੇਟਰੀ ਬਣਾਇਆ ਗਿਆ | ਇਸੇ ਤਰ੍ਹਾਂ ਰੈੱਡ ਹਾਊਸ ਦੀ ਵਿਦਿਆਰਥਣ ਮਨਰੀਤ ਕੌਰ ਜਮਾਤ ਨੌਵੀਂ ਡੈਫੋਡਿਲਜ਼ ਨੂੰ ਹਾਊਸ ਕੈਪਟਨ, ਮਹਿਕ ਗਰਗ ਜਮਾਤ ਅੱਠਵੀਂ ਰੋਜ਼ ਨੂੰ ਵਾਈਸ ਕੈਪਟਨ, ਅਭਿਜੋਤ ਸਿੰਘ ਜਮਾਤ ਨੌਵੀਂ ਡੈਫੋਡਿਲਜ਼ ਨੂੰ ਸਪੋਰਟਸ ਕੈਪਟਨ, ਪਵਿਤ ਕੌਰ ਜਮਾਤ ਨੌਵੀਂ ਡੈਫੋਡਿਲਜ਼ ਨੂੰ ਡਿਸਿਪਲਿਨ ਇੰਚਾਰਜ ਅਤੇ ਹਰਸ਼ਦੀਪ ਕੌਰ ਜਮਾਤ ਨੌਵੀਂ ਡੈਫੋਡਿਲਜ਼ ਨੂੰ ਕਲਚਰਲ ਸੈਕਰੇਟਰੀ ਦੇ ਅਹੁਦੇ ਨਾਲ ਸਨਮਾਨਿਆ ਗਿਆ | ਯੈਲੋ ਹਾਊਸ ਦੀ ਵਿਦਿਆਰਥਣ ਸੀਰਤ ਸੰਧੂ ਜਮਾਤ ਨੌਵੀਂ ਡੈਫੋਡਿਲਜ਼ ਨੂੰ ਹਾਊਸ ਕੈਪਟਨ, ਜਿਗਰ ਸਿੰਘ ਜਮਾਤ ਅੱਠਵੀਂ ਨੂੰ ਵਾਈਸ ਕੈਪਟਨ, ਫ਼ਤਿਹਵੀਰ ਸਿੰਘ ਜਮਾਤ ਨੌਵੀਂ ਡੈਫੋਡਿਲਜ਼ ਡਿਸਿਪਲਿਨ ਨੂੰ ਸਪੋਰਟਸ ਕੈਪਟਨ, ਮਨਵੀਰ ਕੌਰ ਜਮਾਤ ਨੌਵੀਂ ਡੈਫੋਡਿਲਜ਼ ਇੰਚਾਰਜ ਅਤੇ ਹਰਨਿਮਰਤ ਕੋਰ ਜਮਾਤ ਨੌਵੀਂ ਡੈਫੋਡਿਲਜ਼ ਨੂੰ ਕਲਚਰਲ ਸੈਕਰੇਟਰੀ ਦੇ ਅਹੁਦੇ ਨਾਲ ਨਿਵਾਜਿਆ ਗਿਆ | ਇਸ ਤੋਂ ਇਲਾਵਾ ਦਮਨਜੋਤ ਸਿੰਘ ਜਮਾਤ ਬਾਰ੍ਹਵੀਂ ਨਾਨ ਮੈਡੀਕਲ ਨੂੰ ਸਕੂਲ ਸਪੋਰਟਸ ਹੈੱਡ, ਪ੍ਰਭਨੂਰ ਕੌਰ ਜਮਾਤ ਬਾਰ੍ਹਵੀਂ ਲੌਟਸ ਨੂੰ ਸਕੂਲ ਡਿਸਿਪਲਿਨ ਹੈੱਡ, ਮਹਿਕਦੀਪ ਕੋਰ ਜਮਾਤ ਗਿਆਰ੍ਹਵੀਂ ਸਨਫਲਾਵਰ ਨੂੰ ਸਕੂਲ ਕਲਚਰਲ ਹੈੱਡ, ਜ਼ੀਨਤ ਬਾਵਾ ਜਮਾਤ ਗਿਆਰ੍ਹਵੀਂ ਰੋਜ਼ ਨੂੰ ਅੰਗਰੇਜ਼ੀ ਲਿਟਰੇਰੀ ਕਲੱਬ ਹੈੱਡ ਏਕਮਜੋਤ ਦਸਵੀਂ ਸਨਫਲਾਵਰ ਨੂੰ ਪੰਜਾਬੀ ਲਿਟਰੇਰੀ ਕਲੱਬ ਹੈੱਡ ਅਤੇ ਸ਼ਿਫ਼ਾਲੀ ਗਰਗ ਜਮਾਤ ਨੌਵੀਂ ਡੈਫੋਡਿਲਜ਼ ਨੂੰ ਹਿੰਦੀ ਲਿਟਰੇਰੀ ਕਲੱਬ ਹੈੱਡ ਦੇ ਅਹੁਦੇ ਨਾਲ ਨਿਵਾਜਿਆ ਗਿਆ | ਸਕੂਲ ਦੀ ਹੈੱਡ ਗਰਲ ਨਮਨੀਤ ਕੌਰ ਦੁਆਰਾ ਸਕੂਲ ਕੌਂਸਲ ਨੂੰ ਆਪਣੀਆਂ ਜ਼ਿੰਮੇਵਾਰੀਆਂ ਪੂਰੀ ਤਨਦੇਹੀ ਨਾਲ ਨਿਭਾਉਣ ਲਈ ਸਹੁੰ ਚੁਕਾਈ ਗਈ | ਇਸ ਮੌਕੇ ਪਿ੍ੰਸੀਪਲ ਰੂਪ ਲਾਲ ਬਾਂਸਲ ਨੇ ਵੀ ਸਕੂਲ ਕੌਂਸਲ ਦੇ ਵਿਦਿਆਰਥੀਆਂ ਨੂੰ ਪ੍ਰਾਪਤ ਹੋਏ ਅਹੁਦਿਆਂ ਦੀ ਵਧਾਈ ਦਿੰਦੇ ਹੋਏ ਉਨ੍ਹਾਂ ਦੀਆਂ ਜ਼ਿੰਮੇਵਾਰੀਆਂ ਦਾ ਅਹਿਸਾਸ ਕਰਵਾਇਆ ਅਤੇ ਹਲਾਸ਼ੇਰੀ ਦਿੱਤੀ ਕਿ ਉਹ ਅੱਗੇ ਆ ਕੇ ਆਪਣੀਆਂ ਜ਼ਿੰਮੇਵਾਰੀਆਂ ਬਾਖ਼ੂਬੀ ਨਿਭਾਉਣ | ਇਸ ਸਮੇਂ ਸਕੂਲ ਦੇ ਕੁਆਰਡੀਨੇਰਟਰਜ਼ ਅਤੇ ਸਮੂਹ ਸਟਾਫ਼ ਮੈਂਬਰ ਮੌਜੂਦ ਸਨ |