16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-05-2026

ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਮੋਗਾ ਦਾ ਵਫਦ ਉਪ ਰਜਿਸਟਰਾਰ ਸਹਿਕਾਰੀ ਸਭਾਵਾਂ ਨੂੰ ਮਿਲਿਆ

Ad Position 21
No active advertisement
ਅਜੀਤ ਡੈਸਕ 07-05-2026
ਮੋਗਾ, 6 ਮਈ (ਜਸਪਾਲ ਸਿੰਘ ਬੱਬੀ)-ਪੰਜਾਬ ਸਰਕਾਰ ਨੇ ਜੋ ਹੱਦ ਕਰਜੇ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਉਸ ਦੇ ਸਬੰਧ ਵਿਚ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਮੋਗਾ ਦਾ ਵਫਦ ਜ਼ਿਲ੍ਹਾ ਪ੍ਰਧਾਨ ਭੁਪਿੰਦਰ ਸਿੰਘ ਦੌਲਤਪੁਰਾ, ਜ਼ਿਲ੍ਹਾ ਮੀਡੀਆ ਸਕੱਤਰ ਬਲਕਰਨ ਸਿੰਘ ਢਿੱਲੋਂ ਦੀ ਅਗਵਾਈ ਹੇਠ ਸਹਿਕਾਰੀ ਸਭਾਵਾਂ ਉਪ ਰਜਿਸਟਰਾਰ ਡਾ. ਗੁਰਜੋਤ ਸਿੰਘ, ਸੁਰਿੰਦਰ ਕੁਮਾਰ ਜ਼ਿਲ੍ਹਾ ਮੈਨੇਜਰ, ਧੀਰਜ ਕੁਮਾਰ ਸ਼ਰਮਾ, ਮਨੋਜ ਕੁਮਾਰ, ਰਜੇਸ਼ ਕੁਮਾਰ ਨੂੰ ਮਿਲਿਆ | ਉਨ੍ਹਾਂ ਦੱਸਿਆ ਪੰਜਾਬ ਸਰਕਾਰ ਦੇ ਉਪਰੋਕਤ ਵਿਸ਼ੇ ਸਬੰਧੀ ਰਾਜ ਪੱਧਰੀ ਤਕਨੀਕੀ ਕਮੇਟੀ, ਪੰਜਾਬ ਰਾਜ ਵਿਚ ਹਾੜ੍ਹੀ ਅਤੇ ਸਾਉਣੀ ਦੀਆਂ ਫਸਲਾਂ, ਪਸ਼ੂ ਪਾਲਨ, ਮੱਛੀ ਪਾਲਨ, ਮੱਖੀ ਪਾਲਨ, ਖੁੰਬਾਂ ਦੀ ਕਾਸ਼ਤ ਅਤੇ ਹੋਰ ਵੱਖ-ਵੱਖ ਫਸਲਾਂ ਦੇ ਥੋੜ੍ਹੀ ਮਿਆਦ ਦੇ ਖੇਤੀਬਾੜੀ ਕਰਜ਼ਿਆਂ ਤਹਿਤ ਨਿਰਧਾਰਿਤ ਸਕੇਲ ਆਫ ਫਾਈਨਾਂਸ ਸਬੰਧੀ ਜਾਣੂੰ ਕਰਵਾਇਆ ਕਿ ਦੀ ਪੰਜਾਬ ਰਾਜ ਸਹਿਕਾਰੀ ਬੈਂਕ ਲਿਮ. ਚੰਡੀਗੜ੍ਹ ਨੂੰ ਲਿਖਿਆ ਹੈ ਕਿ ਨਿਰਧਾਰਿਤ ਹੋਏ ਸਕੇਲ ਆਫ ਫਾਈਨਾਂਸ ਨੂੰ ਨਬਾਰਡ ਦੇ ਪੋਰਟਲ 'ਤੇ ਅਪਡੇਟ ਕਰਵਾਇਆ ਜਾਵੇ | ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਆਗੂਆਂ ਨੇ ਜ਼ਿਲ੍ਹਾ ਉਪ ਰਜਿਸਟਰਾਰ ਸਹਿਕਾਰੀ ਸਭਾਵਾਂ ਨਾਲ ਕਿਸਾਨਾਂ ਦੇ ਜੋ ਵੀ ਮਸਲੇ ਹਨ ਬਾਰੇ ਗੱਲਬਾਤ ਕੀਤੀ | ਅਧਿਕਾਰੀਆਂ ਨੇ ਵਿਸ਼ਵਾਸ ਦਿਵਾਇਆ ਕਿ ਕਿਸਾਨਾਂ ਦਾ ਮਸਲਾ ਹੱਲ ਕਰਵਾਇਆ ਜਾਵੇਗਾ | ਇਸ ਮੌਕੇ ਜ਼ਿਲ੍ਹਾ ਜਰਨਲ ਸਕੱਤਰ ਰਵਿੰਦਰ ਸਿੰਘ ਭੋਲਾ, ਅਨੁਸ਼ਾਸਨੀ ਕਮੇਟੀ ਮੈਂਬਰ ਇਕਬਾਲ ਸਿੰਘ ਗਲੋਟੀ, ਰਸ਼ਪਾਲ ਸਿੰਘ, ਲਖਵਿੰਦਰ ਸਿੰਘ ਰੌਲੀ, ਸੁਖਵੰਤ ਸਿੰਘ ਖੋਟੇ, ਮੋਦਨ ਸਿੰਘ ਨਿਧਾਂਵਾਲਾ, ਮੇਜਰ ਸਿੰਘ ਡਰੋਲੀ, ਬੰਤ ਸਿੰਘ ਨਿਧਾਂਵਾਲਾ, ਅਵਤਾਰ ਸਿੰਘ ਡਰੋਲੀ, ਕਰਮਜੀਤ ਸਿੰਘ ਢਿੱਲੋਂ, ਸਹਿਕਾਰੀ ਸਭਾਵਾਂ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ, ਸੂਬਾ ਮੀਤ ਪ੍ਰਧਾਨ ਗੁਰਮੀਤ ਸਿੰਘ ਭਾਗੀਕੇ, ਹਰਭਜਨ ਸਿੰਘ ਤਖਾਣ ਵੱਧ, ਗੁਰਮੀਤ ਸਿੰਘ ਦਾਤੇਵਾਲ ਜ਼ਿਲ੍ਹਾ ਸਰਪ੍ਰਸਤ, ਜਗਰੂਪ ਸਿੰਘ ਥਰਾਜ, ਚਮਕੌਰ ਸਿੰਘ, ਪਰਮਜੀਤ ਸਿੰਘ, ਅਰਸ਼ਦੀਪ ਸਿੰਘ ਸੰਘਾ, ਸਵਰਨ ਸਿੰਘ, ਗੁਰਪ੍ਰੀਤ ਸਿੰਘ, ਮਿਹਰ ਸਿੰਘ, ਜੋਗਿੰਦਰ ਸਿੰਘ, ਜਗਦੀਪ ਸਿੰਘ ਸਮੇਤ ਸੈਕਟਰੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਐਡਵੋਕੇਟ ਅਮਿਤ ਅਗਰਵਾਲ ਨੂੰ ਭਾਜਪਾ ਦੇ ਕੋ-ਕਨਵੀਨਰ ਨਿਯੁਕਤ ਹੋਣ 'ਤੇ ਕੀਤਾ ਸਨਮਾਨਿਤ ਅਗਲੀ ਖ਼ਬਰ ਦਿਵਯ ਜਯੋਤੀ ਸੰਸਥਾਨ ਵਲੋਂ ਮੋਗਾ ਆਸ਼ਰਮ 'ਚ ਮਹਿਲਾ ਸਸ਼ਕਤੀਕਰਨ ਪ੍ਰੋਜੈਕਟ ਸੰਤੁਲਨ ਤਹਿਤ ਵਰਕਸ਼ਾਪ
Ad Position 24