25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਨਗਰ ਨਿਗਮ ਮੋਗਾ ਦੀਆਂ ਚੋਣਾਂ ਨੂੰ ਲੈ ਕੇ ਸਿਆਸੀ ਸਰਗਰਮੀਆਂ ਹੋਈਆਂ ਤੇਜ਼

Ad Position 21
No active advertisement
ਅਜੀਤ ਡੈਸਕ 16-05-2026
ਮੋਗਾ, 15 ਮਈ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ ਬੱਬੀ)-ਨਗਰ ਨਿਗਮ ਚੋਣਾਂ ਨੂੰ ਲੈ ਕੇ ਪਿਛਲੇ ਕਈ ਮਹੀਨਿਆਂ ਤੋਂ ਵਿਵਾਦਾਂ ਵਿਚ ਘਿਰੀ ਸੱਤਾਧਾਰੀ ਸਰਕਾਰ ਜਿਸ ਨੇ ਸਭ ਤੋਂ ਪਹਿਲਾਂ ਨਿਯਮਾਂ ਦੇ ਖ਼ਿਲਾਫ਼ ਗ਼ਲਤ ਵਾਰਡਬੰਦੀ ਤੇ ਉਸ ਤੋਂ ਬਾਅਦ ਗ਼ਲਤ ਸ਼੍ਰੇਣੀ ਵੰਡ ਕਰਨ ਨਾਲ ਵਿਰੋਧੀ ਪਾਰਟੀਆਂ ਦੇ ਆਗੂ ਲਗਾਤਾਰ ਆਪਣੇ ਨਿਸ਼ਾਨੇ 'ਤੇ ਲੈ ਰਹੇ ਹਨ | ਚੋਣ ਕਮਿਸ਼ਨ ਪੰਜਾਬ ਨੇ ਇਨ੍ਹਾਂ ਚੋਣਾਂ ਨੂੰ 26 ਮਈ ਐਲਾਨਣ ਨਾਲ ਬਹੁਤ ਘੱਟ ਸਮਾਂ ਮਿਲਣ 'ਤੇ ਅੱਜ ਕਾਗ਼ਜ਼ ਭਰਨ ਦੇ ਤੀਸਰੇ ਦਿਨ ਡੀ.ਸੀ. ਕੰਪਲੈਕਸ ਮੋਗਾ ਵਿਖੇ ਹਫੜਾ-ਦਫੜੀ ਦਾ ਮਾਹੌਲ ਬਣਿਆ ਰਿਹਾ ਤੇ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਨੇ ਸੱਤਾਧਾਰੀ ਸਰਕਾਰ 'ਤੇ ਖ਼ੱਜਲ-ਖ਼ੁਆਰ ਕਰਨ ਦੇ ਦੋਸ਼ ਵੀ ਲਗਾਏ | ਡਿਪਟੀ ਕਮਿਸ਼ਨਰ ਮੋਗਾ ਅਨੁਸਾਰ ਹੁਣ ਤੱਕ ਕੁੱਲ 155 ਨਾਮਜ਼ਦਗੀਆਂ ਪੁੱਜੀਆਂ ਹਨ ਜਿਨ੍ਹਾਂ ਵਿਚੋਂ ਨਗਰ ਨਿਗਮ ਮੋਗਾ ਲਈ 113 ਤੇ ਨਗਰ ਪੰਚਾਇਤ ਕੋਟ ਈਸੇ ਖਾਂ ਲਈ 42 ਨਾਮਜ਼ਦਗੀਆਂ ਸ਼ਾਮਿਲ ਹਨ | ਚੋਣਾਂ ਦੇ ਦਿਨ ਬਹੁਤ ਹੀ ਕਰੀਬ ਹੋਣ ਕਰ ਕੇ ਸਥਿਤੀ ਭੰਬਲਭੂਸੇ ਵਾਲੀ ਬਣੀ ਹੋਈ ਹੈ ਤੇ ਪਾਰਟੀਆਂ ਨੂੰ ਵੱਖ-ਵੱਖ ਵਾਰਡਾਂ ਵਿਚ ਖੜ੍ਹੇ ਕਰਨ ਲਈ ਉਮੀਦਵਾਰ ਲੱਭਣੇ ਪੈ ਰਹੇ ਹਨ ਤੇ ਮੋਗਾ ਸ਼ਹਿਰ ਅੰਦਰ ਇਸ ਮਾਮਲੇ ਨੂੰ ਲੈ ਕੇ ਸਿਆਸੀ ਭੂਚਾਲ ਮੱਚਿਆ ਵੀ ਨਜ਼ਰ ਆ ਰਿਹਾ ਹੈ | ਭਾਵੇਂ ਕਿ ਸੱਤਾਧਾਰੀ ਸਰਕਾਰ ਆਪ ਪਾਰਟੀ ਵਲੋਂ ਹੁਣ ਤੱਕ 29 ਉਮੀਦਵਾਰਾਂ ਦੀ ਲਿਸਟ ਜਾਰੀ ਕਰ ਦਿੱਤੀ ਗਈ ਹੈ ਜਦ ਕਿ ਕਾਂਗਰਸ ਵਲੋਂ 15 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਗਈ ਹੈ | ਨਗਰ ਨਿਗਮ ਚੋਣਾਂ ਨੂੰ ਲੈ ਕੇ ਹਰ ਪਾਰਟੀ ਦੀਆਂ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਹਨ ਤੇ ਕਾਗ਼ਜ਼ ਭਰਨ ਤੋਂ ਵਿਹਲੇ ਹੋਏ ਉਮੀਦਵਾਰ ਆਪੋ ਆਪਣੇ ਸਮਰਥਕਾਂ ਨਾਲ ਆਪਣੇ ਵਾਰਡਾਂ ਵਿਚ ਘਰ-ਘਰ ਤੱਕ ਪਹੁੰਚ ਬਣਾ ਰਹੇ ਹਨ | ਨਾਮਜ਼ਦਗੀਆਂ 16 ਮਈ ਤੱਕ ਦਾਖ਼ਲ ਹੋਣਗੀਆਂ ਤੇ 18 ਮਈ ਨੂੰ ਇਨ੍ਹਾਂ ਦੀ ਪੜਤਾਲ ਹੋਵੇਗੀ ਤੇ ਨਾਮਜ਼ਦਗੀਆਂ ਵਾਪਸ ਲੈਣ ਦੀ ਮਿਤੀ 19 ਮਈ ਤਹਿ ਕੀਤੀ ਗਈ ਹੈ ਤੇ 26 ਮਈ ਨੂੰ ਨਗਰ ਨਿਗਮ ਮੋਗਾ ਦੀਆਂ ਵੋਟਾਂ ਪੈਣਗੀਆਂ ਜਦ ਕਿ 29 ਮਈ ਨੂੰ ਚੋਣਾਂ ਦੇ ਨਤੀਜੇ ਸਾਹਮਣੇ ਆਉਣਗੇ | ਸੱਤਾਧਾਰੀ ਆਪ ਪਾਰਟੀ ਨੇ ਬਣਦਿਆਂ ਹੀ ਕਾਂਗਰਸ ਦੇ ਮੇਅਰ ਨੀਤਿਕਾ ਭੱਲਾ ਦੇ ਹੱਥੋਂ ਕੁਰਸੀ ਹਥਿਆ ਕੇ ਨਗਰ ਨਿਗਮ ਮੋਗਾ 'ਤੇ ਕਾਬਜ਼ ਹੋਣ ਵਿਚ ਸਫਲ ਹੋ ਗਏ ਸਨ ਤੇ ਹੁਣ ਦੇਖਣਾ ਇਹ ਹੋਵੇਗਾ ਕੀ ਸੱਤਾਧਾਰੀ ਸਰਕਾਰ ਦੇ ਹੁੰਦਿਆਂ ਆਪ ਪਾਰਟੀ ਨਗਰ ਨਿਗਮ ਮੋਗਾ ਅੰਦਰ ਸਪਸ਼ਟ ਬਹੁਮਤ ਵਿਚ ਆਉਂਦੀ ਹੈ ਜਾਂ ਨਹੀਂ, ਇਹ 29 ਤਰੀਕ ਦੇ ਨਤੀਜੇ ਹੀ ਦੱਸਣਗੇ | ਦੱਸ ਦੇਈਏ ਕਿ ਨਗਰ ਨਿਗਮ ਮੋਗਾ ਅੰਦਰ 50 ਵਾਰਡ ਹਨ ਤੇ ਸਾਰੇ ਵਾਰਡਾਂ ਵਿਚ ਹੀ ਵੱਖ-ਵੱਖ ਪਾਰਟੀਆਂ ਜਿਵੇਂ ਕਿ ਆਪ, ਕਾਂਗਰਸ, ਸ਼੍ਰੋਮਣੀ ਅਕਾਲੀ ਦਲ, ਭਾਜਪਾ ਤੇ ਵਾਰਿਸ ਪੰਜਾਬ ਦੇ ਆਪੋ ਆਪਣੇ ਉਮੀਦਵਾਰ ਖੜ੍ਹੇ ਕਰਨ ਦੇ ਦਾਅਵੇ ਕਰਦੇ ਹਨ | ਕਿਹੜੀ ਪਾਰਟੀ ਦੇ ਕਿੰਨੇ ਉਮੀਦਵਾਰ ਚੋਣ ਲੜਨਗੇ ਇਹ ਨਾਮਜ਼ਦਗੀਆਂ ਦੀ ਪੜਤਾਲ ਤੋਂ ਬਾਅਦ ਪਤਾ ਲੱਗੇਗਾ | ਉਮੀਦਵਾਰਾਂ ਨੂੰ ਨਾ ਹੀ ਕਾਗ਼ਜ਼ ਪੱਤਰ ਦਾਖ਼ਲ ਕਰਨ ਲਈ ਖੁੱਲ੍ਹ ਕੇ ਸਮਾਂ ਮਿਲਿਆ ਤੇ ਨਾ ਹੀ ਚੋਣ ਪ੍ਰਚਾਰ ਕਰਨ ਵਿਚ ਸਮਾਂ ਮਿਲਿਆ ਹੈ | ਇਸ ਲਈ ਇਨ੍ਹਾਂ ਚੋਣਾਂ ਵਿਚ ਵੀ ਭੱਜ ਨੱਠ ਤੇ ਤਰਲੋਮੱਛੀ ਵਾਲਾ ਮਾਹੌਲ ਨਜ਼ਰ ਆਵੇਗਾ | ਨਗਰ ਨਿਗਮ ਜੋ ਕਿ ਇਕ ਸ਼ਹਿਰ ਦੀ ਮਿੰਨੀ ਪਾਰਲੀਮਾੈਟ ਤੇ ਵਿਕਾਸ ਦਾ ਧੁਰਾ ਮੰਨੀ ਜਾਂਦੀ ਹੈ, ਵੇਖਣਾ ਇਹ ਹੋਵੇਗਾ ਕਿ ਇਸ ਮਿੰਨੀ ਪਾਰਲੀਮੈਂਟ 'ਤੇ ਕੌਣ ਕਾਬਜ਼ ਹੁੰਦਾ ਹੈ |
Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਸਕੂਲ ਜੀ.ਟੀ.ਬੀ. ਗੜ੍ਹ ਦੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਅਗਲੀ ਖ਼ਬਰ ਕੋਟ ਈਸੇ ਖਾਂ ਵਾਰਡ ਨੰਬਰ 7 ਤੋਂ ਕੌਂਸਲਰ ਗੁਰਪ੍ਰੀਤ ਸਿੰਘ ਸਿੱਧੂ ਦੀ ਪਤਨੀ ਮਨਜੀਤ ਕੌਰ ਸਿੱਧੂ ਨੇ ਕੀਤੇ ਕਾਗ਼ਜ਼ ਦਾਖ਼ਲ...
Ad Position 24