ਮੋਗਾ, 6 ਮਈ (ਸੁਰਿੰਦਰਪਾਲ ਸਿੰਘ, ਅਸ਼ੋਕ ਬਾਂਸਲ)-ਦਿਵਯ ਜਯੋਤੀ ਜਾਗਿ੍ਤੀ ਸੰਸਥਾਨ ਵਲੋਂ ਮੋਗਾ ਆਸ਼ਰਮ ਵਿਖੇ ਮਹਿਲਾ ਸਸ਼ਕਤੀਕਰਨ ਪ੍ਰੋਜੈਕਟ 'ਸੰਤੁਲਨ' ਦੇ ਤਹਿਤ ਇਕ ਵਿਸ਼ੇਸ਼ ਮਹਿਲਾ ਬਿ੍ਗੇਡ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ | ਇਸ ਵਰਕਸ਼ਾਪ ਵਿਚ ਨੌਜਵਾਨ ਬੱਚੀਆਂ ਨੂੰ ਸੰਬੋਧਨ ਕਰਦਿਆਂ ਦਿਵਯ ਗੁਰੂ ਆਸ਼ੂਤੋਸ਼ ਮਹਾਰਾਜ ਦੀ ਸੇਵਿਕਾ ਸਾਧਵੀ ਤਪਸਵਿਨੀ ਭਾਰਤੀ ਨੇ ਕਿਹਾ ਕਿ ਅੱਜ ਸਮਾਜ ਵਿਚ ਅਸ਼ਾਂਤੀ ਅਤੇ ਦਿਸ਼ਾ ਹੀਣਤਾ ਦਾ ਇਕ ਵੱਡਾ ਕਾਰਨ ਮੋਬਾਈਲ ਫ਼ੋਨ ਦੀ ਵੱਧ ਰਹੀ ਆਦਤ ਹੈ, ਜੋ ਨੌਜਵਾਨ ਪੀੜ੍ਹੀ ਦੇ ਭਵਿੱਖ ਨੂੰ ਪ੍ਰਭਾਵਿਤ ਕਰ ਰਹੀ ਹੈ | ਉਨ੍ਹਾਂ ਕਿਹਾ ਕਿ ਦਿਵਯ ਜਯੋਤੀ ਜਾਗਿ੍ਤੀ ਸੰਸਥਾਨ 'ਸੰਤੁਲਨ' ਪ੍ਰੋਜੈਕਟ ਰਾਹੀਂ ਲੰਬੇ ਸਮੇਂ ਤੋਂ ਨਾਰੀ ਜਾਗਰੂਕਤਾ ਅਤੇ ਨਾਰੀ ਉਥਾਨ ਲਈ ਕਾਰਜ ਕਰ ਰਿਹਾ ਹੈ | ਅੰਤ ਵਿਚ ਸਾਧਵੀ ਨੇ ਯੁਵਾ ਨਾਰੀ ਵਰਗ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਆਪਣੇ ਅੰਦਰ ਦੀ ਸੁੱਤੀ ਹੋਈ ਸ਼ਕਤੀ ਨੂੰ ਜਗਾਓ, ਆਪਣੇ ਗੁਣਾਂ ਨੂੰ ਪ੍ਰਗਟ ਕਰੋ ਅਤੇ ਆਤਮਿਕ ਗਿਆਨ ਰਾਹੀਂ ਮਜ਼ਬੂਤ ਬਣੋ |