ਬਹਿਰਾਮ, 12 ਮਈ (ਨਛੱਤਰ ਸਿੰਘ ਬਹਿਰਾਮ)-ਰੋਪੜ-ਫਗਵਾੜਾ ਮੁੱਖ ਮਾਰਗ ਬਹਿਰਾਮ ਵਿਖੇ ਜੂਨ 2023 ਤੋਂ ਜੋ ਫਲਾਈ ਓਵਰ ਪੁਲ ਬਣਨਾ ਸ਼ੁਰੂ ਹੋਇਆ ਸੀ ਉਹ ਹੁਣ 1 ਜੂਨ 2026 ਨੂੰ ਲੋਕ ਅਰਪਿਤ ਕੀਤਾ ਜਾਵੇਗਾ | ਨਿਰਮਾਣ ਕੰਪਨੀ ਤੇ ਨੈਸ਼ਨਲ ਹਾਈਵੇ ਅਥਾਰਿਟੀ ਅਨੁਸਾਰ ਰਾਹਗੀਰ ਬੜੇ ਅਰਾਮ ਨਾਲ ਇਸ ਤੋਂ ਆ ਜਾ ਸਕਣਗੇ ਜਿਸ ਦੇ ਚਾਲੂ ਹੋਣ ਨਾਲ ਲੋਕਾਂ ਦੇ ਸਮੇਂ ਦੀ ਬੱਚਤ ਵੀ ਹੋਵੇਗੀ | ਜ਼ਿਕਰਯੋਗ ਹੈ ਕਿ ਜਦੋਂ ਇਹ ਪੁਲ ਬਣਨਾ ਸ਼ੁਰੂ ਹੋਇਆ ਸੀ ਉਸ ਸਮੇਂ ਕਿਹਾ ਸੀ ਕਿ ਇਹ ਪੁੱਲ 2024 ਵਿਚ ਬਣ ਕੇ ਤਿਆਰ ਹੋ ਜਾਵੇਗਾ ਪਰ ਹੋਇਆ ਨਹੀਂ ਕਿਉਂਕਿ ਇਸ ਨੂੰ ਬਣਨ ਵਿਚ ਔਕੜਾਂ ਬਹੁਤ ਆਈਆਂ | ਕੋਈ ਕਹਿ ਰਿਹਾ ਸੀ ਕਿ ਇਹ ਪੁਲ ਪਿੱਲਰਾਂ ਵਾਲਾ ਬਣੇ, ਕੋਈ ਕਹਿ ਰਿਹਾ ਸੀ ਕਿ ਇਥੇ ਅੰਡਰ ਪਾਸ ਬਣੇ | ਰਲਾ ਮਿਲਾ ਕੇ ਹੁਣ ਇਹ ਪੁਲ ਤਕਰੀਬਨ ਮੁਕੰਮਲ ਹੋਣ ਜਾ ਰਿਹਾ ਹੈ | ਐਨ. ਐਚ. ਏ. ਆਈ. ਦੇ ਮੈਨੇਜਰ ਵਿਸ਼ਾਲ ਗੁਪਤਾ ਨੇ ਦੱਸਿਆ ਕਿ ਲਾਈਟਾਂ ਲੱਗਣੀਆਂ ਬਾਕੀ ਹਨ ਕੁਝ ਹੀ ਦਿਨਾਂ 'ਚ ਇਸ ਪੁਲ ਨੂੰ ਆਖਰੀ ਛੋਹਾਂ ਦਿੱਤੀਆਂ ਜਾਣਗੀਆਂ |
14 ਕਰੋੜ ਦੀ ਲਾਗਤ ਨਾਲ ਬਣ ਰਿਹਾ ਬਹਿਰਾਮ ਫਲਾਈਓਵਰ ਪੁਲ 1 ਜੂਨ ਨੂੰ ਹੋ ਜਾਵੇਗਾ ਚਾਲੂ
ਅਜੀਤ ਡੈਸਕ
13-05-2026