02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਨੈਸ਼ਨਲ ਕਾਨਵੈਂਟ ਸਕੂਲ ਮੋਗਾ ਦੇ ਵੁਸ਼ੂ ਖਿਡਾਰੀਆਂ ਨੇ ਵੁਸ਼ੂ ਚੈਂਪੀਅਨਸ਼ਿਪ ਵਿਚ ਜਿੱਤੇ ਸੋਨ ਮੈਡਲ ਐਮ.ਡੀ. ਜਸਵੰਤ ਸਿੰਘ ਦਾਨੀ ਤੇ ਡਾਇਰੈਕਟਰ ਪਿ੍ੰਸੀਪਲ ਅੰਬਿਕਾ ਦਾਨੀ ਨੇ ਹੋਣਹਾਰ ਬੱਚਿਆਂ ਨੂੰ ਵਧਾਈ ਦਿੱਤੀ

Ad Position 21
No active advertisement
ਅਜੀਤ ਡੈਸਕ 15-05-2026
ਮੋਗਾ, 14 ਮਈ (ਸੁਰਿੰਦਰਪਾਲ ਸਿੰਘ)-ਇਲਾਕੇ ਦੀ ਉੱਘੀ, ਨਾਮਵਰ ਅਤੇ ਉੱਚ ਪੱਧਰ ਦੀ ਗੁਣਾਤਮਿਕ ਅਤੇ ਨੈਤਿਕ ਸਿੱਖਿਆ ਵਿਚ ਮੋਹਰੀ ਵਿੱਦਿਅਕ ਸੰਸਥਾ ਨੈਸ਼ਨਲ ਕਾਨਵੈਂਟ ਸਕੂਲ ਦੇ ਖਿਡਾਰੀਆਂ ਨੇ 5ਵੀਂ ਜ਼ਿਲ੍ਹਾ ਪੱਧਰੀ ਵੁਸ਼ੂ ਚੈਂਪੀਅਨਸ਼ਿਪ 2026 (ਮੁੰਡੇ ਤੇ ਕੁੜੀਆਂ) ਵਿਚ ਸੋਨ, ਚਾਂਦੀ ਤੇ ਕਾਂਸੀ ਮੈਡਲ ਜਿੱਤੇ | ਕੁੜੀਆਂ 9 ਤੋਂ 11 ਸਾਲ ਵਿਚ ਅੰਡਰ 22 ਕਿੱਲੋ ਰਹਿਮਤ ਕੌਰ ਨੇ ਚਾਂਦੀ ਮੈਡਲ ਅਤੇ ਜਪਨੂਰ ਕੌਰ ਨੇ ਕਾਂਸੀ ਮੈਡਲ ਜਿੱਤਿਆ | ਅੰਡਰ 24 ਕਿੱਲੋ ਗੁਰਲੀਨ ਕੌਰ ਨੇ ਸੋਨ ਮੈਡਲ ਜਿੱਤਿਆ | ਅੰਡਰ 26 ਕਿੱਲੋ ਐਸ਼ਲੇ ਕੌਰ ਨੇ ਸੋਨ, ਗੁਰਲੀਨ ਕੌਰ ਅਤੇ ਸੁਖਮਨਪ੍ਰੀਤ ਕੌਰ ਨੇ ਕਾਂਸੀ ਮੈਡਲ ਜਿੱਤਿਆ | ਅੰਡਰ 32 ਕਿੱਲੋ ਅਗਮਪ੍ਰੀਤ ਕੌਰ ਨੇ ਸੋਨ, ਅੰਡਰ 36 ਕਿੱਲੋ ਹਰਸੀਰਤ ਕੌਰ ਨੇ ਸੋਨ ਮੈਡਲ ਜਿੱਤਿਆ | 12 ਤੋਂ 14 ਸਾਲ ਤੱਕ ਅੰਡਰ 39 ਕਿੱਲੋ ਹਰਨੂਰ ਕੌਰ ਨੇ ਸੋਨ, ਸੁਰਭੀ ਨੇ ਚਾਂਦੀ ਅਤੇ ਗੁਰਲੀਨ ਕੌਰ ਨੇ ਕਾਂਸੀ, ਅੰਡਰ 42 ਕਿੱਲੋ ਤਿ੍ਪਤੀ ਨੇ ਸੋਨ, ਅੰਡਰ 60 ਕਿੱਲੋ ਜਸਰੀਤ ਕੌਰ ਨੇ ਸੋਨ, ਅੰਡਰ 64 ਕਿੱਲੋ ਹਰਕੀਰਤ ਕੌਰ ਨੇ ਸੋਨ ਮੈਡਲ ਜਿੱਤਿਆ | ਇਸੇ ਤਰ੍ਹਾਂ ਲੜਕਿਆਂ ਵਿਚ ਅੰਡਰ 22 ਕਿੱਲੋ ਏਕਨੂਰ ਸਿੰਘ ਨੇ ਗੋਲਡ, ਅੰਡਰ 24 ਕਿੱਲੋ ਵੰਸ਼ਦੀਪ ਸਿੰਘ ਨੇ ਸੋਨ ਅਤੇ ਗੈਵੀ ਨੇ ਚਾਂਦੀ ਮੈਡਲ ਜਿੱਤਿਆ | ਅੰਡਰ 26 ਕਿੱਲੋ ਸ਼ਿਵਮ ਨੇ ਸੋਨ ਮੈਡਲ, ਅੰਸਵੀਰ ਸਿੰਘ, ਹਰਜੋਤ ਸਿੰਘ ਨੇ ਕਾਂਸੀ, ਅੰਡਰ 