25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਸੋਸ਼ਲ ਮੀਡੀਆ ਨੇ ਮਨੁੱਖਤਾ ਨੂੰ ਕੁਦਰਤੀ ਪਰਿਵਾਰਕ ਹਾਸਿਆਂ ਤੋਂ ਕੋਹਾਂ ਦੂਰ ਕੀਤਾ-ਡਾਇਰੈਕਟਰ ਮੈਡਮ ਕੁਲਦੀਪ ਕੌਰ

Ad Position 21
No active advertisement
ਅਜੀਤ ਡੈਸਕ 16-05-2026
ਠੱਠੀ ਭਾਈ, 15 ਮਈ (ਜਗਰੂਪ ਸਿੰਘ ਮਠਾੜੂ)-ਸੰਤ ਬਾਬਾ ਕੁਲਵੰਤ ਸਿੰਘ ਦੀ ਅਗਵਾਈ ਹੇਠ ਚੱਲ ਰਹੀ ਵਿੱਦਿਅਕ ਸੰਸਥਾ ਐਸ.ਬੀ.ਬੀ.ਐਸ. ਪਬਲਿਕ ਸਕੂਲ ਸੁਖਾਨੰਦ (ਮੋਗਾ) ਵਿਖੇ ਡਾਇਰੈਕਟਰ ਪਿ੍ੰਸੀਪਲ ਮੈਡਮ ਦੀ ਯੋਗ ਅਗਵਾਈ ਹੇਠ ਅਤੇ ਸਮੂਹ ਸਟਾਫ਼ ਦੀ ਸਹਿਯੋਗ ਨਾਲ ਵਿਸ਼ਵ ਲਾਫ਼ਟਰ ਦਿਵਸ ਮਨਾਇਆ ਗਿਆ | ਇਸ ਸਮੇਂ ਸਵੇਰ ਦੀ ਸਪੈਸ਼ਲ ਸਭਾ ਕਾਰਵਾਈ ਗਈ ਜਿਸ ਵਿਚ ਵਿਦਿਆਰਥੀਆਂ ਅਤੇ ਸਟਾਫ਼ ਵਲੋਂ ਭਾਸ਼ਣ ਕਵਿਤਾਵਾਂ ਚੁਟਕਲੇ ਪੇਸ਼ ਕੀਤੇ ਗਏ | ਪ੍ਰਬੰਧਕਾਂ ਨੇ ਦੱਸਿਆ ਕਿ ਹਾਸਾ ਵਿਸ਼ਵ ਵਿਆਪੀ ਹੈ ਇਸ ਦੇ ਅਨੇਕਾਂ ਸਿਹਤ ਲਾਭ ਹਨ | ਹਾਸੇ ਦੀ ਸ਼ਕਤੀ ਨੂੰ ਮਾਨਤਾ ਦੇਣ ਲਈ ਵਿਸ਼ਵ ਹਰ ਸਾਲ ਅੰਤਰਰਾਸ਼ਟਰੀ ਹਾਸਾ ਦਿਵਸ ਮਨਾਇਆ ਜਾਂਦਾ ਹੈ | ਲਾਫਟਰ ਡੇਅ ਪਹਿਲੀ ਵਾਰ ਸੰਨ 1998 ਈਸਵੀ ਮੁੰਬਈ ਵਿਚ, ਭਾਰਤ ਵਿਚ ਲਾਫ਼ਟਰ ਯੋਗਾ ਸੰਸਥਾਪਕ ਮਦਨ ਕਟਾਰੀਆ ਦੁਆਰਾ ਮਨਾਇਆ ਗਿਆ | ਐਸ.ਐਸ.ਬੀ.ਬੀ.ਐਸ. ਪਬਲਿਕ ਸਕੂਲ ਦੇ ਡਾਇਰੈਕਟਰ, ਪਿ੍ੰਸੀਪਲ ਮੈਡਮ ਨੇ ਦੱਸਿਆ ਕਿ ਅੱਜ ਕੱਲ੍ਹ ਦੇ ਦੌਰ ਵਿਚ ਲੋਕ ਬਹੁਤ ਜ਼ਿਆਦਾ ਕੰਮ ਅਤੇ ਸੋਸ਼ਲ ਮੀਡੀਆ ਵਿਚ ਰੁੱਝੇ ਹੋਏ ਹਨ ਅਤੇ ਹਾਸੇ ਤੋ ਬਹੁਤ ਦੂਰ ਹੋ ਗਏ ਹਨ ਉਹ ਆਪਣੇ ਆਪ ਨੂੰ ਸਮਾਂ ਨਹੀਂ ਦੇ ਰਹੇ | ਉਨ੍ਹਾਂ ਕਿਹਾ ਕਿ ਇਕ ਨਿੱਕੀ ਜਿਹੀ ਮੁਸਕਰਾਹਟ ਸਿਰਫ਼ ਮਨ ਨੂੰ ਹੀ ਸ਼ਾਂਤ ਨਹੀਂ ਕਰਦੀ, ਇਹ ਆਪਣੇ ਆਲੇ ਦੁਆਲੇ ਦੇ ਮਾਹੌਲ ਨੂੰ ਵੀ ਖ਼ੁਸ਼ਗਵਾਰ ਬਣਾ ਦਿੰਦੀ ਹੈ | ਸੰਸਥਾ ਦੀ ਕਮੇਟੀ ਮੈਂਬਰਾਂ ਨੇ ਬੱਚਿਆਂ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਲਾਫਟਰ ਯੋਗਾ ਸਰੀਰ ਦੇ ਅਨੇਕਾਂ ਰੋਗਾ ਨੂੰ ਦੂਰ ਕਰ ਸਕਦਾ ਹੈ,.ਲਾਫ਼ਟਰ ਯੋਗਾ ਕਸਰਤ ਦਾ ਇਕ ਵਿਲੱਖਣ ਰੂਪ ਹੈ | ਲਾਫਟਰ ਯੋਗਾ ਨਾਲ ਸਰੀਰ ਦੀਆਂ ਨਸਾਂ ਖੁੱਲ ਜਾਂਦੀਆਂ ਹਨ | ਇਸ ਨੇ ਲੱਖਾਂ ਲੋਕਾਂ ਦੀ ਮਾਨਸਿਕ ਸਿਹਤ ਸੁਧਾਰ ਕਰਨ ਵਿਚ ਮਦਦ ਕੀਤੀ ਹੈ |
Ad Position 22
No active advertisement
ਪਿਛਲੀ ਖ਼ਬਰ ਐਡਵੋਕੇਟ ਅਮਿਤ ਅਗਰਵਾਲ ਦਾ ਸ੍ਰੀ ਸਾਲਾ ਸਰ ਸੇਵਾ ਮੰਡਲ ਬਾਘਾ ਪੁਰਾਣਾ ਵਲੋਂ ਸਨਮਾਨ ਅਗਲੀ ਖ਼ਬਰ ਜ਼ਿਲ੍ਹਾ ਕਮੇਟੀ ਸੀ.ਪੀ.ਆਈ. (ਐਮ) ਜ਼ਿਲ੍ਹਾ ਮੋਗਾ ਦੀ ਮੀਟਿੰਗ •ਮੀਟਿੰਗ 'ਚ 9 ਦੀ ਕਾਨਫ਼ਰੰਸ ਤੇ 29 ਮਈ ਦੀ ਰੈਲੀ ਸਬੰ...
Ad Position 24