ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਸੀਤਾ ਰਾਮ ਆਕਲੈਂਡ ਗਰਾਮਰ ਸੀਨੀਅਰ ਸੈਕੰਡਰੀ ਸਕੂਲ ਫਤਿਹਗੜ੍ਹ ਪੰਜਤੂਰ ਦਾ ਨਤੀਜਾ ਰਿਹਾ ਸ਼ਾਨਦਾਰ

Ad Position 21
No active advertisement
ਅਜੀਤ ਡੈਸਕ 17-05-2026

ਫਤਿਹਗੜ੍ਹ ਪੰਜਤੂਰ, 16 ਮਈ (ਜਸਵਿੰਦਰ ਸਿੰਘ ਪੋਪਲੀ)-ਨਾਮਵਰ ਵਿੱਦਿਅਕ ਸੰਸਥਾ ਸੀਤਾ ਰਾਮ ਆਕਲੈਂਡ ਗਰਾਮਰ ਸੀਨੀਅਰ ਸੈਕੰਡਰੀ ਸਕੂਲ ਫਤਿਹਗੜ੍ਹ ਪੰਜਤੂਰ ਦਾ ਪੰਜਾਬ ਬੋਰਡ ਵਲੋਂ ਐਲਾਨਿਆ ਗਿਆ ਬਾਰ੍ਹਵੀਂ ਜਮਾਤ ਦਾ ਨਤੀਜਾ 100 ਪ੍ਰਤੀਸ਼ਤ ਰਿਹਾ | ਸਕੂਲ ਦੇ ਪ੍ਰਬੰਧਕ ਜਤਿੰਦਰਪਾਲ ਰਿੰਪਾ ਪੰਜਤੂਰੀ ਨੇ ਦੱਸਿਆ ਕਿ ਸਕੂਲ ਦੀ ਵਿਦਿਆਰਥਣ ਅਮਨਦੀਪ ਕੌਰ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਬਾਰ੍ਹਵੀਂ ਦੀ ਪ੍ਰੀਖਿਆ ਵਿਚ ਪੰਜਾਬ ਵਿਚੋਂ 17ਵਾਂ ਅਤੇ ਮੋਗਾ ਜ਼ਿਲੇ੍ਹ ਵਿਚੋਂ ਤੀਸਰਾ ਸਥਾਨ ਹਾਸਲ ਕਰਕੇ ਮੈਰਿਟ ਵਿਚ ਨਾਂਅ ਦਰਜ ਕਰਵਾਇਆ¢ ਦੱਸਣਾ ਬਣਦਾ ਹੈ ਕਿ ਪਿਛਲੇ ਸਾਲ ਵੀ ਪ੍ਰਭਨੀਤ ਨੇ ਮੋਗੇ ਜ਼ਿਲੇ੍ਹ ਵਿਚੋਂ ਪਹਿਲਾ ਅਤੇ ਪੰਜਾਬ ਵਿਚੋਂ 17ਵਾਂ ਰੈਂਕ ਪ੍ਰਾਪਤ ਕੀਤਾ ਸੀ¢ ਇਸ ਤੋਂ ਇਲਾਵਾ ਹਰਪ੍ਰੀਤ ਕÏਰ ਨੇ 96 ਫੀਸਦੀ ਅੰਕਾਂ ਨਾਲ ਦੂਸਰਾ, ਨਵਨੀਤ ਕੌਰ ਅਤੇ ਜਸਪ੍ਰੀਤ ਸਿੰਘ ਨੇ 95 ਫੀਸਦੀ ਅੰਕਾਂ ਨਾਲ ਤੀਸਰਾ, ਨਵਜੋਤ ਕੌਰ 93 ਫੀਸਦੀ ਨਾਲ ਚੌਥਾ, ਐਸ਼ਦੀਪ ਕੌਰ, ਸੁਮੀਕਾ ਤੇ ਵੀਰਪਾਲ ਕੌਰ 88 ਫੀਸਦੀ, ਪਵਨਦੀਪ ਕੌਰ 87 ਫੀਸਦੀ, ਸਿਮਰਤਜੋਤ ਕੌਰ 86 ਫੀਸਦੀ, ਕਿਰਨਦੀਪ ਕੌਰ, ਮਨਵੀਰ ਕੌਰ 85 ਫੀਸਦੀ, ਆਕਾਸ਼ਦੀਪ ਸਿੰਘ 81 ਫੀਸਦੀ, ਦੁਪਿੰਦਰ ਕੌਰ ਤੇ ਰਣਜੋਧ ਸਿੰਘ 80 ਫੀਸਦ, ਹਰਮਨਪ੍ਰੀਤ ਨੇ 75 ਫੀਸਦੀ ਨੰਬਰ ਪ੍ਰਾਪਤ ਕੀਤੇ ਹਨ | ਸਕੂਲ ਦੇ ਚੇਅਰਮੈਨ ਮੈਡਮ ਨਿਰਮਲਾ ਦੇਵੀ ਨੇ ਦੱਸਿਆ ਕਿ ਯੂ.ਪੀ.ਐਸ.ਸੀ. ਇੰਟੀਗਰੇਟਡ ਕੋਰਸ ਵਿਚ ਨਵਨੀਤ ਕੌਰ ਨੇ ਸੁਪਰ 30 ਨਿਸ਼ਾਨੇ ਸਿੱਖੀ ਪ੍ਰੀਖਿਆ ਵਿਚ ਛੇਵਾਂ ਅਤੇ ਜਸਪ੍ਰੀਤ ਸਿੰਘ ਨੇ 15ਵਾਂ ਸਥਾਨ ਹਾਸਲ ਕੀਤਾ ਅਤੇ ਸਕੂਲ ਵਿਚ ਗੁਰੂਕੁਲ ਦੀ ਸਥਾਪਨਾ ਕੀਤੀ ਗਈ ਹੈ | ਜਿਸ ਵਿਚ ਸਾਰੇ ਕੰਪਿਊਟਰ ਇਗਜ਼ਾਮ ਆਈ.ਐਸ., ਪੀ.ਸੀ.ਐਸ., ਨੀਟ, ਪੀ. ਪੀ. ਐਮ. ਟੀ., ਆਇਲਟਸ ਕੰਪਿਊਟਰ ਦੀ ਤਿਆਰੀ ਕਰਵਾਈ ਜਾਂਦੀ ਹੈ | ਉਨ੍ਹਾਂ ਦੱਸਿਆ ਕਿ ਇਸ ਸਾਲ ਸੀ.ਬੀ.ਐਸ.ਈ. ਦੀ ਬਾਰ੍ਹਵੀਂ ਤੱਕ ਦੀ ਮਾਨਤਾ ਮਿਲਣ ਨਾਲ ਸਕੂਲ ਹੋਰ ਅੱਗੇ ਵੱਧ ਰਿਹਾ ਹੈ | ਸਕੂਲ ਦੇ ਡਾਇਰੈਕਟਰ ਅਵੰਤਿਕਾ ਪੰਜਤੂਰੀ ਅਤੇ ਚੇਅਰਮੈਨ ਮੈਡਮ ਨਿਰਮਲਾ ਦੇਵੀ ਵਲੋਂ ਸਕੂਲ ਇੰਚਾਰਜ ਹਰਪ੍ਰੀਤ ਸਿੰਘ, ਰਵਿੰਦਰਪਾਲ ਟੋਨੀ, ਕੁਲਵਿੰਦਰ ਸਿੰਘ, ਸੁਖਵਿੰਦਰ ਸਿੰਘ, ਕੁਲਵਿੰਦਰ ਕੌਰ, ਦਲਜੀਤ ਸਿੰਘ, ਮੈਡਮ ਪਰਮਿੰਦਰ ਕੌਰ, ਮੈਡਮ ਊਸ਼ਾ, ਜਸਪ੍ਰੀਤ ਸਿੰਘ, ਦਰਸ਼ਨਾ ਮੈਡਮ ਨੇ ਬੱਚਿਆਂ ਦੇ ਮਾਪਿਆਂ ਅਤੇ ਸਾਰੇ ਡਰਾਈਵਰਾਂ ਨੂੰ ਵਿਸ਼ੇਸ਼ ਵਧਾਈ
Ad Position 22
No active advertisement
ਪਿਛਲੀ ਖ਼ਬਰ ਸੀਤਾ ਰਾਮ ਆਕਲੈਂਡ ਗਰਾਮਰ ਸੀਨੀਅਰ ਸੈਕੰਡਰੀ ਸਕੂਲ ਫਤਿਹਗੜ੍ਹ ਪੰਜਤੂਰ ਦਾ ਨਤੀਜਾ ਰਿਹਾ ਸ਼ਾਨਦਾਰ ਅਗਲੀ ਖ਼ਬਰ ਐਸ. ਬੀ. ਬੀ. ਐਸ. ਪਬਲਿਕ ਸਕੂਲ ਦਾ ਨਤੀਜਾ ਸ਼ਾਨਦਾਰ ਰਿਹਾ
Ad Position 24
No active advertisement