28 ਕਿੱਲੋ ਏਕਨੂਰ ਸਿੰਘ ਨੇ ਸੋਨ, ਮਨਿੰਦਰ ਸਿੰਘ ਨੇ ਚਾਂਦੀ, ਅੰਡਰ 32 ਕਿੱਲੋ ਹਰਗੁਨ ਸਿੰਘ ਨੇ ਸੋਨ, ਅੰਡਰ 39 ਕਿੱਲੋ ਮਨਵਿੰਦਰ ਸਿੰਘ ਨੇ ਸੋਨ, ਅਭੈਜੋਤ ਸਿੰਘ ਨੇ ਚਾਂਦੀ, ਲੜਕੇ 12 ਤੋਂ 14 ਸਾਲ ਉਮਰ ਤੱਕ ਅੰਡਰ 39 ਕਿੱਲੋ ਜਸਮਨਵੀਰ ਸਿੰਘ ਨੇ ਸੋਨ, ਦਲਜੀਤ ਸਿੰਘ ਨੇ ਚਾਂਦੀ, ਅਭਿਜੋਤ ਸਿੰਘ, ਲਵਦੀਪ ਸਿੰਘ ਨੇ ਕਾਂਸੀ, ਅੰਡਰ 42 ਕਿੱਲੋ ਨਵਜੋਤ ਸਿੰਘ ਨੇ ਚਾਂਦੀ, ਅੰਡਰ 48 ਕਿੱਲੋ ਨਵਦੀਪ ਸਿੰਘ ਨੇ ਸੋਨ, ਅੰਡਰ 60 ਕਿੱਲੋ ਨਵਦੀਪ ਸਿੰਘ ਨੇ ਸੋਨ, 12 ਤੋਂ 14 ਸਾਲ ਲੜਕਿਆਂ ਵਿਚ ਯੁਵਕਰਨ ਸਿੰਘ, ਸਹਿਜਪ੍ਰੀਤ ਸਿੰਘ, ਜੋਸ਼ੂਆ ਨੇ ਸੋਨ ਮੈਡਲ ਹਾਸਲ ਕੀਤਾ | ਇਸ ਸ਼ਾਨਦਾਰ ਪ੍ਰਾਪਤੀ ਲਈ ਨੈਸ਼ਨਲ ਕਾਨਵੈਂਟ ਸਕੂਲ ਮੋਗਾ ਦੇ ਮੈਨੇਜਿੰਗ ਡਾਇਰੈਕਟਰ ਜਸਵੰਤ ਸਿੰਘ ਦਾਨੀ ਸਾਬਕਾ ਐਗਜ਼ੈਕਟਿਵ ਮੈਜਿਸਟਰੇਟ ਕਮ ਜ਼ਿਲ੍ਹਾ ਸਿੱਖਿਆ ਅਫ਼ਸਰ, ਡਾਇਰੈਕਟਰ ਪਿ੍ੰਸੀਪਲ ਅੰਬਿਕਾ ਦਾਨੀ, ਵਾਈਸ ਪਿ੍ੰਸੀਪਲ ਹਰਲੀਨ ਕੌਰ, ਪਰਮਵੀਰ ਸਿੰਘ ਚੇਅਰਮੈਨ, ਕੋਆਰਡੀਨੇਟਰ ਇੰਦਰਪ੍ਰਤਾਪ ਸਿੰਘ ਤੇ ਡਾ. ਦੀਪਿਕਾ ਦਾਨੀ ਨੇ ਕੋਚ ਰਾਜਵੀਰ ਕੌਰ, ਸਮਰਪਿਤ ਸਟਾਫ਼, ਮਾਤਾ-ਪਿਤਾ, ਖਿਡਾਰੀਆਂ ਅਤੇ ਵਿਦਿਆਰਥੀਆਂ ਨੂੰ ਇਸ ਸਫਲਤਾ 'ਤੇ ਵਧਾਈ ਦਿੱਤੀ | ਸਕੂਲ ਦੇ ਡਾਇਰੈਕਟਰ ਪਿ੍ੰਸੀਪਲ ਅੰਬਿਕਾ ਦਾਨੀ ਨੇ ਦੱਸਿਆ ਕਿ ਇਸ ਸਕੂਲ ਵਿਚ ਹਰੇਕ ਬੱਚੇ ਵੱਲ ਉਚੇਚਾ ਤੇ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਹੈ ਅਤੇ ਧਾਰਮਿਕ ਤੇ ਨੈਤਿਕ ਸਿੱਖਿਆ ਉੱਤੇ ਵੀ ਜ਼ੋਰ ਦਿੱਤਾ ਜਾਂਦਾ ਹੈ |
Ad Position 22
No active advertisement
ਪਿਛਲੀ ਖ਼ਬਰ ਆਕਸਫੋਰਡ ਸਕੂਲ ਆਫ਼ ਐਜੂਕੇਸ਼ਨ ਦੇ ਵਿਦਿਆਰਥੀਆਂ ਨੇ 12ਵੀਂ ਦੇ ਨਤੀਜੇ ਵਿਚ ਕੀਤਾ ਸ਼ਾਨਦਾਰ ਪ੍ਰਦਰਸ਼ਨ ਅਗਲੀ ਖ਼ਬਰ ਮੋਗਾ ਦੇ ਲਰਨਿੰਗ ਫ਼ੀਲਡ ਗਲੋਬਲ ਸਕੂਲ ਦੇ ਵਿਦਿਆਰਥੀਆਂ ਵਲੋਂ 12ਵੀਂ ਵਿਚ ਸ਼ਾਨਦਾਰ ਪ੍ਰਦਰਸ਼ਨ
Ad Position 24