ਮੋਗਾ, 12 ਮਈ (ਜਸਪਾਲ ਸਿੰਘ ਬੱਬੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਦੇਸ਼ ਦੇ ਨਾਗਰਿਕਾਂ ਨੂੰ ਸੰਬੋਧਨ ਕਰਦਿਆਂ ਇਕ ਸਾਲ ਤੱਕ ਸੋਨਾ ਨਾ ਖਰੀਦਣ ਦੀ ਅਪੀਲ ਕਰਨ ਦੇ ਬਿਆਨ ਤੋਂ ਬਾਅਦ ਸਰਾਫਾ ਕਾਰੋਬਾਰੀਆਂ ਵਿਚ ਨਾਰਾਜ਼ਗੀ ਅਤੇ ਰੋਸ ਪਿਆ ਜਾ ਰਿਹਾ ਹੈ | ਇਸ ਦੇ ਵਿਰੋਧ ਵਿਚ ਸਰਾਫਾ ਮਾਰਕੀਟਾਂ ਨੂੰ ਬੰਦ ਕਰਨ ਦੇ ਫੈਸਲੇ 'ਤੇ ਵਿਚਾਰ ਚਰਚਾ ਕੀਤੀ ਜਾ ਰਹੀ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਰਾਫਾ ਐਸੋਸੀਏਸ਼ਨ ਦੇ ਪ੍ਰਧਾਨ ਬਲਬੀਰ ਸਿੰਘ ਰਾਮੂੰਵਾਲੀਆ, ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੇ ਪ੍ਰਧਾਨ ਅਤੇ ਸਵਰਨਕਾਰ ਸੰਘ ਦੇ ਸੂਬਾ ਸੈਕਟਰੀ ਸੁਖਚੈਨ ਸਿੰਘ ਰਾਮੂੰਵਾਲੀਆ ਨੇ ਕਰਦਿਆਂ ਕਿਹਾ ਕਿ ਸਰਾਫਾ ਕਾਰੋਬਾਰੀ ਪਹਿਲਾਂ ਹੀ ਆਰਥਿਕ ਮੰਦਹਾਲੀ ਦੇ ਦੌਰ ਵਿਚੋਂ ਗੁਜ਼ਰ ਰਹੇ ਹਨ | ਸੋਨੇ ਦੇ ਉਤਰਾ ਚੜ੍ਹਾ ਅਤੇ ਰੇਟਾਂ ਨੇ ਕਾਰੋਬਾਰ ਨੂੰ ਪਹਿਲਾਂ ਹੀ ਆਰਥਿਕ ਮੰਦੀ ਦੀ ਚਪੇਟ ਵਿਚ ਖੜ੍ਹਾ ਕਰ ਰੱਖਿਆ ਹੈ ਤੇ ਕਾਰੋਬਾਰ ਅੱਧੇ ਰਹੇ ਚੁੱਕੇ ਹਨ, ਹੁਣÉ ਉੱਪਰੋਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਦਿੱਤੇ ਬਿਆਨ ਨੇ ਵਪਾਰੀਆਂ ਅਤੇ ਸਮੂਹ ਸਰਾਫਾ ਕਾਰੋਬਾਰੀਆਂ ਦਾ ਲੱਕ ਤੋੜਨ ਦਾ ਕੰਮ ਕੀਤਾ ਹੈ | ਜਿਸ ਨਾਲ ਸੋਨੇ ਦਾ ਕਾਰੋਬਾਰ ਖਤਮ ਹੋਣ ਦੇ ਕਗਾਰ ਤੇ ਪਹੁੰਚ ਜਾਵੇਗਾ | ਉਨ੍ਹਾਂ ਨੇ ਕਿਹਾ ਕਿ ਜੇਕਰ ਮੋਦੀ ਸਰਕਾਰ ਇਕ ਸਾਲ ਤੱਕ ਸੋਨਾ ਨਾ ਖਰੀਦਣ ਦੀ ਅਪੀਲ ਕਰ ਸਕਦੀ ਹੈ ਤਾਂ ਫਿਰ ਸਰਕਾਰ ਇਕ ਸਾਲ ਤੱਕ ਕਿਸੇ ਵੀ ਸਰਾਫ਼ਾ ਕਾਰੋਬਾਰੀ ਤੋਂ ਇਕ ਸਾਲ ਲਈ ਜੀ.ਐਸ.ਟੀ ਅਤੇ ਇਨਕਮ ਟੈਕਸ ਜਾਂ ਹੋਰ ਟੈਕਸ ਦੀ ਮੁਆਫੀ ਦੇਵੇ | ਇਸ ਮੌਕੇ ਸੈਕਟਰੀ ਯਸ਼ਪਾਲ ਪਾਲੀ, ਖਜ਼ਾਨਚੀ ਸੰਜੀਵ ਕੁਮਾਰ ਗੀਟਾ, ਰਾਜੂ ਸਦਿਉੜਾ, ਦਲਜੀਤ ਸਿੰਘ ਬੱਬੂ, ਜਸਵੰਤ ਸਿੰਘ, ਕਪਿਲ ਕੰਡਾ, ਸਰੇਸ਼ ਭੱਲਾ, ਬਿੱਟਾ ਬਿਜਾਨੀਆਂ, ਰਹੁਲ ਵਰਮਾ, ਰਾਕੇਸ਼ ਭੱਲਾ, ਵਿਜੇ ਕੰਡਾ, ਗੁਰਮੇਲ ਸਿੰਘ ਧੁੰਨਾ, ਬੱਬਲੂ ਸਦਿਓੜਾ, ਸੋਨੂੰ ਭੰਮ, ਟੋਨੀ ਸਤਿਅਮ, ਬਿੰਦਰੀ ਘੱਲਾਂ ਵਾਲੇ, ਦੀਪਕ ਕੁਮਾਰ, ਦੀਪੂ ਕੰਡਾ, ਪਾਲੀ ਲੋਪੋ, ਅਜ਼ਰਾਈਲ ਅਲੀ, ਸਵਿਮ ਗਨੇਸ਼, ਸਨੀ ਅਰੋੜਾ, ਓਮ ਪ੍ਰਕਾਸ਼, ਪ੍ਰੇਮ ਸਿੰਘ, ਰਾਜੂ, ਆਦਿ ਹਾਜ਼ਰ ਸਨ |