10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-05-2026

ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਡਾ. ਸੀਮਾਂਤ ਗਰਗ ਨੇ ਸੂਰਿਆ ਪੁੱਤਰ ਸ਼ਨੀਦੇਵ ਮੰਦਰ ਵਿਖੇ ਜਗਰਾਤੇ ਦੇ ਸੱਦਾ ਪੱਤਰ ਜਾਰੀ ਕੀਤੇ

Ad Position 21
No active advertisement
ਅਜੀਤ ਡੈਸਕ 14-05-2026
ਮੋਗਾ, 13 ਮਈ (ਸੁਰਿੰਦਰਪਾਲ ਸਿੰਘ)-ਸੂਰਿਆ ਪੁੱਤਰ ਸ਼ਨੀਦੇਵ ਪਰਿਕਰਮਾ ਮੰਦਰ ਵਲੋਂ 16 ਮਈ ਨੂੰ ਸ਼ਨੀ ਜੈਅੰਤੀ ਦੇ ਸ਼ੁੱਭ ਮੌਕੇ 'ਤੇ ਇਕ ਵਿਸ਼ਾਲ ਜਗਰਾਤੇ ਦਾ ਆਯੋਜਨ ਕੀਤਾ ਜਾ ਰਿਹਾ ਹੈ | ਇਹ ਧਾਰਮਿਕ ਸਮਾਗਮ ਪੰਡਤ ਉਮਾਨੰਦ ਸ਼ਰਮਾ ਅਤੇ ਬਜਰੰਗ ਦਲ ਦੇ ਜ਼ਿਲ੍ਹਾ ਕਨਵੀਨਰ ਪੰਡਤ ਸ਼ੁਭਮ ਸ਼ਰਮਾ ਦੀ ਅਗਵਾਈ ਹੇਠ ਕਰਵਾਇਆ ਜਾ ਰਿਹਾ ਹੈ | ਅੱਜ ਮੋਗਾ ਦੀ ਪੁਰਾਣੀ ਅਨਾਜ ਮੰਡੀ ਵਿਖੇ ਸਾਬਕਾ ਭਾਜਪਾ ਜ਼ਿਲ੍ਹਾ ਪ੍ਰਧਾਨ ਡਾ. ਸੀਮਾਂਤ ਗਰਗ ਵਲੋਂ ਇਸ ਸਮਾਗਮ ਲਈ ਸੱਦਾ ਪੱਤਰ ਜਾਰੀ ਕੀਤੇ ਗਏ | ਇਸ ਮੌਕੇ ਡਾ. ਸੀਮਾਂਤ ਗਰਗ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਜਗਰਾਤੇ ਵਿਚ ਸ਼ਾਮਿਲ ਹੋਣ ਅਤੇ ਭਗਵਾਨ ਸ਼ਨੀ ਦਾ ਆਸ਼ੀਰਵਾਦ ਲੈਣ ਲਈ ਉਤਸ਼ਾਹਿਤ ਕਰਨ | ਇਸ ਮੌਕੇ ਬੋਲਦਿਆਂ ਪੰਡਤ ਉਮਾਨੰਦ ਸ਼ਰਮਾ ਨੇ ਕਿਹਾ ਕਿ ਸ਼ਨੀ ਜੈਅੰਤੀ ਸਮਾਗਮ ਵਿਚ ਕਈ ਵਿਸ਼ੇਸ਼ ਮਹਿਮਾਨਾਂ ਦੀ ਵਿਸ਼ੇਸ਼ ਮੌਜੂਦਗੀ ਹੋਵੇਗੀ, ਜਿਨ੍ਹਾਂ ਵਿਚ ਉਹ ਮੁੱਖ ਮਹਿਮਾਨ ਵਜੋਂ, ਬਲਵਿੰਦਰ ਸਿੰਘ ਉਰਫ਼ ਰਾਜਾ ਚਿਸ਼ਤੀ, ਨੀਰਾ ਅਗਰਵਾਲ ਚੇਅਰਪਰਸਨ ਮੁਸਕਰਾਹਟ ਸੇਵਾ ਟਰੱਸਟ, ਦੇਵ ਪਿ੍ਆ ਤਿਆਗੀ ਐਮ.ਡੀ. ਰਾਈਟਵੇ ਏਅਰਲਿੰਕਸ, ਨਵਦੀਪ ਗੁਪਤਾ ਸ਼ਰਮਾ ਟਰੈਵਲਜ਼, ਦੇਵ ਕੁਮਾਰ ਐਮ.ਡੀ. ਦੇਵ ਬ੍ਰਦਰਜ਼ ਸੈਲੂਨ ਅਤੇ ਪਵਨ ਸ਼ਰਮਾ ਸ਼ਾਮਿਲ ਹਨ | ਇਸ ਤੋਂ ਇਲਾਵਾ ਵਿਸ਼ਵ ਹਿੰਦੂ ਪ੍ਰੀਸ਼ਦ ਨਾਲ ਜੁੜੇ ਅਹੁਦੇਦਾਰ ਜਿਨ੍ਹਾਂ ਵਿਚ ਵਿਜੇ ਅਰੋੜਾ ਸੂਬਾਈ ਉਪ ਪ੍ਰਧਾਨ ਰਾਜਿੰਦਰ ਕੋਹਲੀ ਜ਼ਿਲ੍ਹਾ ਪ੍ਰਧਾਨ, ਐਡਵੋਕੇਟ ਵਰਿੰਦਰ ਗਰਗ ਸੂਬਾਈ ਕਾਨੂੰਨੀ ਮੁਖੀ, ਐਡਵੋਕੇਟ ਅਵਿਨਾਸ਼ ਰਾਣਾ ਅਤੇ ਗਗਨ ਸੈਦੀ ਸ਼ਾਮਿਲ ਹਨ, ਵੀ ਪ੍ਰੋਗਰਾਮ ਵਿਚ ਹਿੱਸਾ ਲੈਣਗੇ | ਕਿਰਪਾਲ ਸਿੰਘ ਨਾਗਪਾਲ, ਜਗਦੀਪ ਪੁਰੀ, ਹਿਤੇਸ਼ ਗੁਪਤਾ ਅਤੇ ਵਿਮਲ ਜੈਨ ਦੀਵੇ ਜਗਾਉਣ ਦੀ ਰਸਮ ਲਈ ਮੌਜੂਦ ਰਹਿਣਗੇ | ਇਸ ਸਮਾਗਮ ਦੀ ਸਫਲਤਾ ਨੂੰ ਯਕੀਨੀ ਬਣਾਉਣ ਲਈ ਪਰਵੀਨ ਰਾਜਪੂਤ, ਕਮਲ ਸ਼ਰਮਾ, ਦਿਵਾਂਸ਼ੂ ਹਾਂਡਾ, ਰਾਹੁਲ ਸ਼ਰਮਾ, ਕਰਤਵਯ ਵਰਮਾ, ਅੰਕੁਸ਼ ਬੋਹਤ ਅਤੇ ਉਦੈ ਕਪੂਰ ਸਰਗਰਮ ਭੂਮਿਕਾ ਨਿਭਾ ਰਹੇ ਹਨ |
Ad Position 22
No active advertisement
ਪਿਛਲੀ ਖ਼ਬਰ ਆਈ.ਐਸ.ਐਫ. ਕਾਲਜ ਆਫ਼ ਫਾਰਮੇਸੀ ਵਿਖੇ ਖੋਜ ਸਲਾਹਕਾਰ ਬੋਰਡ ਦੀ ਮੀਟਿੰਗ ਅਗਲੀ ਖ਼ਬਰ ਕੌਂਸਲਰ ਮਨਦੀਪ ਕੱਕੜ ਦੀ ਕੋਸ਼ਿਸ਼ਾਂ ਸਫਲ, ਵਾਰਡ ਨੰਬਰ 6 'ਚ ਬਣੇਗਾ ਆਧੁਨਿਕ ਪਾਰਕ
Ad Position 24