16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਬੰਗਾਲ ਦੀ ਜਿੱਤ 'ਤੇ ਭਜਨ ਲਾਲ ਸਿਤਾਰਾ ਅਤੇ ਵਿੱਕੀ ਸਿਤਾਰਾ ਦੀ ਅਗਵਾਈ ਹੇਠ ਵਰਕਰਾਂ ਨੇ ਖ਼ੁਸ਼ੀ ਮਨਾਈ

Ad Position 21
repet_subhas-goyals [Copy P29]
ਅਜੀਤ ਡੈਸਕ 11-05-2026
ਮੋਗਾ, 10 ਮਈ (ਸੁਰਿੰਦਰਪਾਲ ਸਿੰਘ)-ਪੂਰੇ ਦੇਸ਼ ਵਿਚ ਭਾਰਤੀ ਜਨਤਾ ਪਾਰਟੀ ਦੀ ਬੰਗਾਲ ਵਿਚ ਪ੍ਰਚੰਡ ਜਿੱਤ ਨੂੰ ਲੈ ਕੇ ਵਰਕਰਾਂ ਵਿਚ ਜਸ਼ਨ ਮਨਾਇਆ ਜਾ ਰਿਹਾ ਹੈ | ਦੇਸ਼ ਭਰ ਵਿਚ ਢੋਲ-ਬਾਜਿਆਂ ਅਤੇ ਲੱਡੂ ਵੰਡ ਕੇ, ਪਟਾਕੇ ਚਲਾ ਕੇ ਇਸ ਜਿੱਤ ਦੀ ਖ਼ੁਸ਼ੀ ਮਨਾਈ ਜਾ ਰਹੀ ਹੈ | ਮੋਗਾ ਵਿਚ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਭਜਨ ਲਾਲ ਸਿਤਾਰਾ ਅਤੇ ਵਿੱਕੀ ਸਿਤਾਰਾ ਦੀ ਅਗਵਾਈ ਹੇਠ, ਉਨ੍ਹਾਂ ਦੇ ਦਫ਼ਤਰ, ਅਕਾਲਸਰ ਰੋਡ, ਰਤਨ ਸਿਨੇਮਾ ਦੇ ਕੋਲ ਭਾਜਪਾ ਵਰਕਰਾਂ ਨੇ ਲੱਡੂ ਵੰਡ ਕੇ ਇਕ ਦੂਜੇ ਦਾ ਮੂੰਹ ਮਿੱਠਾ ਕਰਵਾਇਆ | ਭਜਨ ਲਾਲ ਸਿਤਾਰਾ ਸੀਨੀਅਰ ਨੇਤਾ, ਭਾਜਪਾ ਨਾਲ ਇਸ ਮੌਕੇ ਤੇ ਜ਼ਿਲ੍ਹਾ ਉਪ ਪ੍ਰਧਾਨ ਵਿੱਕੀ ਸਿਤਾਰਾ, ਰਣਜੀਤ ਸਿੰਘ, ਅਸ਼ੋਕ ਭੱਲਾ, ਇੰਦਰਜੀਤ ਰਾਹੀ, ਗਗਨ, ਇੰਦਰਜੀਤ, ਹੈਪੀ ਸੱਗੂ, ਸਰਕਲ ਪ੍ਰਧਾਨ ਭੁਪਿੰਦਰ ਕੁਮਾਰ, ਵਿਸ਼ਾਲ ਰਾਜਪੂਤ, ਅਸ਼ਵਨੀ ਕੁਮਾਰ, ਦਵਿੰਦਰ ਸਿੰਘ ਗਿੱਲ, ਡਾ. ਦੇਵੀ ਦਿਆਲ, ਸੁਰਿੰਦਰ ਸਿੰਘ, ਸੁਖਦੀਪ ਸਿੰਘ, ਹਰਕੀਰਤ ਸਿੰਘ, ਦੇ ਇਲਾਵਾ ਹੋਰ ਵੀ ਵਰਕਰ ਮੌਜੂਦ ਸਨ | ਭਜਨ ਲਾਲ ਸਿਤਾਰਾ ਅਤੇ ਵਿੱਕੀ ਸਿਤਾਰਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਵਿਕਾਸ ਪੱਖੀ ਨੀਤੀਆਂ 'ਤੇ ਬੰਗਾਲ ਦੀ ਜਨਤਾ ਨੇ ਮੋਹਰ ਲਾਈ ਹੈ | ਪਾਰਟੀ ਦੇ ਸ਼ੁਰੂਆਤੀ ਦੌਰ ਵਿਚ ਭਾਰਤੀ ਜਨ ਸੰਘ ਦੀ ਸ਼ੁਰੂਆਤ ਬੰਗਾਲ ਦੀ ਧਰਤੀ 'ਤੇ ਸਿਆਮਾ ਪ੍ਰਸਾਦ ਮੁਖਰਜੀ ਨੇ ਕੀਤੀ ਸੀ | ਮਮਤਾ ਬੈਨਰਜੀ ਦੇ ਕੁਸ਼ਾਸਨ, ਖ਼ਰਾਬ ਕਾਨੂੰਨੀ ਪ੍ਰਬੰਧ ਦੇ ਸਮੇਂ ਵਿਚ, ਬੰਗਾਲ ਵਿਚ ਵੱਡੇ ਬਦਲਾਅ ਦਾ ਦੌਰ ਸ਼ੁਰੂ ਹੋ ਗਿਆ | ਉਨ੍ਹਾਂ ਕਿਹਾ ਕਿ ਬੰਗਾਲ ਵਿਚ ਭਾਜਪਾ ਦੀ ਸਰਕਾਰ ਬਣਨ ਮਗਰੋਂ ਹੁਣ ਪੰਜਾਬ ਵਿਚ ਵੀ ਭਾਜਪਾ ਦੀ ਸਰਕਾਰ ਆਉਣ ਵਾਲੀ ਹੈ |
Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਮਿਡਲ ਸਕੂਲ ਤਾਰੇਵਾਲਾ ਨਵਾਂ ਦੇ ਵਿਦਿਆਰਥੀਆਂ ਨੇ ਐਨ.ਐਮ.ਐਮ.ਐਸ. ਪ੍ਰੀਖਿਆ ਪਾਸ ਕਰ ਕੇ ਸਕੂਲ ਦਾ ਨਾਂਅ ਰੌਸ਼ਨਾਇ... ਅਗਲੀ ਖ਼ਬਰ ਸਪੀਕਰ ਸੰਧਵਾਂ ਨੇ ਗਲੀਆਂ ਦੇ ਨਿਰਮਾਣ ਕਾਰਜਾਂ ਦਾ ਨੀਂਹ ਪੱਥਰ ਰੱਖਿਆ
Ad Position 24