22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਸੰਤ ਦਰਬਾਰਾ ਸਿੰਘ ਸਕੂਲ ਆਫ ਨਰਸਿੰਗ ਲੋਪੋ ਵਿਖੇ ਵਿਸ਼ਵ ਨਰਸਿੰਗ ਦਿਵਸ ਮਨਾਇਆ

Ad Position 21
No active advertisement
ਅਜੀਤ ਡੈਸਕ 16-05-2026
ਨਿਹਾਲ ਸਿੰਘ ਵਾਲਾ, 15 ਮਈ (ਸੁਖਦੇਵ ਸਿੰਘ ਖਾਲਸਾ)-ਸੁਆਮੀ ਸੰਤ ਜਗਜੀਤ ਸਿੰਘ ਲੋਪੋ ਵਾਲਿਆਂ ਦੇ ਅਸ਼ੀਰਵਾਦ ਅਤੇ ਸੰਸਥਾਵਾਂ ਦੇ ਉਪ ਪ੍ਰਧਾਨ ਬੀਬੀ ਕਰਮਜੀਤ ਕੌਰ ਅਤੇ ਮੈਨੇਜਿੰਗ ਡਾਇਰੈਕਟਰ ਭਾਗੀਰਥ ਸਿੰਘ ਗਿੱਲ ਦੀ ਅਗਵਾਈ ਹੇਠ ਚੱਲ ਰਹੀ ਇਲਾਕੇ ਦੀ ਨਾਮਵਰ ਸੰਸਥਾ ਸੰਤ ਦਰਬਾਰਾ ਸਿੰਘ ਨਰਸਿੰਗ ਕਾਲਜ ਲੋਪੋ 'ਚ ਵਿਸ਼ਵ ਨਰਸਿੰਗ ਦਿਵਸ ਮਨਾਇਆ ਗਿਆ | ਇਸ ਮੌਕੇ ਵਿਦਿਆਰਥੀਆਂ ਵਲੋਂ ਆਪਣੇ ਹੱਥਾਂ 'ਚ ਮੋਮਬਤੀਆਂ ਲੈ ਕੇ ਲੈਂਪ ਦੀ ਲੋਅ ਸਾਹਮਣੇ ਖੜ ਕੇ ਦੁਨੀਆ ਦੀ ਮਹਾਨ ਨਰਸ ਨਾਈਟਿੰਗੇਲ ਫਲੋਰੈਂਸ ਨੂੰ ਸਿੱਜਦਾ ਕੀਤਾ | ਇਸ ਮੌਕੇ ਵਿਦਿਆਰਥੀਆਂ ਵਲੋਂ ਨਰਸਿੰਗ ਦਿਵਸ ਦੀ ਮਹੱਤਤਾ ਅਤੇ ਨਰਸਿੰਗ ਖੇਤਰ ਦੀਆਂ ਸੇਵਾਵਾਂ ਸਬੰਧੀ ਜਿੱਥੇ ਆਪਣੇ ਭਾਸ਼ਣ ਪੇਸ਼ ਕੀਤੇ ਉੱਥੇ ਚਾਰਟ ਮੇਕਿੰਗ ਮੁਕਾਬਲੇ ਵੀ ਕਰਵਾਏ ਗਏ | ਸਕੂਲ ਪ੍ਰਬੰਧਕਾਂ ਵਲੋਂ ਚਾਰਟ ਮੇਕਿੰਗ ਦੇ ਮੁਕਾਬਲਿਆਂ 'ਚ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ | ਪਿ੍ੰਸੀਪਲ ਹਰਪ੍ਰੀਤ ਕੌਰ ਨੇ ਵਿਦਿਆਰਥੀਆਂ ਨੂੰ ਨਰਸਿੰਗ ਕਿੱਤੇ ਦੀ ਮਹੱਤਤਾ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ | ਇਸ ਸੰਸਥਾ ਦੇ ਡਾਇਰੈਕਟਰ ਡਾਕਟਰ ਗੋਬਿੰਦ ਸਿੰਘ ਨੇ ਵਿਦਿਆਰਥੀਆਂ ਨੂੰ ਆਪਣੇ ਖੇਤਰ 'ਚ ਮਿਹਨਤ ਕਰਨ ਅਤੇ ਇਮਾਨਦਾਰੀ ਨਾਲ ਕੰਮ ਕਰਨ ਲਈ ਪ੍ਰੇਰਿਤ ਕੀਤਾ | ਇਸ ਮੌਕੇ ਮੈਡਮ ਗਗਨਦੀਪ ਕੌਰ, ਹਰਦੀਪ ਕੌਰ, ਸੰਦੀਪ ਕੌਰ ਮਨਪ੍ਰੀਤ ਕੌਰ, ਸਰਬਜੀਤ ਕੌਰ ਅਤੇ ਜਸਪਾਲ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਪ੍ਰਧਾਨ ਗੁਰਬੀਰ ਸਿੰਘ ਗੋਗਾ ਵਲੋਂ ਗੁਰਮੇਲ ਸਿੰਘ ਮੀਤ ਪ੍ਰਧਾਨ ਤੇ ਅਜਮੇਰ ਸਿੰਘ ਨੰਬਰਦਾਰ ਜਨਰਲ ਸਕੱਤਰ ਨਿਯੁਕਤ... ਅਗਲੀ ਖ਼ਬਰ 11,000 ਵੋਲਟ ਦਾ ਖੰਭਾ ਮੌਤ ਦਾ ਤਮਾਸ਼ਾ ਬਣਿਆਂ-ਪ੍ਰਸ਼ਾਸਨ, ਬਿਜਲੀ ਬੋਰਡ ਅਤੇ ਕੌਂਸਲਰ ਸਾਰੇ ਬੇਖ਼ਬਰ-ਦੇਵ ਪ੍ਰੀਆ ਤਿਆਗੀ...
Ad Position 24