10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-05-2026

ਆਰੀਆਭੱਟਾ ਗਰੁੱਪ ਦੇ ਸਹਿਯੋਗ ਨਾਲ ਸੋਨੀ ਸਾਈਕਿਲੰਗ ਗਰੁੱਪ ਦੀ ਸ਼ੁਰੂਆਤ

Ad Position 21
No active advertisement
ਬਰਨਾਲਾ ਵਿਖੇ ਸੋਨੀ ਸਾਈਕਿਲੰਗ ਗਰੁੱਪ ਦੀ ਸ਼ੁਰੂਆਤ ਮੌਕੇ ਗਰੁੱਪ ਦੇ ਮੈਂਬਰ | ਅਜੀਤ ਤਸਵੀਰ <br/> 14-05-2026
ਬਰਨਾਲਾ, 13 ਮਈ (ਗੁਰਪ੍ਰੀਤ ਸਿੰਘ ਲਾਡੀ)-ਬਰਨਾਲਾ ਸ਼ਹਿਰ 'ਚ ਸਿਹਤਮੰਦ ਅਤੇ ਤੰਦਰੁਸਤ ਸਮਾਜ ਦੀ ਸਿਰਜਣਾ ਵੱਲ ਇੱਕ ਵਿਲੱਖਣ ਅਤੇ ਪ੍ਰੇਰਣਾਦਾਇਕ ਕਦਮ ਚੁੱਕਦਿਆਂ ਪਰਵੀਨ ਕੁਮਾਰ (ਸੋਨੀ) ਬਰਨਾਲਾ ਵਲੋਂ ਆਰੀਆਭੱਟਾ ਗਰੁੱਪ ਦੇ ਸਹਿਯੋਗ ਨਾਲ ਸੋਨੀ ਸਾਈਕਲਿੰਗ ਗਰੁੱਪ ਦੀ ਸ਼ੁਰੂਆਤ ਕੀਤੀ ਗਈ | ਗਰੁੱਪ ਦੀ ਸ਼ੁਰੂਆਤ ਮੌਕੇ ਸ਼ਹਿਰ ਦੇ ਵੱਡੀ ਗਿਣਤੀ ਵਿਚ ਸਾਈਕਲਿੰਗ ਪ੍ਰੇਮੀ, ਨੌਜਵਾਨ, ਸਮਾਜ ਸੇਵੀ ਅਤੇ ਸਿਹਤ ਪ੍ਰਤੀ ਜਾਗਰੂਕ ਲੋਕ ਮੌਜੂਦ ਰਹੇ | ਇਸ ਮੌਕੇ ਸੰਬੋਧਨ ਕਰਦਿਆਂ ਪਰਵੀਨ ਕੁਮਾਰ (ਸੋਨੀ) ਨੇ ਕਿਹਾ ਕਿ ਅੱਜ ਦੇ ਸਮੇਂ ਵਿਚ ਮਨੁੱਖ ਦੀ ਜ਼ਿੰਦਗੀ ਬਹੁਤ ਵਿਅਸਤ ਅਤੇ ਤਣਾਅ ਭਰੀ ਹੋ ਚੁੱਕੀ ਹੈ | ਲੋਕ ਮੋਬਾਈਲ ਫ਼ੋਨ, ਸੋਸ਼ਲ ਮੀਡੀਆ ਅਤੇ ਆਧੁਨਿਕ ਜੀਵਨ ਸ਼ੈਲੀ ਦੇ ਕਾਰਨ ਸਰੀਰਕ ਕਿਰਿਆਵਾਂ ਤੋਂ ਦੂਰ ਹੋ ਰਹੇ ਹਨ, ਜਿਸ ਕਾਰਨ ਮੋਟਾਪਾ, ਸ਼ੂਗਰ, ਬਲੱਡ ਪ੍ਰੈਸ਼ਰ, ਦਿਲ ਦੀਆਂ ਬਿਮਾਰੀਆਂ ਅਤੇ ਮਾਨਸਿਕ ਤਣਾਅ ਵਰਗੀਆਂ ਸਮੱਸਿਆਵਾਂ ਲਗਾਤਾਰ ਵੱਧ ਰਹੀਆਂ ਹਨ | ਉਨ੍ਹਾਂ ਦੱਸਿਆ ਕਿ ਗਰੁੱਪ ਵਲੋਂ ਹਰ ਰੋਜ਼ ਸਵੇਰੇ ਸਾਈਕਲ ਰਾਈਡਾਂ ਦਾ ਆਯੋਜਨ ਕੀਤਾ ਜਾਵੇਗਾ, ਜਿਸ ਵਿਚ ਸ਼ਹਿਰ ਦੇ ਹਰ ਵਰਗ ਦੇ ਲੋਕ ਹਿੱਸਾ ਲੈ ਸਕਣਗੇ | ਇਸ ਤੋਂ ਇਲਾਵਾ ਸਮੇਂ-ਸਮੇਂ 'ਤੇ ਵਿਸ਼ੇਸ਼ ਫਿਟਨੈੱਸ ਰਾਈਡਾਂ, ਸਾਈਕਲ ਰੈਲੀਆਂ ਅਤੇ ਜਾਗਰੂਕਤਾ ਮੁਹਿੰਮਾਂ ਵੀ ਚਲਾਈਆਂ ਜਾਣਗੀਆਂ | ਭਵਿੱਖ ਵਿਚ ਗਰੁੱਪ ਵਲੋਂ 'ਰਾਈਡ ਫ਼ਾਰ ਹੈਲਥ”, ਰਾਈਡ ਫ਼ਾਰ ਐਨਵਾਇਰਨਮੈਂਟ' ਅਤੇ 'ਨਸ਼ਾ ਮੁਕਤ ਪੰਜਾਬ' ਵਰਗੀਆਂ ਵਿਸ਼ੇਸ਼ ਮੁਹਿੰਮਾਂ ਵੀ ਚਲਾਈਆਂ ਜਾਣਗੀਆਂ, ਤਾਂ ਜੋ ਸਮਾਜ ਵਿਚ ਸਕਾਰਾਤਮਿਕ ਬਦਲਾਅ ਲਿਆਂਦਾ ਜਾ ਸਕੇ | ਆਰੀਆਭੱਟਾ ਗਰੁੱਪ ਦੇ ਚੇਅਰਮੈਨ ਸ੍ਰੀ ਆਰ.