25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਜ਼ਿਲ੍ਹਾ ਕਮੇਟੀ ਸੀ.ਪੀ.ਆਈ. (ਐਮ) ਜ਼ਿਲ੍ਹਾ ਮੋਗਾ ਦੀ ਮੀਟਿੰਗ •ਮੀਟਿੰਗ 'ਚ 9 ਦੀ ਕਾਨਫ਼ਰੰਸ ਤੇ 29 ਮਈ ਦੀ ਰੈਲੀ ਸਬੰਧੀ ਹੋਈਆਂ ਵਿਚਾਰਾਂ

Ad Position 21
No active advertisement
ਅਜੀਤ ਡੈਸਕ 16-05-2026
ਮੋਗਾ, 15 ਮਈ (ਸੁਰਿੰਦਰਪਾਲ ਸਿੰਘ)-ਜ਼ਿਲ੍ਹਾ ਕਮੇਟੀ ਸੀ.ਪੀ.ਆਈ. (ਐਮ) ਜ਼ਿਲ੍ਹਾ ਮੋਗਾ ਦੀ ਮੀਟਿੰਗ ਕਾਮਰੇਡ ਰਾਮ ਕਿ੍ਸ਼ਨ ਧਰਮਕੋਟ ਜ਼ਿਲ੍ਹਾ ਕਮੇਟੀ ਮੈਂਬਰ ਦੀ ਪ੍ਰਧਾਨਗੀ ਹੇਠ ਮੋਗਾ ਵਿਖੇ ਹੋਈ | ਮੀਟਿੰਗ ਵਿਚ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਸੂਬਾ ਸਕੱਤਰ ਸੀ.ਪੀ.ਆਈ. (ਐਮ) ਪੰਜਾਬ, ਕਾਮਰੇਡ ਸਤਨਾਮ ਸਿੰਘ ਵੜੈਚ ਸੂਬਾ ਸਕੱਤਰੇਤ ਮੈਂਬਰ ਪੰਜਾਬ ਅਤੇ ਕਾਮਰੇਡ ਸੁਰਜੀਤ ਸਿੰਘ ਗਗੜਾ ਸੂਬਾ ਕਮੇਟੀ ਮੈਂਬਰ ਸੀ.ਪੀ.ਆਈ. (ਐਮ) ਪੰਜਾਬ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ | ਮੀਟਿੰਗ ਵਿਚ 9 ਮਈ ਨੂੰ ਡੀ.ਵਾਈ.ਐਫ.ਆਈ. ਅਤੇ ਐਸ.ਐਫ.ਆਈ. ਦੀ ਹੋ ਰਹੀ ਕਾਨਫ਼ਰੰਸ, 29 ਮਈ ਨੂੰ ਦੇਸ਼ ਭਗਤ ਯਾਦਗਾਰ ਜਲੰਧਰ ਵਿਖੇ ਕੁੱਲ ਹਿੰਦ ਕਿਸਾਨ ਸਭਾ ਪੰਜਾਬ ਅਤੇ ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਪੰਜਾਬ ਵਲੋਂ ਕੀਤੀ ਜਾ ਰਹੀ ਰੈਲੀ, ਲੋਕ ਲਹਿਰ ਦੇ ਬਕਾਏ ਸਬੰਧੀ ਅਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਸਬੰਧੀ ਵਿਚਾਰਾਂ ਕੀਤੀਆਂ ਗਈਆ | ਇਸ ਸਮੇਂ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ 9 ਮਈ ਨੂੰ ਪੰਜਾਬ ਦੀ ਹੋ ਰਹੀ ਕਾਨਫ਼ਰੰਸ ਵਿਚ ਮੋਗਾ ਜ਼ਿਲੇ੍ਹ ਵਿਚੋਂ ਵੱਧ ਤੋ ਵੱਧ ਸਾਥੀਆਂ ਨੂੰ ਸ਼ਾਮਲ ਹੋਣ ਲਈ ਸਾਥੀਆਂ ਨੂੰ ਪ੍ਰੇਰਿਤ ਕੀਤਾ | ਇਸ ਤੋ ਇਲਾਵਾ 29 ਮਈ ਨੂੰ ਜਲੰਧਰ ਵਿਖੇ ਹੋ ਰਹੀ ਕੁੱਲ ਹਿੰਦ ਕਿਸਾਨ ਸਭਾ ਪੰਜਾਬ ਅਤੇ ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਦੀ ਸਾਂਝੀ ਰੈਲੀ ਵਿਚ ਮੋਗਾ ਜ਼ਿਲੇ੍ਹ ਵਿਚੋਂ ਸੈਂਕੜਿਆਂ ਦੀ ਗਿਣਤੀ ਵਿਚ ਸਾਥੀ ਭਾਗ ਲੈਣਗੇ | ਰੈਲੀ ਕਰਨ ਤੋ ਬਾਅਦ ਸ਼ਹਿਰ ਵਿਚ ਮਾਰਚ ਵੀ ਕੀਤਾ ਜਾਵੇਗਾ | ਇਸ ਰੈਲੀ ਵਿਚ ਕੇਂਦਰੀ ਲੀਡਰਸ਼ਿਪ ਵਲੋਂ ਕਾਮਰੇਡ ਅਸ਼ੋਕ ਧਾਵਲੇ ਪ੍ਰਧਾਨ ਕੁੱਲ ਹਿੰਦ ਕਿਸਾਨ ਸਭਾ, ਕਾਮਰੇਡ ਵਿਕਰਮ ਸਿੰਘ ਜੁਆਇੰਟ ਸਕੱਤਰ ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਵੀ ਵਿਸ਼ੇਸ਼ ਤੌਰ 'ਤੇ ਪਹੁੰਚ ਰਹੇ ਹਨ | ਇਸ ਤੋ ਇਲਾਵਾ ਆਉਣ ਵਾਲੀਆ ਵਿਧਾਨ ਸਭਾ ਦੀਆਂ ਚੋਣਾਂ ਦੀਆਂ ਤਿਆਰੀਆਂ ਹੁਣ ਤੋ ਹੀ ਸ਼ੁਰੂ ਕੀਤੀਆਂ ਜਾਣ | ਮੀਟਿੰਗ ਨੂੰ ਕਾਮਰੇਡ ਸਤਨਾਮ ਸਿੰਘ ਵੜੈਚ, ਕਾਮਰੇਡ ਸੁਰਜੀਤ ਸਿੰਘ ਗਗੜਾ, ਕਾਮਰੇਡ ਸਚਿਨ ਵਡੇਰਾ ਜ਼ਿਲ੍ਹਾ ਜਨਰਲ ਸਕੱਤਰ ਸੀ.ਪੀ.ਆਈ. (ਐਮ) ਮੋਗਾ ਨੇ ਵੀ ਸੰਬੋਧਨ ਕੀਤਾ | ਅਖੀਰ ਵਿਚ ਕਾਮਰੇਡ ਰਾਮ ਕਿ੍ਸ਼ਨ ਧਰਮਕੋਟ ਵਲੋਂ ਮੀਟਿੰਗ ਵਿਚ ਹਾਜ਼ਰ ਸਾਥੀਆਂ ਦਾ ਧੰਨਵਾਦ ਕੀਤਾ | ਹੋਰਨਾ ਤੋ ਇਲਾਵਾ ਗੁਰਚਰਨ ਸਿੰਘ ਚੀਮਾ, ਸੁਖਦੇਵ ਸਿੰਘ ਘਲੋਟੀ, ਗੁਰਿੰਦਰ ਸਿੰਘ ਵੈਰੜ, ਜੱਗਾ ਸਿੰਘ ਬੱਡੂਵਾਲ, ਜੰਗੀਰ ਸਿੰਘ ਬੱਧਨੀ, ਸਤੀਸ਼ ਕਾਲੜਾ, ਸੁਰਜਨ ਸਿੰਘ ਕੋਟ ਈਸੇ ਖਾਂ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸੋਸ਼ਲ ਮੀਡੀਆ ਨੇ ਮਨੁੱਖਤਾ ਨੂੰ ਕੁਦਰਤੀ ਪਰਿਵਾਰਕ ਹਾਸਿਆਂ ਤੋਂ ਕੋਹਾਂ ਦੂਰ ਕੀਤਾ-ਡਾਇਰੈਕਟਰ ਮੈਡਮ ਕੁਲਦੀਪ ਕੌਰ ਅਗਲੀ ਖ਼ਬਰ ਦਸਮੇਸ਼ ਸਕੂਲ ਦੇ ਬਾਲ ਕਲਾਕਾਰਾਂ ਦਾ ਕੀਤਾ ਸਨਮਾਨ
Ad Position 24