ਮੋਗਾ, 16 ਮਈ (ਸੁਰਿੰਦਰਪਾਲ ਸਿੰਘ)-ਇਲੈਕਟਰੋਹੋਮਿਓਪੈਥਿਕ ਡਾਕਟਰਜ਼ ਮੈਡੀਕਲ ਐਸੋਸੀਏਸ਼ਨ ਪੰਜਾਬ ਦੀ ਮਈ ਮਹੀਨੇ ਦੀ ਅਹਿਮ ਮੀਟਿੰਗ ਮੋਗਾ ਦੇ ਚੋਖਾ ਅੰਪਾਇਰ ਵਿਖੇ ਸਫਲਤਾ ਪੂਰਵਕ ਹੋਈ | ਮੀਟਿੰਗ ਵਿਚ ਪੰਜਾਬ ਅਤੇ ਹਰਿਆਣਾ ਤੋਂ ਲਗ-ਪਗ 120 ਤੋਂ ਵੱਧ ਡਾਕਟਰਾਂ ਨੇ ਸ਼ਮੂਲੀਅਤ ਕੀਤੀ ਅਤੇ ਚਿਕਿਤਸਾ ਖੇਤਰ ਨਾਲ ਸਬੰਧਿਤ ਵਿਚਾਰ ਸਾਂਝੇ ਕੀਤੇ | ਮੀਟਿੰਗ ਦੀ ਸ਼ੁਰੂਆਤ ਡਾ. ਜਗਜੀਤ ਸਿੰਘ ਗਿੱਲ ਵਲੋਂ ਕੀਤੀ ਗਈ | ਉਨ੍ਹਾਂ ਦੱਸਿਆ ਕਿ ਅਗਲੇ ਮਹੀਨੇ ਤੋਂ ਐਸੋਸੀਏਸ਼ਨ ਵਲੋਂ ਮੁਫ਼ਤ ਕੈਂਪ ਸ਼ੁਰੂ ਕੀਤੇ ਜਾ ਰਹੇ ਹਨ | ਮੀਟਿੰਗ ਦੌਰਾਨ ਵੱਖ-ਵੱਖ ਮਾਹਿਰ ਡਾਕਟਰਾਂ ਨੇ ਇਲੈਕਟਰੋਹੋਮਿਓਪੈਥੀ ਅਤੇ ਹੋਰ ਗੰਭੀਰ ਬਿਮਾਰੀਆਂ ਦੇ ਇਲਾਜ ਸਬੰਧੀ ਜਾਣਕਾਰੀ ਸਾਂਝੀ ਕੀਤੀ | ਡਾ. ਜਗਤਾਰ ਸਿੰਘ ਸੇਖੋਂ ਨੇ ਸੈੱਲਾਂ ਦਾ ਘੱਟ ਜਾਣ ਦੇ ਕਾਰਨ ਅਤੇ ਇਲਾਜ ਬਾਰੇ ਚਾਨਣਾ ਪਾਇਆ | ਡਾ. ਪਰਮਿੰਦਰ ਪਾਠਕ ਨੇ ਦਵਾਈਆਂ ਦੀ ਬਾਹਰੀ ਵਰਤੋਂ ਦੇ ਤਰੀਕਿਆਂ ਬਾਰੇ ਵਿਸਥਾਰ ਵਿਚ ਦੱਸਿਆ | ਡਾ. ਕਮਲਜੀਤ ਕੌਰ ਸੇਖੋਂ ਨੇ ਇਲੈਕਟਰੋਹੋਮਿਓਪੈਥੀ ਵਿਚ ਵਰਤੇ ਜਾਣ ਵਾਲੇ ਮਹੱਤਵਪੂਰਨ ਬੂਟਿਆਂ ਬਾਰੇ, ਡਾ. ਅਵਤਾਰ ਸਿੰਘ ਦੇਵਗਨ ਨੇ ਸੀ.ਬੀ.