22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਸਿਵਲ ਸਰਜਨ ਅਸ਼ੋਕ ਕੁਮਾਰ ਸਿੰਗਲਾ ਨੂੰ ਅਹੁਦਾ ਸੰਭਾਲਣ 'ਤੇ ਭੇਜੀਆਂ ਸ਼ੁੱਭ ਕਾਮਨਾਵਾਂ ਸਿਹਤ ਵਿਭਾਗ 'ਚ ਸ਼ਾਨਦਾਰ ਸੇਵਾਵਾਂ ਲਈ ਜਾਣੇ ਜਾਂਦੇ ਹਨ ਡਾ. ਸਿੰਗਲਾ

Ad Position 21
No active advertisement
ਅਜੀਤ ਡੈਸਕ 16-05-2026
ਨਿਹਾਲ ਸਿੰਘ ਵਾਲਾ, 15 ਮਈ (ਪਲਵਿੰਦਰ ਸਿੰਘ ਟਿਵਾਣਾ)-ਮੋਗਾ ਜ਼ਿਲੇ੍ਹ ਦੇ ਨਵੇਂ ਸਿਵਲ ਸਰਜਨ ਡਾ. ਅਸ਼ੋਕ ਕੁਮਾਰ ਸਿੰਗਲਾ ਨੂੰ ਮੁਬਾਰਕਾਂ ਦੇਣ ਵਾਲੀਆਂ ਸ਼ਖ਼ਸੀਅਤਾਂ ਦਾ ਤਾਂਤਾ ਲੱਗਿਆ ਹੋਇਆ ਹੈ | ਨਾਮਵਰ ਸਿੱਖਿਆ ਸੰਸਥਾ ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਿਲਾਸਪੁਰ ਦੇ ਬਾਨੀ ਪਿ੍ੰਸੀਪਲ ਭੁਪਿੰਦਰ ਸਿੰਘ ਢਿੱਲੋਂ, ਮੈਨੇਜਿੰਗ ਡਾਇਰੈਕਟਰ ਪਿ੍ੰਸੀਪਲ ਮਹਿੰਦਰ ਕੌਰ ਢਿੱਲੋਂ, ਪਿ੍ੰਸੀਪਲ ਗੁਰਪ੍ਰੀਤ ਕੌਰ, ਪ੍ਰੋਗਰਾਮ ਅਫ਼ਸਰ ਗੁਰਚਰਨ ਸਿੰਘ ਰਾਮਾਂ ਤੋਂ ਇਲਾਵਾ ਸਿਹਤ ਵਿਭਾਗ ਦੇ ਕਮਿਊਨਿਟੀ ਹੈਲਥ ਸੈਂਟਰ ਬੱਧਨੀ ਕਲਾਂ ਦੀ ਸੋਸ਼ਲ ਵਰਕਰ ਮੈਡਮ ਨਵਪ੍ਰੀਤ ਕੌਰ ਸਟਾਫ਼ ਨਰਸ ਨੇ ਵੀ ਡਾ. ਅਸ਼ੋਕ ਕੁਮਾਰ ਸਿੰਗਲਾ ਨੂੰ ਸਿਵਲ ਸਰਜਨ ਵਜੋਂ ਅਹੁਦਾ ਸੰਭਾਲਣ ਤੇ ਦਿਲੀ ਮੁਬਾਰਕਬਾਦ ਦਿੱਤੀ ਹੈ | ਇਨ੍ਹਾਂ ਸ਼ਖ਼ਸੀਅਤਾਂ ਨੇ ਕਿਹਾ ਕਿ ਡਾ. ਸਿੰਗਲਾ ਇਸ ਜ਼ਿਲੇ੍ਹ ਦੇ ਜੰਮਪਲ ਹੋਣ ਕਾਰਨ ਅਤੇ ਇੱਥੇ ਹੀ ਲੰਬੇ ਸਮੇਂ ਤੋਂ ਵੱਖ-ਵੱਖ ਅਹੁਦਿਆਂ 'ਤੇ ਮਾਣ-ਮੱਤੀਆਂ ਸੇਵਾਵਾਂ ਨਿਭਾਉਣ ਸਦਕਾ ਜ਼ਿਲ੍ਹਾ ਵਾਸੀ ਉਨ੍ਹਾਂ ਦੀ ਲੋਕ ਹਿਤੈਸ਼ੀ ਕਾਰਜਸ਼ੈਲੀ ਤੋਂ ਚੰਗੀ ਤਰ੍ਹਾਂ ਜਾਣੰੂ ਹਨ | ਕਰੋਨਾ ਕਾਲ ਦੇ ਸੰਕਟਮਈ ਸਮੇਂ ਦੌਰਾਨ ਉਨ੍ਹਾਂ ਨੇ ਆਪਣੀ ਸੂਝਬੂਝ, ਦਿਆਨਤਦਾਰੀ ਅਤੇ ਦੂਰਅੰਦੇਸ਼ੀ ਨਾਲ ਸਿਹਤ ਵਿਭਾਗ ਦੀ ਸੁਚੱਜੀ ਅਗਵਾਈ ਕਰਨ ਸਦਕਾ ਸਭ ਦਾ ਦਿਲ ਜਿੱਤ ਲਿਆ ਹੈ | ਇਸੇ ਤਰ੍ਹਾਂ ਟੀਕਾਕਰਨ ਅਫ਼ਸਰ ਅਤੇ ਹੋਰ ਜ਼ੰੁਮੇਵਾਰ ਅਹੁਦਿਆਂ ਤੇ ਸੇਵਾ ਨਿਭਾਉਣ ਸਦਕਾ ਇਲਾਕੇ ਦੇ ਲੋਕ ਉਨ੍ਹਾਂ ਦੀ ਕਾਬਲੀਅਤ ਅਤੇ ਸੇਵਾ ਭਾਵਨਾ ਦਾ ਲੋਹਾ ਮੰਨਦੇ ਹਨ | ਸਿਹਤ ਵਿਭਾਗ ਵਿਚ ਆਪਣੀਆਂ ਸੇਵਾਵਾਂ ਮੈਡੀਕਲ ਅਫ਼ਸਰ ਵਜੋਂ ਸ਼ੁਰੂ ਕਰਨ ਉਪਰੰਤ ਵੱਖ-ਵੱਖ ਅਸਾਮੀਆਂ ਤੇ ਸੇਵਾ ਨਿਭਾ ਕੇ ਉਹ ਹੁਣ ਜ਼ਿਲੇ੍ਹ ਦੀ ਸਭ ਤੋਂ ਉੱਚੀ ਪੋਸਟ ਤੇ ਪਹੁੰਚੇ ਹਨ | ਉਨ੍ਹਾਂ ਦੇ ਵੱਡੇ ਤਜਰਬੇ ਸਦਕਾ ਸਿਹਤ ਵਿਭਾਗ ਨੂੰ ਵੱਡਾ ਫ਼ਾਇਦਾ ਹੋਣਾ ਸੁਭਾਵਿਕ ਹੈ | ਇਨ੍ਹਾਂ ਹਸਤੀਆਂ ਨੇ ਨਵੇਂ ਸਿਵਲ ਸਰਜਨ ਨੂੰ ਸ਼ੁੱਭਕਾਮਨਾਵਾਂ ਦਿੰਦਿਆਂ ਆਸ ਪ੍ਰਗਟਾਈ ਹੈ ਕਿ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਮੋਗਾ ਜ਼ਿਲੇ੍ਹ ਦੀਆਂ ਸਿਹਤ ਸੇਵਾਵਾਂ 'ਚ ਨਵੀਂ ਰੂਹ ਫੂਕਣ ਸਦਕਾ ਇਸ ਵੱਕਾਰੀ ਅਹੁਦੇ ਦੇ ਮਾਣ ਸਨਮਾਨ ਨੂੰ ਹੋਰ ਚਾਰ ਚੰਨ ਲਗਾਉਣ ਦੇ ਸਮਰੱਥ ਬਣਨਗੇ |
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਵਲੋਂ ਪੁਜ਼ੀਸ਼ਨਾਂ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ <br/>... ਅਗਲੀ ਖ਼ਬਰ ਆਮ ਆਦਮੀ ਪਾਰਟੀ ਦੇ ਭਿ੍ਸ਼ਟ ਮੰਤਰੀਆਂ ਖ਼ਿਲਾਫ਼ ਭਾਜਪਾ ਸਰਕਾਰ ਸ਼ਿਕੰਜਾ ਢਿੱਲਾ ਨਹੀਂ ਹੋਣ ਦੇਵੇਗੀ-ਸਾਬਕਾ ਐਸ.ਪੀ. ਸੰਧੂ...
Ad Position 24