10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-05-2026

ਮੈਰਿਟ ਲਿਸਟ 'ਚ ਆਈ ਰਮਨਦੀਪ ਕÏਰ ਸਰੋਆ ਨੂੰ ਖੁੱਲ੍ਹੀ ਗੱਡੀ ਵਿਚ ਬਿਠਾ ਕੇ ਲਾਇਆ ਪਿੰਡ ਦਾ ਚੱਕਰ

Ad Position 21
No active advertisement
ਅਜੀਤ ਡੈਸਕ 14-05-2026
ਸਮਾਧ ਭਾਈ, 13 ਮਈ (ਜਗਰੂਪ ਸਿੰਘ ਸਰੋਆ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਜਾਰੀ ਦਸਵੀਂ ਦੇ ਨਤੀਜਿਆਂ ਦੌਰਾਨ ਮੈਰਿਟ ਵਿਚ ਆਪਣਾ ਨਾਂਅ ਦਰਜ ਕਰਾਉਣ ਵਾਲੀ ਪਿੰਡ ਸਮਾਧ ਭਾਈ ਵਾਸੀ ਤੇ ਭਾਈ ਰੂਪ ਚੰਦ ਮਾਡਲ ਹਾਈ ਸਕੂਲ ਸਮਾਧ ਭਾਈ ਦੀ ਵਿਦਿਆਰਥਣ ਰਮਨਦੀਪ ਕÏਰ ਪੁੱਤਰੀ ਹਰਬੰਸ ਸਿੰਘ ਸਰੋਆ ਦਾ ਇਸ ਪ੍ਰਾਪਤੀ 'ਤੇ ਸਕੂਲ ਅਤੇ ਪਿੰਡ ਵਾਸੀਆਂ ਵਲੋਂ ਸ਼ਾਹੀ ਸਨਮਾਨ ਕੀਤਾ ਗਿਆ¢ ਇਸ ਮੌਕੇ ਰਮਨਦੀਪ ਕÏਰ ਨੂੰ ਖੁੱਲ੍ਹੀ ਗੱਡੀ ਵਿਚ ਫੁੱਲਾਂ ਦੇ ਹਾਰਾਂ ਨਾਲ ਲੱਦ ਕੇ ਪਿੰਡ ਦਾ ਚੱਕਰ ਲਗਾਇਆ ਗਿਆ¢ ਸਕੂਲ ਪਿ੍ੰਸੀਪਲ ਗੁਰਪ੍ਰੀਤ ਸਿੰਘ ਧਾਲੀਵਾਲ ਨੇ ਦੱਸਿਆ ਕਿ 650 'ਚੋਂ 635 (98 ਫੀਸਦੀ) ਅੰਕ ਪ੍ਰਾਪਤ ਕਰਨ 'ਤੇ ਸਕੂਲ ਮੈਨੇਜਮੈਂਟ ਕਮੇਟੀ ਤਰਫ਼ੋਂ ਰਮਨਦੀਪ ਕੌਰ ਨੂੰ 21000 ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ ਗਿਆ ਹੈ | ਇਸ ਸਮੇਂ ਰਮਨਦੀਪ ਕੌਰ ਨੂੰ ਉਸ ਦੇ ਘਰ ਸਨਮਾਨ ਪੂਰਵਕ ਛੱਡ ਕੇ ਆਉਣ ਮੌਕੇ ਗੁਰਦੁਆਰਾ ਭਗਤ ਰਵਿਦਾਸ ਜੀ ਵਿਖੇ ਸ਼ੁਕਰਾਨੇ ਵਜੋਂ ਅਰਦਾਸ ਕਰਕੇ ਅਸ਼ੀਰਵਾਦ ਲਿਆ¢ ਇਸ ਮੌਕੇ ਪਿ੍ੰਸੀਪਲ ਧਾਲੀਵਾਲ ਨੇ ਕਿਹਾ ਅਜਿਹੇ ਵਿਦਿਆਰਥੀ ਜਿੱਥੇ ਨਵੇਂ ਵਿਦਿਆਰਥੀਆਂ ਲਈ ਪ੍ਰੇਰਨਾ ਸਰੋਤ ਹਨ ਉੱਥੇ ਸਕੂਲ, ਮਾਪਿਆਂ ਤੇ ਇਲਾਕੇ ਦਾ ਮਾਣ ਹਨ ¢ ਇਸ ਸਮੇਂ ਅਕਾਲੀ ਆਗੂ ਕਰਨਲ ਦਰਸ਼ਨ ਸਿੰਘ, ਕਾਂਗਰਸ ਆਗੂ ਭੋਲਾ ਸਿੰਘ ਬਰਾੜ, ਚੇਅਰਮੈਨ ਕੁਲਵੰਤ ਸਿੰਘ ਮਲੂਕਾ, ਸਰਪੰਚ ਲਖਵੀਰ ਸਿੰਘ ਬਾਗੜੀ, ਬਲਾਕ ਸੰਮਤੀ ਲੱਖੀ ਖੋਖਰ, ਸਾਬਕਾ ਸਰਪੰਚ ਬਲਵਿੰਦਰਜੀਤ ਸਿੰਘ ਬਰਾੜ, ਸਾਬਕਾ ਸਰਪੰਚ ਕੁਲਵਿੰਦਰ ਸਿੰਘ ਢਿੱਲੋਂ, ਦਰਸ਼ਨ ਸਿੰਘ ਭੀਮ, ਪੰਚ ਗੁਰਮੇਲ ਸਿੰਘ, ਆਪ ਆਗੂ ਤਰਸੇਮ ਸੰਗਮ, ਪੰਚ ਗੁਰਦੇਵ ਸਿੰਘ, ਬਿੱਕਰ ਸਿੰਘ ਭਾਈ, ਐਜੂਕੇਸ਼ਨ ਕਮੇਟੀ ਪ੍ਰਧਾਨ ਸਤਨਾਮ ਸਿੰਘ ਭਾਈ, ਮਾਸਟਰ ਨਿਰਮਲ ਸਿੰਘ, ਜਸਵਿੰਦਰ ਸਿੰਘ ਸੈਕਟਰੀ, ਖ਼ਜ਼ਾਨਚੀ ਗੁਰਤੇਜ ਸਿੰਘ ਭਾਈ, ਠੇਕੇਦਾਰ ਚਰਨ ਸਿੰਘ, ਵੀਰ ਸਿੰਘ ਭਾਈ, ਛਿੰਦਰ ਸਿੰਘ ਖੋਖਰ, ਸੋਨੰੂ ਨੰਬਰਦਾਰ, ਨਛੱਤਰ ਸਿੰਘ ਭਾਈ, ਜਸਵਿੰਦਰ ਕਿੰਗਰਾ, ਡਾ. ਗਰਜਾ ਸਿੰਘ, ਮੰਦਰ ਸਿੰਘ, ਜੋਗਿੰਦਰ ਸਿੰਘ, ਸੁਖਚਰਨਜੀਤ ਸਿੰਘ, ਮੇਵਾ ਸਿੰਘ, ਮੇਹਰ ਸਿੰਘ, ਜਸਪਾਲ ਸਿੰਘ, ਮੋਹਨ ਸਿੰਘ, ਦਰਸ਼ਨ ਸਿੰਘ, ਸਮੂਹ ਸਟਾਫ਼ ਅਤੇ ਵੱਡੀ ਗਿਣਤੀ ਵਿਚ ਵਿਦਿਆਰਥੀ ਹਾਜ਼ਰ ਸਨ¢
Ad Position 22
No active advertisement
ਪਿਛਲੀ ਖ਼ਬਰ ਪਿੰਡ ਮਾਣੂੰਕੇ 'ਚ ਗੁੰਡਾ ਅਨਸਰਾਂ ਵਿਰੁੱਧ ਸਮੂਹ ਦੁਕਾਨਦਾਰਾਂ ਨੇ ਰੋਸ ਵਜੋਂ ਕੀਤਾ ਬਾਜ਼ਾਰ ਬੰਦ ਅਗਲੀ ਖ਼ਬਰ ਡਾ. ਕਰਨਜੀਤ ਸਿੰਘ ਗਿੱਲ ਸੰਯੁਕਤ ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ ਅਧਿਕਾਰੀਆਂ ਨਾਲ ਮੀਟਿੰਗ
Ad Position 24