ਸੀ. ਟੈਸਟ ਰਿਪੋਰਟ ਦੀਆਂ ਬਰੀਕੀਆਂ ਬਾਰੇ, ਡਾ. ਮਨਪ੍ਰੀਤ ਸਿੰਘ ਨਿਹਾਲ ਸਿੰਘ ਵਾਲਾ ਨੇ ਸਰੀਰ ਵਿਚ ਪਾਣੀ ਦੀ ਘਾਟ ਦੇ ਕਾਰਨ ਤੇ ਇਲਾਜ ਬਾਰੇ ਦੱਸਿਆ | ਡਾ. ਜਗਪ੍ਰੀਤ ਸਿੰਘ ਖੋਖਰ ਨੇ ਮੈਟਾਬਲੋਜਿਮ ਦੇ ਸਬੰਧੀ ਜਾਣਕਾਰੀ ਸਾਂਝੀ ਕੀਤੀ | ਮੀਟਿੰਗ ਦੇ ਦੂਜੇ ਪੜਾਅ ਵਿਚ ਡਾਕਟਰਾਂ ਨੇ ਆਪਣੇ ਕਲੀਨੀਕਲ ਤਜਰਬੇ ਸਾਂਝੇ ਕੀਤੇ | ਮੀਟਿੰਗ ਦੌਰਾਨ ਡਾ. ਮਨਦੀਪ ਸਿੰਘ ਅਤੇ ਡਾ. ਅਮਰਜੀਤ ਸਿੰਘ ਦੁਆਰਾ ਗੁਰਦੇ ਦੇ ਰੋਗ, ਡਾ. ਸੁਨੀਲ ਸਹਿਗਲ ਦੁਆਰਾ ਚਮੜੀ ਦੇ ਵੱਖ-ਵੱਖ ਰੋਗ, ਡਾ. ਜਸਵਿੰਦਰ ਸਿੰਘ ਨੇ ਖਾਣੇ ਵਾਲੀ ਨਾਲੀ ਦਾ ਕੈਂਸਰ, ਡਾ. ਕਿਸ਼ੋਰ ਚੰਦ ਨੇ ਦਿਲ ਦੇ ਰੋਗਾਂ, ਡਾ. ਮੋਹਨ ਮਿਹਰਾ ਨੇ ਮਾਸ ਦੀਆਂ ਗੰਢਾਂ, ਡਾ. ਵੀਰਪਾਲ ਕੌਰ ਦੁਆਰਾ ਬਾਂਝਪਣ ਦੇ ਇਲਾਜ ਸਬੰਧੀ ਆਪਣੇ ਕਲੀਨੀਕਲ ਤਜਰਬੇ ਸਾਂਝੇ ਕੀਤੇ | ਅੰਤ ਵਿਚ ਪ੍ਰਧਾਨ ਡਾ. ਸੰਤੋਖ ਸਿੰਘ ਜੋਸਨ ਨੇ ਆਏ ਹੋਏ ਡਾਕਟਰਾਂ ਦਾ ਧੰਨਵਾਦ ਕੀਤਾ ਅਤੇ ਅਗਲੇ ਮਹੀਨੇ ਦੀ ਮੀਟਿੰਗ ਵਿਚ ਆਉਣ ਦਾ ਸੱਦਾ ਦਿੱਤਾ | ਮੀਟਿੰਗ ਵਿਚ ਡਾ. ਜਸਵਿੰਦਰ ਸਿੰਘ ਸਮਾਧ ਭਾਈ, ਡਾ. ਸ਼ਿੰਦਰ ਸਿੰਘ ਕਲੇਰ, ਡਾ. ਜਗਮੋਹਨ ਸਿੰਘ ਧੂੜਕੋਟ, ਡਾ. ਸ਼ਮਸ਼ੇਰ ਸਿੰਘ ਸਿੱਧੂ, ਡਾ. ਸੁਰੇਸ਼ ਸ਼ਰਮਾ, ਡਾ. ਵਰਿੰਦਰ ਸਿੰਘ ਮੋਗਾ, ਡਾ. ਜਸਵੀਰ ਸ਼ਰਮਾ ਭਗਤਾ, ਡਾ. ਅਰਚਨਾ ਸ਼ਰਮਾ, ਡਾ. ਰੌਬਿਨ ਅਰੋੜਾ, ਡਾ. ਐਸ.ਕੇ. ਕਟਾਰੀਆ, ਡਾ. ਹਰਦੇਵ ਸਿੰਘ ਸੈਨੀ ਆਦਿ ਹਾਜ਼ਰ ਸਨ |