ਕੇ. ਗੁਪਤਾ ਵਲੋਂ ਸੋਨੀ ਸਾਈਕਲਿੰਗ ਗਰੁੱਪ ਦੇ ਸਮੂਹ ਮੈਂਬਰਾਂ ਨੂੰ ਵਿਸ਼ੇਸ਼ ਸਾਈਕਲਿੰਗ ਡਰੈੱਸਾਂ ਭੇਟ ਕੀਤੀਆਂ ਗਈਆਂ | ਸ੍ਰੀ ਗੁਪਤਾ ਨੇ ਕਿਹਾ ਕਿ ਇਸ ਸਾਈਕਿਲੰਗ ਗਰੁੱਪ ਦਾ ਉਦੇਸ਼ ਸਿਰਫ਼ ਸਾਈਕਲ ਚਲਾਉਣ ਤੱਕ ਸੀਮਿਤ ਨਹੀਂ ਹੈ, ਸਗੋਂ ਲੋਕਾਂ ਵਿਚ ਸਿਹਤ ਪ੍ਰਤੀ ਜਾਗਰੂਕਤਾ ਪੈਦਾ ਕਰਨਾ, ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣਾ ਅਤੇ ਉਨ੍ਹਾਂ ਵਿਚ ਆਤਮ ਵਿਸ਼ਵਾਸ ਅਤੇ ਅਨੁਸ਼ਾਸਨ ਦੀ ਭਾਵਨਾ ਪੈਦਾ ਕਰਨਾ ਵੀ ਹੈ | ਆਰੀਆਭੱਟ ਕਾਲਜ ਦੀ ਪ੍ਰਬੰਧਕੀ ਕਮੇਟੀ ਦੇ ਮੈਂਬਰ ਰਾਜੀਵ ਮੰਗਲਾ, ਵਿੱਕੀ ਸਿੰਗਲ, ਇੰਦਰਪਾਲ ਗੋਇਲ, ਹਰਭਜਨ ਸਿੰਘ, ਮੋਹਿਤ ਮੰਗਲਾ ਅਤੇ ਅਸ਼ਵਨੀ ਸਿੰਗਲਾ ਨੇ ਸੋਨੀ ਸਾਈਕਲਿੰਗ ਗਰੁੱਪ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ | ਇਸ ਮੌਕੇ ਗਰੁੱਪ ਦੇ ਮੈਂਬਰ ਕਪਿਲ ਰੂਟਸ, ਅਰਿਹੰਤ ਜੈਨ, ਜਤਿੰਦਰ ਸਿੰਗਲਾ, ਜਤਿਨ ਕਪਿਲਾ, ਗੋਰਾ ਬਾਂਸਲ, ਪਰਵੀਨ ਬਾਂਸਲ (ਸੋਨੀ), ਵਿਕੀ ਗੋਇਲ, ਟਿੰਕੂ ਗੁਪਤਾ, ਗੈਮੀ ਬਾਂਸਲ, ਮੁਕੇਸ਼ ਸੈਨ, ਅੰਕੁਰ ਸਾਹੋਰੀਆ, ਧੀਰਜ ਕੁਮਾਰ, ਅਨਿਲ ਮਿੱਤਲ, ਦੀਪਕ ਜਿੰਦਲ, ਨੈਤਿਕ ਸਿੰਗਲਾ, ਮੁਕੇਸ਼ ਬਾਂਸਲ, ਰਿਸ਼ਵ, ਰਾਫੀ, ਸ਼ੈਂਟੀ ਮਿੱਤਲ, ਹੈਪੀ ਗੋਇਲ, ਮੁਦਿਤ ਗੋਇਲ ਅਤੇ ਹੋਰ ਸਾਈਕਲਿੰਗ ਪ੍ਰੇਮੀ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਕੌਂਸਲਰ ਮਨਦੀਪ ਕੱਕੜ ਦੀ ਕੋਸ਼ਿਸ਼ਾਂ ਸਫਲ, ਵਾਰਡ ਨੰਬਰ 6 'ਚ ਬਣੇਗਾ ਆਧੁਨਿਕ ਪਾਰਕ ਅਗਲੀ ਖ਼ਬਰ ਸ਼ਿਵਾਲਿਕ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਕਰਾਟੇ ਚੈਂਪੀਅਨਸ਼ਿਪ 'ਚ ਮਾਰੀ ਬਾਜ਼ੀ <br/>
Ad Position 24