18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਮੀਂਹ ਅਤੇ ਹਨੇਰੀ ਝੱਖੜ ਕਾਰਨ ਸ਼ੈਲਰ ਦੀ ਕੰਧ ਤੇ ਛੱਤ ਉੱਡੀ, ਕਰੀਬ 4 ਲੱਖ ਦਾ ਹੋਇਆ ਨੁਕਸਾਨ

Ad Position 21
No active advertisement
ਅਜੀਤ ਡੈਸਕ 12-05-2026
ਮੋਗਾ, 11 ਮਈ (ਅਸ਼ੋਕ ਬਾਂਸਲ)-ਅੱਜ ਮੋਗਾ ਵਿਚ ਪਏ ਭਾਰੀ ਮੀਂਹ ਅਤੇ ਹਨੇਰੀ ਝੱਖੜ ਕਾਰਨ ਜ਼ੀਰਾ ਰੋਡ ਮੋਗਾ ਤੇ ਬਣੇ ਸ਼ੈਲਰ ਬਾਲਾ ਜੀ ਰਾਈਸ ਵਿਚ ਬਣੇ ਸ਼ੈੱਡ ਦੀ ਛੱਤ ਉੱਡ ਗਈ ਤੇ ਕੰਧ ਪੂਰੀ ਤਰ੍ਹਾਂ ਢਹਿ ਗਈ | ਇਸ ਮੌਕੇ ਸ਼ੈਲਰ ਦੇ ਮਾਲਕ ਪਵਨ ਕੁਮਾਰ ਨੇ ਦੱਸਿਆ ਕਿ ਇਹ ਸ਼ੈਲਰ ਦਾ ਸ਼ੈੱਡ ਅਜੇ ਪਿਛਲੇ ਸਾਲ ਹੀ ਪਾਇਆ ਸੀ ਅਤੇ 10 ਫੁੱਟ ਉੱਚੀ ਦੀਵਾਰ ਪੂਰੀ ਤਰ੍ਹਾਂ ਚਾਰ ਚੁਫੇਰੇ ਡਿੱਗ ਗਈ ਹੈ, ਜਿਸ ਨਾਲ ਉਨ੍ਹਾਂ ਦਾ ਲਗਭਗ 4 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ | ਉਨ੍ਹਾਂ ਕਿਹਾ ਕਿ ਸ਼ੈਲਰ ਕਰੀਬ 10 ਸਾਲ ਪਹਿਲਾਂ ਹੀ ਪਾਇਆ ਗਿਆ ਸੀ ਅਤੇ ਸ਼ੈੱਡ ਪਿਛਲੇ ਸਾਲ ਹੀ ਪਾਇਆ ਗਿਆ ਸੀ ਅੱਜ ਇਹ ਕੰਧ ਤੇ ਛੱਤ ਡਿੱਗਣ ਨਾਲ ਉਨ੍ਹਾਂ ਦਾ ਭਾਰੀ ਆਰਥਿਕ ਤੌਰ ਤੇ ਨੁਕਸਾਨ ਹੋਇਆ |
Ad Position 22
No active advertisement
ਪਿਛਲੀ ਖ਼ਬਰ ਪੰਜਾਬ ਕੋ-ਐਜੂਕੇਸ਼ਨ ਸਕੂਲ ਦਾ ਦਸਵੀਂ ਨਤੀਜਾ ਸ਼ਾਨਦਾਰ, ਜ਼ਿਲ੍ਹਾ ਟਾਪ ਸਥਾਨਾਂ 'ਚ ਵਿਦਿਆਰਥਣਾਂ ਦਾ ਦਬਦਬਾ ਅਗਲੀ ਖ਼ਬਰ ਮੋਗਾ ਵਿਖੇ ਪਈ ਭਾਰੀ ਬਾਰਿਸ਼ ਤੇ ਹਨੇਰੀ ਝੱਖੜ ਨੇ ਆੜ੍ਹਤੀਆਂ ਤੇ ਮਜ਼ਦੂਰਾਂ ਦੇ ਸਾਹ ਸੂਤੇ
Ad Position 24