18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵਲੋਂ ਮੰਗਾਂ ਨੂੰ ਲੈ ਕੇ ਮੋਗਾ ਦੀ ਕੋਆਪ੍ਰੇਟਿਵ ਬੈਂਕ ਸਾਹਮਣੇ ਰੋਸ ਧਰਨਾ

Ad Position 21
No active advertisement
ਅਜੀਤ ਡੈਸਕ 12-05-2026
ਮੋਗਾ, 11 ਮਈ (ਸੁਰਿੰਦਰਪਾਲ ਸਿੰਘ)-ਭਾਰਤੀ ਕਿਸਾਨ ਯੂਨੀਅਨ ਪੰਜਾਬ ਕਾਦੀਆਂ ਜ਼ਿਲ੍ਹਾ ਇਕਾਈ ਮੋਗਾ ਵਲੋਂ ਜ਼ਿਲ੍ਹਾ ਪ੍ਰਧਾਨ ਨਿਰਮਲ ਸਿੰਘ ਮਾਣੂੰਕੇ ਦੀ ਪ੍ਰਧਾਨਗੀ ਹੇਠ ਕਿਸਾਨੀ ਮੰਗਾਂ ਨੂੰ ਲੈ ਕੇ ਮੋਗਾ ਦੀ ਕੋਆਪ੍ਰੇਟਿਵ ਬੈਂਕ ਸਾਹਮਣੇ ਰੋਸ ਧਰਨਾ ਦਿੱਤਾ ਗਿਆ ਜਿਸ ਵਿਚ ਵੱਡੀ ਗਿਣਤੀ ਵਿਚ ਕਿਸਾਨਾਂ ਨੇ ਸ਼ਮੂਲੀਅਤ ਕੀਤੀ | ਇਸ ਮੌਕੇ ਆਪਣੇ ਸੰਬੋਧਨ ਵਿਚ ਨਿਰਮਲ ਸਿੰਘ ਮਾਣੂੰਕੇ ਤੇ ਮੇਜਰ ਸਿੰਘ ਘੋਲੀਆ ਨੇ ਦੱਸਿਆ ਕਿ ਮਹਿੰਗਾਈ ਨੂੰ ਧਿਆਨ ਵਿਚ ਰੱਖਦਿਆਂ ਕੋਆਪ੍ਰੇਟਿਵ ਸੁਸਾਇਟੀਆਂ ਨਾਲ ਜੁੜੇ ਕਿਸਾਨਾਂ ਲਈ ਪ੍ਰਤੀ ਏਕੜ ਜੋ ਹੱਦ ਕਰਜ਼ੇ ਦੀ ਰਾਸ਼ੀ ਵਿਚ ਵਾਧਾ ਕੀਤਾ ਗਿਆ ਸੀ ਉਹ ਸ਼ਲਾਘਾਯੋਗ ਉਪਰਾਲਾ ਸੀ ਪਰ ਹੁਣ ਇਸ ਵਾਧੇ ਨੂੰ ਵਾਪਸ ਲੈਣਾ ਕਿਸਾਨਾਂ ਲਈ ਮੰਦਭਾਗਾ ਵਰਤਾਰਾ ਹੈ | ਕੋਆਪ੍ਰੇਟਿਵ ਸੁਸਾਇਟੀਆਂ ਤੇ ਕੋਆਪ੍ਰੇਟਿਵ ਬੈਂਕ ਇਸ ਨੂੰ ਦੁਬਾਰਾ ਚਾਲੂ ਕਰੇ | ਕਿਸਾਨਾਂ ਵਲੋਂ ਖਾਦਾਂ ਲੈਣ ਸਮੇਂ ਕੋਆਪ੍ਰੇਟਿਵ ਸੁਸਾਇਟੀਆਂ ਵਲੋਂ ਜੋ ਖਾਦਾਂ ਨਾਲ ਬੇਲੋੜਾ ਸਮਾਨ ਜਿਵੇਂ ਨੈਨੋ ਯੂਰੀਆ ਵਗ਼ੈਰਾ ਜਬਰੀ ਦੇਣਾ ਤੁਰੰਤ ਬੰਦ ਕੀਤਾ ਜਾਵੇ | ਆਗੂਆਂ ਨੇ ਕਿਹਾ ਕਿ ਇਹ ਬੈਂਕਾਂ ਸਾਡੇ ਬਜ਼ੁਰਗਾਂ ਨੇ 10-10 ਰੁਪਏ ਇਕੱਠੇ ਕਰ ਕੇ ਚਾਲੂ ਕਰਵਾਈਆਂ ਸਨ | ਇਹ ਬੈਂਕਾਂ ਦਾ ਬੋਰਡ ਪਿੰਡਾਂ ਤੋਂ ਹੀ ਸ਼ੁਰੂ ਹੋਇਆ ਤੇ ਅੱਜ ਬੋਰਡ ਨੂੰ ਬੈਂਕ ਅਧਿਕਾਰੀਆਂ ਨੇ ਗੁਮਰਾਹ ਕੀਤਾ ਹੋਇਆ ਹੈ | ਉਨ੍ਹਾਂ ਕਿਹਾ ਕਿ ਅਸੀਂ ਮੰਗ ਕਰਦੇ ਹਾਂ ਕਿ ਸੁਸਾਇਟੀਆਂ ਦਾ ਸਾਰਾ ਕਰਜ਼ਾ ਖ਼ਤਮ ਕੀਤਾ ਜਾਵੇ ਤੇ ਕਿਸਾਨਾਂ ਨੂੰ ਰਾਹਤ ਦਿੱਤੀ ਜਾਵੇ | ਇਸ ਮੌਕੇ ਹਰਪ੍ਰੀਤ ਸਿੰਘ ਦੀਦਾਰੇ ਵਾਲਾ, ਜਸਵੀਰ ਸਿੰਘ ਬਾਰੇਵਾਲਾ, ਅਜੀਤ ਸਿੰਘ ਮੰਦਰ, ਮਨਪ੍ਰੀਤ ਸਿੰਘ ਵਰ੍ਹੇ, ਬਲਦੇਵ ਸਿੰਘ ਖੁਖਰਾਣਾ, ਅੰਗਰੇਜ਼ ਸਿੰਘ, ਰਾਜਾ ਸਿੰਘ ਦੌਲਤਪੁਰਾ, ਰਮਨਦੀਪ ਸਿੰਘ, ਸਾਧੂ ਸਿੰਘ ਖੋਸਾ ਰਣਧੀਰ, ਨਛੱਤਰ ਸਿੰਘ ਧਰਮਕੋਟ, ਜਸਵੀਰ ਸਿੰਘ ਚੁਗਾਵਾਂ, ਬਲਬਾਨ ਸਿੰਘ ਚੜਿੱਕ, ਜਗਸੀਰ ਸਿੰਘ ਮੱਲਕੇ, ਜੰਗ ਸਿੰਘ ਰਾਜੇਆਣਾ, ਮੇਜਰ ਸਿੰਘ ਸਮਾਧ ਭਾਈ, ਚਰਨਪ੍ਰੀਤ ਸਿੰਘ, ਗੁਰਜਿੰਦਰ ਸਿੰਘ ਬਾਘਾ ਪੁਰਾਣਾ, ਸੰਦੀਪ ਸਿੰਘ ਘੋਲੀਆ ਖ਼ੁਰਦ, ਲੱਖਾ ਸਿੰਘ, ਗੁਰਧਿਆਨ ਸਿੰਘ, ਵਕੀਲ ਸਿੰਘ, ਅਜੈਬ ਸਿੰਘ, ਬੰਸਾ ਸਿੰਘ, ਦੇਵ ਸਿੰਘ ਮਾਣੂੰਕੇ, ਵਿੰਦਰ ਸਿੰਘ, ਨਛੱਤਰ ਸਿੰਘ ਦੀਨਾ ਸਾਹਿਬ, ਕੁਲਜਿੰਦਰ ਸਿੰਘ, ਜਗਸੀਰ ਸਿੰਘ ਤਖ਼ਤੂਪੁਰਾ, ਰਾਜਦੀਪ ਸਿੰਘ ਕਾਹਨ ਸਿੰਘ ਵਾਲਾ, ਗਮਦੂਰ ਸਿੰਘ ਨੰਬਰਦਾਰ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਮੋਗਾ ਦੇ ਪਿੰਡ ਸਮਾਧ ਭਾਈ ਦੀ ਰਮਨਦੀਪ ਕੌਰ ਨੇ ਮੈਰਿਟ ਵਿਚ ਦਰਜ ਕਰਾਇਆ ਆਪਣਾ ਨਾਂਅ ਅਗਲੀ ਖ਼ਬਰ ਪੰਜਾਬ ਕੋ-ਐਜੂਕੇਸ਼ਨ ਸਕੂਲ ਦਾ ਦਸਵੀਂ ਨਤੀਜਾ ਸ਼ਾਨਦਾਰ, ਜ਼ਿਲ੍ਹਾ ਟਾਪ ਸਥਾਨਾਂ 'ਚ ਵਿਦਿਆਰਥਣਾਂ ਦਾ ਦਬਦਬਾ
Ad Position 24