ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਸੁਪਰੀਮ ਕਾਨਵੈਂਟ ਸਕੂਲ 'ਚ ਹੋਇਆ ਸਟੂਡੈਂਟ ਕੌਂਸਲ ਸਹੁੰ ਚੁੱਕ ਸਮਾਗਮ

Ad Position 21
No active advertisement
ਅਜੀਤ ਡੈਸਕ 17-05-2026
ਨਿਹਾਲ ਸਿੰਘ ਵਾਲਾ, 16 ਮਈ (ਪਲਵਿੰਦਰ ਸਿੰਘ ਟਿਵਾਣਾ)-ਸੁਪਰੀਮ ਕਾਨਵੈਂਟ ਸਕੂਲ ਬਿਲਾਸਪੁਰ ਵਿਚ ਸਟੂਡੈਂਟ ਕੌਂਸਲ ਦਾ ਗਠਨ ਕੀਤਾ ਗਿਆ | ਸਮਾਗਮ ਦੀ ਸ਼ੁਰੂਆਤ ਵਿਚ ਸਕੂਲ ਪ੍ਰਧਾਨ ਚਰਨ ਸਿੰਘ, ਸਕੂਲ ਚੇਅਰਮੈਨ ਯੋਗਿੰਦਰ ਪ੍ਰਸਾਦ ਸ਼ਰਮਾ, ਪਿ੍ੰਸੀਪਲ ਕੁੰਜੂਮੋਲ ਜੋਅ ਤੇ ਵਾਈਸ ਪਿ੍ੰਸੀਪਲ ਜਸਮੇਲ ਸਿੰਘ ਨੇ ਜੋਤੀ ਜਗਾ ਕੇ ਕੀਤੀ ਉਪਰੰਤ ਸਕੂਲ ਦਾ ਝੰਡਾ ਲਹਿਰਾਇਆ ਗਿਆ | ਇਸ ਕੌਂਸਲ ਵਿਚ ਵੱਖ-ਵੱਖ ਚੁਣੇ ਗਏ ਵਿਦਿਆਰਥੀਆਂ ਨੂੰ ਬੈਜ ਦੇ ਕੇ ਸਨਮਾਨਿਤ ਕੀਤਾ ਗਿਆ¢ ਸਕੂਲ ਹੈੱਡ ਲੜਕਿਆਂ ਵਿਚੋਂ ਗੌਰਵ ਅੱਤਰੀ ਕਲਾਸ ਬਾਰ੍ਹਵੀਂ ਕਾਮਰਸ ਨੂੰ ਚੁਣਿਆ ਗਿਆ ਤੇ ਲੜਕੀਆਂ ਵਿਚੋਂ ਹੈੱਡ ਬਾਰ੍ਹਵੀਂ ਸਾਇੰਸ ਦੀ ਵਿਦਿਆਰਥਣ ਮਹਿਕਪ੍ਰੀਤ ਕੌਰ ਨੂੰ ਚੁਣਿਆ ਗਿਆ¢ ਇਸ ਤੋਂ ਇਲਾਵਾ ਹਾਊਸ ਦੇ ਕੈਪਟਨ ਅਤੇ ਵਾਈਸ ਕੈਪਟਨ ਨੂੰ ਵੀ ਬੈਜ ਦੇ ਕੇ ਸਨਮਾਨਿਤ ਕੀਤਾ ਗਿਆ¢ ਇਸ ਮੌਕੇ ਬੈਂਡ ਗਰੁੱਪ ਵਿਦਿਆਰਥੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ¢ ਇਸ ਮੌਕੇ ਵੱਖ-ਵੱਖ ਹਾਊਸ ਇੰਚਾਰਜ ਅਧਿਆਪਕਾਂ ਨੂੰ ਵੀ ਸਨਮਾਨਿਤ ਕੀਤਾ ਗਿਆ¢ ਗੁਰਕਮਲ ਸਿੰਘ ਤੇ ਮਨਵੀਰ ਕੌਰ ਕਲਾਸ ਨੌਵੀਂ ਨੂੰ ਓਲੰਪੀਆਡ ਲੈਵਲ-2 ਵਿਚ ਵਧੀਆ ਪ੍ਰਦਰਸ਼ਨ ਕਰਨ ਤੇ ਸਨਮਾਨਿਤ ਕੀਤਾ ਗਿਆ¢ ਇਸ ਮੌਕੇ ਪ੍ਰਧਾਨ ਚਰਨ ਸਿੰਘ ਤੇ ਚੇਅਰਮੈਨ ਯੋਗਿੰਦਰ ਪ੍ਰਸਾਦ ਸ਼ਰਮਾ ਨੇ ਕਿਹਾ ਕਿ ਸਟੂਡੈਂਟ ਕੌਂਸਲ ਨੂੰ ਸਕੂਲ ਵਿਚ ਨਿਯੁਕਤ ਕਰਨ ਦਾ ਮੁੱਖ ਮਕਸਦ ਵਿਦਿਆਰਥੀਆਂ ਅੰਦਰ ਲੀਡਰਸ਼ਿਪ ਗੁਣਾਂ ਨੂੰ ਪੈਦਾ ਕਰਨਾ ਹੈ¢
Ad Position 22
No active advertisement
ਪਿਛਲੀ ਖ਼ਬਰ ਮੱਸਿਆ ਦਾ ਦਿਹਾੜਾ ਮਨਾਇਆ ਗਿਆ ਅਗਲੀ ਖ਼ਬਰ ਨਗਰ ਪੰਚਾਇਤ ਚੋਣਾਂ 'ਚ ਧੱਕੇਸ਼ਾਹੀ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ-ਵਿਧਾਇਕ ਲਾਡੀ ਢੋਸ
Ad Position 24
No active advertisement