14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-05-2026

ਕਿਸਾਨ ਆਗੂਆਂ ਵਲੋਂ ਮੰਡੀਆਂ 'ਚੋਂ ਕਣਕ ਦੀ ਚੁਕਾਈ ਨਾ ਹੋਣ ਕਾਰਨ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ

Ad Position 21
No active advertisement
ਅਜੀਤ ਡੈਸਕ 13-05-2026

ਕਟਾਰੀਆਂ, 12 ਮਈ (ਪ੍ਰੇਮੀ ਸੰਧਵਾਂ)-ਮਕਸੂਦਪੁਰ-ਸੂੰਢ ਤੇ ਦਾਣਾ ਮੰਡੀ ਕਟਾਰੀਆਂ ਤੋਂ ਕਣਕ ਦੀਆਂ ਬੋਰੀਆਂ ਦੇ ਲੱਗੇ ਅੰਬਾਰਾਂ ਦੀ ਚੁਕਾਈ ਨਾ ਹੋਣ ਦੇ ਵਿਰੁੱਧ ਭਾਰਤੀ ਕਿਸਾਨ ਯੂਨੀਅਨ ਦੁਆਬੇ ਦੇ ਸੂਬਾ ਮੀਤ ਪ੍ਰਧਾਨ ਜਥੇ. ਦਵਿੰਦਰ ਸਿੰਘ ਸੰਧੂ ਸੰਧਵਾਂ, ਪ੍ਰਸਿੱਧ ਆੜ੍ਹਤੀ ਤੇ ਸੀਨੀਅਰ ਕਿਸਾਨ ਆਗੂ ਗੁਰਵਿੰਦਰ ਸਿੰਘ ਭੋਗਲ, ਮਾਰਕੀਟ ਕਮੇਟੀ ਬੰਗਾ ਦੇ ਸਾਬਕਾ ਵਾਈਸ ਪ੍ਰਧਾਨ ਬਲਦੇਵ ਸਿੰਘ ਮਕਸੂਦਪੁਰ, ਸੀਨੀਅਰ ਕਿਸਾਨ ਆਗੂ ਜਥੇ. ਇਕਬਾਲ ਸਿੰਘ ਬੈਂਸ, ਜੱਸੀ ਸੰਧੂ ਸੰਧਵਾਂ ਤੇ ਅਗਾਂਹ ਵਧੂ ਕਿਸਾਨ ਹਰਜਿੰਦਰ ਸਿੰਘ ਬਿੱਟੂ ਸੇਖੋਂ ਆਦਿ ਕਿਸਾਨ ਆਗੂਆਂ ਤੋਂ ਬਿਨਾ ਮੰਡੀ ਦੇ ਮਜ਼ਦੂਰਾਂ ਨੇ ਪੰਜਾਬ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕਰਦਿਆਂ ਕਿਹਾ ਕਿ ਮੰਡੀਆਂ 'ਚੋਂ ਕਣਕ ਦੀ ਖਰੀਦ ਦਾ ਕੰਮ ਲਗਪਗ ਮੁਕੰਮਲ ਹੋ ਗਿਆ ਹੈ ਪਰ ਸਰਕਾਰ ਨੇ ਜਾਣ ਬੁਝ ਕੇ ਕਣਕ ਦੀ ਚੁਕਾਈ ਨਾ ਕਰਵਾ ਕੇ ਆੜ੍ਹਤੀਆਂ ਤੇ ਮਜ਼ਦੂਰਾਂ ਨੂੰ ਮੰਡੀਆਂ ਵਿਚ ਬੰਨ੍ਹ ਕੇ ਬਿਠਾਇਆ ਹੋਇਆ ਹੈ | ਕਿਸਾਨ ਆਗੂ ਜਥੇ. ਦਵਿੰਦਰ ਸਿੰਘ ਗੋਗੀ ਸੰਧੂ, ਆੜ੍ਹਤੀ ਬਲਦੇਵ ਸਿੰਘ ਮਕਸੂਦਪੁਰ, ਹਰਭਜਨ ਸਿੰਘ ਭਰਲੀ, ਮੁਨੀਮ ਨਰੰਜਣ ਦਾਸ ਮੱਲ੍ਹਾ ਸੋਢੀਆਂ, ਸਤਪਾਲ ਅਰੋੜਾ, ਜਥੇ. ਹਰਜੀਤ ਸਿੰਘ, ਸਾਬਕਾ ਹੈੱਡ ਮਾਸਟਰ ਗੁਰਵਿੰਦਰ ਸਿੰਘ ਭੋਗਲ, ਆੜ੍ਹਤੀ ਰਾਮ ਕਿਸ਼ਨ ਬੀਸਲਾ, ਬਿੱਟੂ ਸੇਖੋਂ, ਆੜ੍ਹਤੀ ਪ੍ਰੇਮ ਕੁਮਾਰ ਅਰੋੜਾ, ਸਵਰਨ ਸਿੰਘ ਭੀਣ ਆਦਿ ਕਿਸਾਨਾਂ ਮਜ਼ਦੂਰਾਂ ਨੇ ਕਿਹਾ ਕਿ ਜੇਕਰ ਮੰਡੀਆਂ 'ਚੋਂ ਦੋ ਦਿਨਾਂ ਤੱਕ ਕਣਕ ਦੀ ਚੁਕਾਈ ਦਾ ਕੰਮ ਖਤਮ ਨਾ ਹੋਇਆ ਤਾਂ ਕਿਸਾਨ ਯੂਨੀਅਨ ਵਲੋਂ ਬਹਿਰਾਮ ਟੋਲ ਪਲਾਜ਼ਾ 'ਤੇ ਅਣਮਿੱਥੇ ਸਮੇਂ ਲਈ ਧਰਨਾ ਦਿੱਤਾ ਜਾਵੇਗਾ | ਇਸ ਮੌਕੇ ਗੁਰਵਿੰਦਰ ਸਿੰਘ ਭੋਗਲ, ਨਰੰਜਣ ਦਾਸ, ਵਿਪਨ ਪੰਡਤ, ਬਲਦੇਵ ਸਿੰਘ ਮਕਸੂਦਪੁਰ, ਬਿੱਟੂ ਸੇਖੋਂ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸਫ਼ਾਈ ਸੇਵਕ ਯੂਨੀਅਨ ਬੰਗਾ ਵਲੋਂ ਕਲਮ ਛੋੜ ਹੜਤਾਲ 7ਵੇਂ ਦਿਨ ਵੀ ਜਾਰੀ ਅਗਲੀ ਖ਼ਬਰ 14 ਕਰੋੜ ਦੀ ਲਾਗਤ ਨਾਲ ਬਣ ਰਿਹਾ ਬਹਿਰਾਮ ਫਲਾਈਓਵਰ ਪੁਲ 1 ਜੂਨ ਨੂੰ ਹੋ ਜਾਵੇਗਾ ਚਾਲੂ
Ad Position 24