15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਸਾਲ 2026-27 ਲਈ ਅਮੋਲ ਸੂਦ ਬਣੇ ਰੋਟਰੀ ਕਲੱਬ ਮੋਗਾ ਰਾਇਲ ਦੇ ਪ੍ਰਧਾਨ ਰੁਪੇਸ਼ ਮਜੀਠੀਆ ਸਕੱਤਰ ਤੇ ਰਵੀ ਸ਼ੰਕਰ ਬਣੇ ਕੈਸ਼ੀਅਰ

Ad Position 21
repet_subhas-goyals [Copy P29]
ਅਜੀਤ ਡੈਸਕ 11-05-2026
ਮੋਗਾ, 10 ਮਈ (ਅਸ਼ੋਕ ਬਾਂਸਲ)-ਰੋਟਰੀ ਕਲੱਬ ਮੋਗਾ ਰਾਇਲ ਦੀ ਅਹਿਮ ਮੀਟਿੰਗ ਕਲੱਬ ਦੇ ਪ੍ਰਧਾਨ ਸੀ.ਏ. ਸੁਭਾਸ਼ ਬਾਂਸਲ ਦੀ ਅਗਵਾਈ ਹੇਠ ਹੋਈ | ਮੀਟਿੰਗ ਦੌਰਾਨ ਸਾਲ 2026-27 ਲਈ ਨਵੇਂ ਪ੍ਰਧਾਨ ਦੀ ਚੋਣ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ | ਮੀਟਿੰਗ ਵਿਚ ਕਲੱਬ ਦੇ ਸਕੱਤਰ ਵਨੀਤ ਬਾਂਸਲ, ਕੈਸ਼ੀਅਰ ਪਵਨ ਸਿੰਗਲਾ, ਜਗਮੀਤ ਖੁਰਮੀ, ਵਿਭੋਰ ਸੂਦ, ਕਪਿਲ ਦੇਵ, ਵਿਜੇ ਅਰੋੜਾ, ਆਸ਼ੀਸ਼ ਅਗਰਵਾਲ, ਦਿਨੇਸ਼ ਗੋਇਲ, ਡਾ. ਨਵੀਨ ਬਾਂਸਲ , ਗਗਨਦੀਪ ਗਰਗ, ਅਤੁਲ ਬਾਂਸਲ, ਪ੍ਰਸ਼ੋਤਮ ਸ਼ਰਮਾ, ਵਨੀਤ ਗਰਗ, ਸੂਰਜ ਜੈਨ, ਅਸ਼ਵਨੀ ਬਾਂਸਲ, ਅਸ਼ਵਨੀ ਅਰੋੜਾ ਸਮੇਤ ਹੋਰ ਮੈਂਬਰ ਮੌਜੂਦ ਸਨ | ਸਾਰੇ ਮੈਂਬਰਾਂ ਨੇ ਸਹਿਮਤੀ ਨਾਲ ਹੋਟਲ ਬਿਗਬੈਨ ਦੇ ਮਾਲਕ ਅਮੋਲ ਸੂਦ ਨੂੰ ਸਰਬਸੰਮਤੀ ਨਾਲ ਪ੍ਰਧਾਨ, ਰੁਪੇਸ਼ ਮਜੀਠੀਆ ਨੂੰ ਸਕੱਤਰ ਅਤੇ ਰਵੀ ਸ਼ੰਕਰ ਨੂੰ ਕੈਸ਼ੀਅਰ ਚੁਣ ਲਿਆ ਗਿਆ | ਕਲੱਬ ਦੇ ਮੌਜੂਦਾ ਪ੍ਰਧਾਨ ਸੀ.ਏ. ਸੁਭਾਸ਼ ਬਾਂਸਲ ਅਤੇ ਹੋਰ ਮੈਂਬਰਾਂ ਨੇ ਨਵ-ਨਿਯੁਕਤ ਅਹੁਦੇਦਾਰਾਂ ਨੂੰ ਫੁੱਲਾਂ ਦੀਆਂ ਮਾਲਾਵਾਂ ਪਾ ਕੇ ਵਧਾਈ ਦਿੱਤੀ | ਨਵੇਂ ਚੁਣੇ ਗਏ ਅਹੁਦੇਦਾਰਾਂ ਨੇ ਕਿਹਾ ਕਿ ਉਹ ਸਾਰੇ ਮੈਂਬਰਾਂ ਨੂੰ ਨਾਲ ਲੈ ਕੇ ਸਮਾਜ ਸੇਵਾ ਦੇ ਕੰਮ ਹੋਰ ਵੀ ਜ਼ੋਰਦਾਰ ਢੰਗ ਨਾਲ ਕੀਤੇ ਜਾਣਗੇ | ਪ੍ਰਧਾਨ ਅਮੋਲ ਸੂਦ ਨੇ ਕਿਹਾ ਕਿ ਰੋਟਰੀ ਇੰਟਰਨੈਸ਼ਨਲ ਦੇ ਨਿਯਮਾਂ ਅਨੁਸਾਰ ਹਰ ਸਾਲ ਨਵੇਂ ਪ੍ਰਧਾਨ ਦੀ ਚੋਣ ਹੁੰਦੀ ਹੈ, ਪਰ ਰੋਟਰੀ ਕਲੱਬ ਮੋਗਾ ਰਾਇਲ ਇਕ ਅਜਿਹਾ ਕਲੱਬ ਹੈ ਜਿੱਥੇ ਸਾਰੇ ਮੈਂਬਰ ਇਕ ਕੜੀ ਵਾਂਗ ਇਕ ਦੂਜੇ ਨਾਲ ਜੁੜੇ ਹੋਏ ਹਨ | ਉਨ੍ਹਾਂ ਕਿਹਾ ਕਿ ਕਲੱਬ ਦੇ ਸਾਰੇ ਮੈਂਬਰ ਸਮਾਜਿਕ ਅਤੇ ਨੇਕ ਕੰਮ ਵਿਚ ਵੱਧ-ਚੜ੍ਹ ਕੇ ਆਪਣਾ ਯੋਗਦਾਨ ਪਾਉਂਦੇ ਹਨ |
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ 43 ਲੱਖ ਰੁਪਏ ਦੀ ਸਿੰਚਾਈ ਲਈ ਨਹਿਰੀ ਪਾਣੀ ਦੀ ਪਾਈਪਲਾਈਨ ਦੇ ਕੰਮ ਦੀ ਸ਼ੁਰੂਆਤ ਕੀ... ਅਗਲੀ ਖ਼ਬਰ ਨੇਚਰ ਪਾਰਕ ਵਿਖੇ ਲਿਖਾਰੀ ਸਭਾ ਦੀ ਹੋਈ ਮੀਟਿੰਗ, 27 ਨੂੰ ਹੋਵੇਗੀ ਨਵੀਂ ਕਮੇਟੀ ਦੀ ਚੋਣ
Ad Position 24