02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਕਿਸਾਨਾਂ ਦੀਆਂ ਮੁਸ਼ਕਿਲਾਂ ਨੂੰ ਧਿਆਨ 'ਚ ਰੱਖਦੇ ਹੋਏ ਸਰਕਾਰ ਸਕੇਲ ਆਫ਼ ਫਾਈਨਾਂਸ ਦਾ ਮਸਲਾ ਜਲਦ ਹੱਲ ਕਰੇ-ਸੈਕਟਰੀ ਬਗੀਚਾ ਸਿੰਘ ਬੀੜ ਰਾਊਕੇ

Ad Position 21
No active advertisement
ਅਜੀਤ ਡੈਸਕ 15-05-2026
ਬੱਧਨੀ ਕਲਾਂ, 14 ਮਈ (ਸੰਜੀਵ ਕੋਛੜ)-ਪੰਜਾਬ ਸਰਕਾਰ ਅਧੀਨ ਆਉਂਦੀਆਂ ਕੋਆਪਰੇਟਿਵ ਸੁਸਾਇਟੀਆਂ (ਸਹਿਕਾਰੀ ਸਭਾਵਾਂ) ਦੇ ਮੁਲਾਜ਼ਮਾਂ ਵਲੋਂ ਕਲਮ ਛੋੜ ਹੜਤਾਲ ਲਗਾਤਾਰ ਜਾਰੀ ਹੈ | ਇਹ ਪ੍ਰਗਟਾਵਾ ਸੈਕਟਰੀ ਬਗੀਚਾ ਸਿੰਘ ਬੀੜ ਰਾਊਕੇ ਨੇ ਕੀਤਾ | ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਅੰਦਰ ਕਿਸਾਨ ਭਰਾਵਾਂ ਨੂੰ ਖੇਤੀ ਸਬੰਧੀ ਸਹੂਲਤਾਂ ਦੇਣ ਲਈ ਸਥਾਪਿਤ ਕੋਆਪਰੇਟਿਵ ਸੁਸਾਇਟੀਆਂ 'ਚ ਕੋਆਪਰੇਟਿਵ ਬੈਂਕਾਂ ਵਲੋਂ ਨਵੇਂ ਐਮ.ਸੀ.ਐਲ. ਲਾਗੂ ਨਾ ਕਰਨ ਦੇ ਰੋਸ ਵਜੋਂ ਯੂਨੀਅਨ ਦੇ ਸੱਦੇ 'ਤੇ ਬੀਤੇ 7 ਮਈ ਤੋਂ ਲਗਾਤਾਰ ਚੱਲ ਰਹੀ ਹੜਤਾਲ ਕਰਕੇ ਹੁਣ 15 ਮਈ ਤੱਕ ਪੰਜਾਬ ਦੀਆਂ ਸਮੂਹ ਸਹਿਕਾਰੀ ਸਭਾਵਾਂ 'ਚ ਕਲਮ ਛੋੜ ਹੜਤਾਲ ਕਰਕੇ ਕੰਮਕਾਜ ਨੂੰ ਠੱਪ ਕਰ ਦਿੱਤਾ ਹੈ | ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਕਰਜ਼ਾ ਸਹੂਲਤਾਂ ਦੇਣ ਲਈ ਸਰਕਾਰ ਵਲੋਂ ਜੋ ਵਾਧਾ ਕੀਤਾ ਗਿਆ ਸੀ ਉਸ ਫ਼ੈਸਲੇ ਨੂੰ ਸਰਕਾਰ ਵਲੋਂ ਵਾਪਸ ਲੈ ਲਿਆ ਗਿਆ ਹੈ, ਜੋ ਕਿ ਕਿਸਾਨਾਂ ਲਈ ਮੰਦਭਾਗਾ ਵਰਤਾਰਾ ਹੈ | ਇਸ ਮੌਕੇ ਸੈਕਟਰੀ ਗਗਨਦੀਪ ਸਿੰਘ ਲੋਪੋ, ਸੈਕਟਰੀ ਗੁਰਮੀਤ ਸਿੰਘ ਮੱਲੇਆਣਾ, ਸੁਖਪ੍ਰੀਤ ਸਿੰਘ ਕੁੱਸਾ, ਗੁਰਜੋਤ ਸਿੰਘ ਮੀਨੀਆਂ, ਗੁਰਪ੍ਰੀਤ ਸਿੰਘ ਬੱਧਨੀ ਕਲਾਂ, ਗੁਰਮੀਤ ਸਿੰਘ ਰਾਊਕੇ ਕਲਾਂ ਆਦਿ ਸਮੂਹ ਜਥੇਬੰਦੀ ਮੈਂਬਰਾਂ ਰੋਸ ਧਰਨੇ ਦੀ ਆਵਾਜ਼ ਨੂੰ ਬੁਲੰਦ ਕਰਦੇ ਹੋਏ ਜ਼ਿਲ੍ਹੇ ਦੇ ਸਮੂਹ ਯੂਨੀਅਨ ਮੈਂਬਰਾਂ ਸਮੇਤ ਮੰਗ ਕੀਤੀ ਕਿ ਸਰਕਾਰ ਕੋਆਪਰੇਟਿਵ ਬੈਂਕਾਂ ਦੁਆਰਾ ਹੱਦ ਕਰਜ਼ੇ ਦੇ ਵਾਧੇ ਨੂੰ ਤੁਰੰਤ ਲਾਗੂ ਕਰੇ ਤਾਂ ਜੋ ਕਿਸਾਨਾਂ ਨੂੰ ਕਰਜ਼ੇ ਸਬੰਧੀ ਸਹੂਲਤ ਪ੍ਰਾਪਤ ਹੋ ਸਕੇ |
Ad Position 22
No active advertisement
ਪਿਛਲੀ ਖ਼ਬਰ ਗੁਰੂ ਨਾਨਕ ਡਿਗਰੀ ਕਾਲਜ ਗੁਰੂ ਤੇਗ ਬਹਾਦਰਗੜ੍ਹ ਦੇ ਖੇਡ ਮੈਦਾਨ ਵਿਚ ਕਬੱਡੀ ਕੈਂਪ ਦੀ ਸ਼ੁਰੂਆਤ ਅਗਲੀ ਖ਼ਬਰ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮੋਗਾ ਦਾ ਨਤੀਜਾ ਸ਼ਾਨਦਾਰ ਰਿਹਾ
Ad Position 24