10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-05-2026

ਕੌਂਸਲਰ ਮਨਦੀਪ ਕੱਕੜ ਦੀ ਕੋਸ਼ਿਸ਼ਾਂ ਸਫਲ, ਵਾਰਡ ਨੰਬਰ 6 'ਚ ਬਣੇਗਾ ਆਧੁਨਿਕ ਪਾਰਕ

Ad Position 21
No active advertisement
ਅਜੀਤ ਡੈਸਕ 14-05-2026
ਬਾਘਾ ਪੁਰਾਣਾ, 13 ਮਈ (ਟਿੰਕੂ ਕਾਠਪਾਲ)-ਨਗਰ ਕੌਂਸਲ ਬਾਘਾ ਪੁਰਾਣਾ ਦੇ ਵਾਸੀਆਂ ਲਈ ਖ਼ੁਸ਼ਖ਼ਬਰੀ ਸਾਹਮਣੇ ਆਈ ਹੈ | ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਵਾਰਡ ਨੰਬਰ 6 ਤੋਂ ਕੌਂਸਲਰ ਮਨਦੀਪ ਕੱਕੜ ਦੀਆਂ ਲਗਾਤਾਰ ਕੋਸ਼ਿਸ਼ਾਂ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਉਨ੍ਹਾਂ ਦੇ ਵਾਰਡ ਵਿਚ ਪੈਂਦੇ ਬਾਬਾ ਬੂਟਾ ਸ਼ਾਹ ਜੀ ਦੀ ਕਬਰ ਦੇ ਨਜ਼ਦੀਕ ਛੱਪੜ ਵਾਲੀ ਜਗ੍ਹਾ 'ਤੇ ਇਕ ਆਧੁਨਿਕ ਪਾਰਕ ਬਣਾਉਣ ਲਈ 78 ਲੱਖ ਰੁਪਏ ਦੀ ਰਾਸ਼ੀ ਮਨਜ਼ੂਰ ਹੋ ਗਈ | ਇਸ ਪ੍ਰੋਜੈਕਟ ਲਈ ਰਾਸ਼ੀ ਹਲਕਾ ਵਿਧਾਇਕ ਅੰਮਿ੍ਤਪਾਲ ਸਿੰਘ ਸੁਖਾਨੰਦ ਵਲੋਂ ਮਨਜ਼ੂਰ ਕੀਤੀ ਗਈ ਹੈ, ਜਿਸ ਨਾਲ ਇਲਾਕੇ ਦੇ ਲੋਕਾਂ ਵਿਚ ਖ਼ੁਸ਼ੀ ਦੀ ਲਹਿਰ ਹੈ | ਲੰਮੇ ਸਮੇਂ ਤੋਂ ਇਸ ਜਗ੍ਹਾ ਨੂੰ ਸੁਧਾਰਨ ਅਤੇ ਲੋਕਾਂ ਲਈ ਵਰਤੋਂ ਯੋਗ ਬਣਾਉਣ ਦੀ ਮੰਗ ਕੀਤੀ ਜਾ ਰਹੀ ਸੀ, ਜਿਸ ਨੂੰ ਹੁਣ ਹਕੀਕਤ ਦਾ ਰੂਪ ਮਿਲਣ ਜਾ ਰਿਹਾ ਹੈ | ਗੱਲਬਾਤ ਕਰਦਿਆਂ ਕੌਂਸਲਰ ਮਨਦੀਪ ਕੱਕੜ ਨੇ ਦੱਸਿਆ ਕਿ ਉਹ ਕਾਫੀ ਸਮੇਂ ਤੋਂ ਚਾਹੁੰਦੇ ਸਨ ਕਿ ਵਾਰਡ ਦੇ ਅਧੀਨ ਆਉਂਦੇ ਇਸ ਛੱਪੜ ਨੂੰ ਸੁੰਦਰ ਅਤੇ ਆਧੁਨਿਕ ਪਾਰਕ ਵਿਚ ਤਬਦੀਲ ਕੀਤਾ ਜਾਵੇ | ਉਨ੍ਹਾਂ ਕਿਹਾ ਕਿ ਇਹ ਜਗ੍ਹਾ ਪਹਿਲਾਂ ਬੇਕਾਰ ਪਈ ਹੋਈ ਸੀ, ਜਿਸ ਕਾਰਨ ਲੋਕਾਂ ਨੂੰ ਕੋਈ ਲਾਭ ਨਹੀਂ ਮਿਲ ਰਿਹਾ ਸੀ, ਪਰ ਹੁਣ ਇਸ ਨੂੰ ਵਿਕਸਤ ਕਰਕੇ ਇਲਾਕੇ ਦੇ ਲੋਕਾਂ ਲਈ ਸੈਰ-ਸਪਾਟੇ ਅਤੇ ਮਨੋਰੰਜਨ ਦਾ ਵਧੀਆ ਕੇਂਦਰ ਬਣਾਇਆ ਜਾਵੇਗਾ | ਉਨ੍ਹਾਂ ਹੋਰ ਦੱਸਿਆ ਕਿ ਇਸ ਪਾਰਕ ਵਿਚ ਆਧੁਨਿਕ ਸੁਵਿਧਾਵਾਂ ਜਿਵੇਂ ਕਿ ਵਾਕਿੰਗ ਟਰੈਕ, ਬੈਠਣ ਲਈ ਬੈਂਚਾਂ, ਬੱਚਿਆਂ ਲਈ ਖੇਡਣ ਵਾਲੇ ਸਾਧਨ ਅਤੇ ਹਰਿਆਵਲੀ ਦਾ ਖ਼ਾਸ ਧਿਆਨ ਰੱਖਿਆ ਜਾਵੇਗਾ | ਇਸ ਨਾਲ ਨਾ ਸਿਰਫ਼ ਵਾਤਾਵਰਣ ਸੁਧਰੇਗਾ, ਸਗੋਂ ਲੋਕਾਂ ਦੀ ਸਿਹਤ 'ਤੇ ਵੀ ਚੰਗਾ ਪ੍ਰਭਾਵ ਪਵੇਗਾ | ਮਨਦੀਪ ਕੱਕੜ ਨੇ ਇਸ ਮੌਕੇ ਹਲਕਾ ਵਿਧਾਇਕ ਅੰਮਿ੍ਤਪਾਲ ਸਿੰਘ ਸੁਖਾਨੰਦ ਅਤੇ ਨਗਰ ਕੌਂਸਲ ਬਾਘਾ ਪੁਰਾਣਾ ਦੀ ਪ੍ਰਧਾਨ ਸੋਨੀਆ ਗੁਪਤਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਸਹਿਯੋਗ ਨਾਲ ਇਹ ਪ੍ਰੋਜੈਕਟ ਸੰਭਵ ਹੋ ਸਕਿਆ ਹੈ | ਉਨ੍ਹਾਂ ਕਿਹਾ ਕਿ ਵਿਧਾਇਕ ਵਲੋਂ ਹਮੇਸ਼ਾ ਹੀ ਇਲਾਕੇ ਦੇ ਵਿਕਾਸ ਲਈ ਸਕਾਰਾਤਮਿਕ ਸੋਚ ਰੱਖੀ ਜਾਂਦੀ ਹੈ ਅਤੇ ਲੋਕਾਂ ਦੀਆਂ ਜ਼ਰੂਰਤਾਂ ਨੂੰ ਪ੍ਰਾਥਮਿਕਤਾ ਦਿੱਤੀ ਜਾਂਦੀ ਹੈ | ਉਨ੍ਹਾਂ ਇਹ ਵੀ ਦੱਸਿਆ ਕਿ ਜਲਦ ਹੀ ਇਸ ਪਾਰਕ ਦਾ ਕੰਮ ਸ਼ੁਰੂ ਕਰਵਾ ਦਿੱਤਾ ਜਾਵੇਗਾ ਅਤੇ ਸਮੇਂ ਸਿਰ ਇਸ ਨੂੰ ਤਿਆਰ ਕਰਕੇ ਸ਼ਹਿਰ ਵਾਸੀਆਂ ਨੂੰ ਸਮਰਪਿਤ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਇਹ ਪਾਰਕ ਨਾ ਸਿਰਫ਼ ਵਾਰਡ ਨੰਬਰ 6, ਸਗੋਂ ਪੂਰੇ ਬਾਘਾ ਪੁਰਾਣਾ ਲਈ ਇਕ ਖ਼ਾਸ ਤੋਹਫ਼ਾ ਸਾਬਤ ਹੋਵੇਗਾ | ਅੰਤ ਵਿਚ ਮਨਦੀਪ ਕੱਕੜ ਨੇ ਕਿਹਾ ਕਿ ਉਨ੍ਹਾਂ ਦਾ ਇਕੋ ਇਕ ਮਕਸਦ ਆਪਣੇ ਵਾਰਡ ਨੂੰ ਸਫ਼ਾਈ ਅਤੇ ਸੁੰਦਰਤਾ ਪੱਖੋਂ ਮਿਸਾਲ ਬਣਾਉਣਾ ਹੈ | ਇਸ ਲਈ ਉਹ ਲਗਾਤਾਰ ਯਤਨਸ਼ੀਲ ਹਨ ਅਤੇ ਭਵਿੱਖ ਵਿਚ ਵੀ ਇਸੇ ਤਰ੍ਹਾਂ ਦੇ ਵਿਕਾਸ ਕਾਰਜ ਜਾਰੀ ਰਹਿਣਗੇ |
Ad Position 22
No active advertisement
ਪਿਛਲੀ ਖ਼ਬਰ ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਡਾ. ਸੀਮਾਂਤ ਗਰਗ ਨੇ ਸੂਰਿਆ ਪੁੱਤਰ ਸ਼ਨੀਦੇਵ ਮੰਦਰ ਵਿਖੇ ਜਗਰਾਤੇ ਦੇ ਸੱਦਾ ਪੱਤਰ ਜ... ਅਗਲੀ ਖ਼ਬਰ ਆਰੀਆਭੱਟਾ ਗਰੁੱਪ ਦੇ ਸਹਿਯੋਗ ਨਾਲ ਸੋਨੀ ਸਾਈਕਿਲੰਗ ਗਰੁੱਪ ਦੀ ਸ਼ੁਰੂਆਤ
Ad Position 24